ਜ਼ਮੀਨ ਖਿਸਕਣ ਨਾਲ ਪੁਲ ਹੋਇਆ ਢਹਿ-ਢੇਰੀ, 9 ਸੈਲਾਨੀਆਂ ਦੀ ਮੌਤ 
Published : Jul 26, 2021, 6:42 am IST
Updated : Jul 26, 2021, 6:42 am IST
SHARE ARTICLE
image
image

ਜ਼ਮੀਨ ਖਿਸਕਣ ਨਾਲ ਪੁਲ ਹੋਇਆ ਢਹਿ-ਢੇਰੀ, 9 ਸੈਲਾਨੀਆਂ ਦੀ ਮੌਤ 


ਸ਼ਿਮਲਾ, 25 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ, ਕਿਨੌਰ ਦੇ ਬਟਸੇਰੀ ਦੇ ਗੁਨਸਾ ਨੇੜੇ ਚੱਟਾਨਾਂ ਦੇ ਡਿਗਣ ਕਾਰਨ ਚਿਤਕੂਲ ਤੋਂ ਸੰਗਲਾ ਜਾ ਰਹੇ ਸੈਲਾਨੀਆਂ ਦਾ ਇਕ ਵਾਹਨ ਇਕ ਜ਼ਮੀਨ ਖਿਸਕਣ ਨਾਲ ਟਕਰਾ ਗਿਆ | ਵਾਹਨ 'ਤੇ ਪੱਥਰ ਡਿਗਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ | ਦਸਿਆ ਜਾ ਰਿਹਾ ਹੈ ਕਿ ਕਾਰ ਵਿਚ ਸਵਾਰ ਯਾਤਰੀ ਦਿੱਲੀ ਅਤੇ ਚੰਡੀਗੜ੍ਹ ਤੋਂ ਹਿਮਾਚਲ ਦੇਖਣ ਆਏ ਸਨ | ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ | ਕਾਂਗਰਸ ਦੇ ਵਿਧਾਇਕ ਜਗਤ ਸਿੰਘ ਨੇਗੀ ਨੇ ਕਿਹਾ ਕਿ ਪਹਾੜੀ ਤੋਂ ਪੱਥਰ ਲਗਾਤਾਰ ਡਿੱਗ ਰਹੇ ਹਨ, ਜਿਸ ਕਾਰਨ ਬਚਾਅ ਵਿਚ ਮੁਸਕਲ ਆ ਰਹੀ ਹੈ | ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ  ਹਸਪਤਾਲ ਲਿਜਾਣ ਲਈ ਸਰਕਾਰ ਤੋਂ ਇਕ ਹੈਲੀਕਾਪਟਰ ਮੰਗਿਆ ਗਿਆ ਹੈ, ਜਿਸ ਨੂੰ  ਜਲਦੀ ਪਹੁੰਚਣ ਦਾ ਭਰੋਸਾ ਦਿਤਾ ਗਿਆ ਹੈ | ਕਿੰਨੌਰ ਦੇ ਡੀਸੀ ਆਬਿਦ ਹੁਸੈਨ ਸਦੀਕ, ਐਸ ਪੀ ਐਸ ਆਰ ਰਾਣਾ ਵੀ ਮੌਕੇ 'ਤੇ ਮੌਜੂਦ ਹਨ | ਜ਼ਮੀਨ ਖਿਸਕਣ ਕਾਰਨ ਪਿੰਡ ਲਈ ਬਾਸਪਾ ਨਦੀ 'ਤੇ ਬਣਿਆ ਪੁਲ ਟੁੱਟ ਗਿਆ ਹੈ, ਜਿਸ ਕਾਰਨ ਪਿੰਡ ਦਾ ਸੰਪਰਕ ਦੇਸ਼ ਤੋਂ ਟੁੱਟ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਪਹਾੜ ਤੋਂ ਡਿੱਗੀਆਂ ਚਟਾਨਾਂ ਸਮੇਤ ਜ਼ਮੀਨ ਖਿਸਕਣ ਕਾਰਨ ਕਈ ਵਾਹਨ ਵੀ ਨੁਕਸਾਨੇ ਗਏ ਹਨ |    (ਏਜੰਸੀ)
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement