ਫ਼ਿਰੋਜ਼ਪੁਰ 'ਚ ਕਿਸਾਨਾਂ ਵਲੋਂ ਭਾਜਪਾ ਆਗੂ ਦਾ ਵਿਰੋਧ, ਪੁਲਿਸ ਨਾਲ ਹੋਈ ਧੱਕਾ-ਮੁੱਕੀ
Published : Jul 26, 2021, 6:53 am IST
Updated : Jul 26, 2021, 6:53 am IST
SHARE ARTICLE
image
image

ਫ਼ਿਰੋਜ਼ਪੁਰ 'ਚ ਕਿਸਾਨਾਂ ਵਲੋਂ ਭਾਜਪਾ ਆਗੂ ਦਾ ਵਿਰੋਧ, ਪੁਲਿਸ ਨਾਲ ਹੋਈ ਧੱਕਾ-ਮੁੱਕੀ


ਫ਼ਿਰੋਜ਼ਪੁਰ, 25 ਜੁਲਾਈ (ਸੋਨੂੰ) : ਫ਼ਿਰੋਜ਼ਪੁਰ ਸ਼ਹਿਰ ਦੇ ਗੁਰੂ ਨਗਰ ਵਿਚ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਦੇ ਘਰ ਦੇ ਬਾਹਰ ਅਤੇ ਇੰਚਾਰਜ ਲੋਕਲ ਬਾਡੀਜ ਭਾਜਪਾ ਪੰਜਾਬ ਪ੍ਰਧਾਨ ਦਵਿੰਦਰ ਬਜਾਜ ਦੀ ਡੇਅਰੀ ਦੇ ਬਾਹਰ ਕਿਸਾਨ ਸੰਗਠਨਾਂ ਵਲੋਂ ਅੱਜ ਘੰਟਿਆਂ ਬੱਧੀ ਘਿਰਾਉ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਗਈ |
ਸੈਂਕੜੇ ਇਕੱਠੇ ਹੋਏ ਕਿਸਾਨ ਮਜ਼ਦੂਰ ਅਤੇ ਛੋਟੇ ਬੱਚਿਆਂ ਨੇ ਹੱਥਾਂ ਵਿਚ ਝੰਡੇ ਫੜ ਕੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਜਦੋਂ ਤਕ ਮੋਦੀ ਸਰਕਾਰ ਵਲੋਂ ਬਣਾਏ ਗਏ ਕਾਲੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ  ਰੱਦ ਨਹੀਂ ਕੀਤਾ ਜਾਂਦਾ, ਉਦੋਂ ਤਕ ਸੰਯੁਕਤ ਕਿਸਾਨ ਮੋਰਚਾ ਭਾਜਪਾ ਦਾ ਜ਼ੋਰਦਾਰ ਵਿਰੋਧ ਕਰੇਗਾ ਅਤੇ ਜਿਥੇ ਵੀ ਭਾਜਪਾ ਆਗੂ ਆਉਣਗੇ, ਉਨ੍ਹਾਂ ਦਾ ਕਾਲੇ ਝੰਡੇ ਦਿਖਾ ਕੇ ਘਿਰਾਉ ਕਰਦੇ ਰਹਾਂਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਮਨ ਕੀ ਬਾਤ ਰਾਹੀਂ ਭਾਜਪਾਈਆਂ ਅਤੇ ਦੇਸ਼ ਦੇ ਲੋਕਾਂ ਨੂੰ  ਸੰਦੇਸ਼ ਦਿਤਾ ਜਾਣਾ ਸੀ ਅਤੇ ਭਾਜਪਾ ਕਾਰਜਕਾਰਨੀ ਦੀ ਜ਼ਿਲ੍ਹਾ ਪਧਰੀ ਮੀਟਿੰਗ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਦੇ ਘਰ ਰੱਖੀ ਗਈ ਸੀ, ਜਿਸ ਵਿਚ ਸੇਵਾ ਮੁਕਤ ਏ.ਡੀ.ਜੀ.ਪੀ. ਪੰਜਾਬ ਆਰ.ਪੀ. ਮਿੱਤਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨੀ ਸੀ | ਜਿਵੇਂ ਹੀ ਸੰਯੁਕਤ ਕਿਸਾਨ ਮੋਰਚਾ ਨੂੰ  ਇਸ ਬਾਰੇ ਪਤਾ ਲੱਗਿਆ ਤਾਂ ਸੈਂਕੜੇ ਕਿਸਾਨ ਹੱਥਾਂ ਵਿਚ ਝੰਡੇ ਲੈ ਕੇ ਗੁਰੂ ਨਗਰ ਗੇਟ ਪਹੁੰਚੇ ਜਿਥੇ ਉਨ੍ਹਾਂ ਨੇ ਭਾਜਪਾ ਵਿਰੁਧ ਰੋਸ ਪ੍ਰਦਰਸ਼ਨ ਕੀਤਾ |
ਗੁਰੂ ਨਗਰ ਏਰੀਆ ਨੂੰ  ਜ਼ਿਲ੍ਹਾ ਫਿਰੋਜ਼ਪੁਰ ਪੁਲਸ ਵਲੋਂ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਅਤੇ ਵੇਖਦੇ ਹੀ ਵੇਖਦੇ ਵੱਡੇ ਪੱਧਰ 'ਤੇ ਐਸ.ਪੀ. ਹੈੱਡ ਕੁਆਟਰ ਅਤੇ ਐਸ.ਪੀ. ਇਨਵੈਸਟੀਗੇਸ਼ਨ ਦੀ ਅਗਵਾਈ ਹੇਠ ਵੱਡੇ ਪੱਧਰ 'ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ, ਜਿਥੇ ਐਸ.ਡੀ.ਐਮ ਅਮਿਤ ਕੁਮਾਰ ਗੁਪਤਾ ਵੀ ਪਹੁੰਚ ਗਏ | ਪੁਲਿਸ ਵਲੋਂ ਸਥਿਤੀ ਨੂੰ  ਕਾਬੂ ਹੇਠ ਰੱਖਣ ਲਈ ਕਿਸਾਨ ਆਗੂਆਂ ਨਾਲ ਗੱਲਬਾਤ ਵੀ ਕੀਤੀ ਗਈ, ਪਰ ਕਿਸਾਨਾਂ ਵਿਚ ਬਹੁਤ ਵੱਡਾ ਰੋਸ ਵੇਖਿਆ ਗਿਆ | ਪੁਲਿਸ ਵਲੋਂ ਸੁਰੱਖਿਆ ਨੂੰ  ਲੈ ਕੇ ਗੁਰੂ ਘਰ ਦਾ ਮੇਨ ਗੇਟ ਬੰਦ ਕਰ ਦਿਤਾ ਗਿਆ, ਪਰ ਕਈ ਕਿਸਾਨ ਬੰਦ ਗੇਟ ਦੇ ਉੱਪਰੋਂ ਗੁਰੂ ਨਗਰ ਵਿਚ ਦਾਖ਼ਲ ਹੋ ਗਏ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਦੇ ਘਰ ਪਹੁੰਚੇ, ਜਿਥੇ ਉਨ੍ਹਾਂ ਨੇ ਘਰ ਦੇ ਬਾਹਰ ਕੇਂਦਰ ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ ਅਤੇ ਵਾਰ-ਵਾਰ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ  ਤੁਰਤ ਰੱਦ ਕੀਤਾ ਜਾਵੇ |
ਫ਼ੋਟੋ : ਫ਼ਿਰੋਜ਼ਪੁਰ-ਬੀਜੇਪੀ 1, 2
 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement