ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਵਲੋਂ ਨੈਸ਼ਨਲ ਇੰਸਟੀਚਿਊਟ ਆਫ਼ ਵਾਈਰੋਲੋਜੀ ਨਾਲ ਸਮਝੌਤਾ ਸਹੀਬੱਧ
Published : Jul 26, 2021, 6:56 pm IST
Updated : Jul 26, 2021, 6:56 pm IST
SHARE ARTICLE
Medical Education & Research Department signs MoU with NIV
Medical Education & Research Department signs MoU with NIV

ਪੰਜਾਬ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ: ਸੋਨੀ

ਚੰਡੀਗੜ : ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਅੱਜ ਇੱਥੇ ਚੰਡੀਗੜ ਸਥਿਤ ਪੰਜਾਬ ਭਵਨ ਵਿਖੇ ਦੇਸ਼ ਦੀ ਮਾਣਮੱਤੀ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ਼ ਵਾਈਰੋਲੋਜੀ (ਐਨ.ਆਈ.ਵੀ.), ਪੁਣੇ ਨਾਲ ਮੈਮੋਰੰਡਮ ਆਫ਼ ਅੰਡਰਸਟੈਂਡਿੰਗ ਨੂੰ ਸਹੀਬੱਧ ਕੀਤਾ ਗਿਆ। ਇਸ ਸਮਝੌਤੇ ‘ਤੇ ਡਾਕਟਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਸੁਜਾਤਾ ਸ਼ਰਮਾ ਅਤੇ ਐਨ.ਆਈ.ਵੀ., ਪੁਣੇ ਦੇ ਡਾਇਰੈਕਟਰ ਡਾ. ਪ੍ਰਿਯਾ ਅਬਰਾਹਮ ਵੱਲੋਂ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ, ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਲੋਕ ਸ਼ੇਖਰ ਦੀ ਹਾਜ਼ਰੀ ਵਿੱਚ ਹਸਤਾਖਰ ਕੀਤੇ ਗਏ। 

Medical Education & Research Department signs MoU with NIVMedical Education & Research Department signs MoU with NIV

ਇਸ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਬੀਤੇ ਵਰੇ ਕਰੋਨਾ ਸ਼ੁਰੂ ਹੋਣ ‘ਤੇ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ (ਪਟਿਆਲਾ, ਅੰਮਿ੍ਰਤਸਰ, ਫ਼ਰੀਦਕੋਟ) ਦੀਆਂ ਲੈਬ ਨੇ ਕਰੋਨਾ ਸੈਂਪਲ ਦੇ 40 ਟੈਸਟ ਪ੍ਰਤੀ ਦਿਨ ਕਰਨੇ ਸ਼ੁਰੂ ਕੀਤੇ ਸੀ, ਜੋ ਕਿ ਹੁਣ 10-15 ਹਜ਼ਾਰ ਪ੍ਰਤੀ ਦਿਨ ਪ੍ਰਤੀ ਲੈਬ ਟੈਸਟ ਕਰਨ ਦੀ ਸਮਰਥਾ ਹੈ, ਪਰੰਤੂ ਅਜੇ ਵੀ ਕੁਝ ਟੈਸਟ ਜਿਵੇਂ ਕਿ ਜਿਨੋਮਸਿਕਵੇਨਸਿੰਗ/ਕਵਾਲਿਟੀਅਸੋਰੇਨਸ ਆਦਿ ਲਈ ਐਨ.ਆਈ.ਵੀ. ਪੁਣੇ ਵਿਖੇ ਭੇਜਣੇ ਪੈਂਦੇ ਹਨ। 

Medical Education & Research Department signs MoU with NIVMedical Education & Research Department signs MoU with NIV

ਉਹਨਾਂ ਕਿਹਾ ਕਿ ਐਨ.ਆਈ.ਵੀ. ਪੁਣੇ  ਦੇਸ਼ ਦਾ ਆਪਣੀ ਤਰਾਂ ਦਾ ਇਕਲੌਤਾ ਇੰਸਟੀਚਿਊਟ ਹੈ ਜਿਥੇ ਬੀ.ਐਸ.ਐਲ. 4 ਫੈਸਿਲਟੀ ਉਪਲਬਧ ਹੈ, ਜਿਸ ਸਦਕਾ ਇਹ ਸੰਸਥਾ ਵਿੱਚ ਵਾਇਰਸ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਟੈਸਟਿੰਗ, ਟੀਚਿੰਗ, ਰਿਸਰਚ ਫੈਸਿਲਟੀ ਉਪਲੱਬਧ ਹੈ। ਇਹ ਭਾਰਤ ਸਰਕਾਰ ਦੇ ਆਈ.ਸੀ.ਐਮ.ਆਰ. ਦੀ ਪ੍ਰਮੁੱਖ ਸੰਸਥਾ ਹੈ ਜੋ ਕਿ ਭਾਰਤ ਵਿਚ ਸਾਲ 1952 ਵਿਚ ਸਥਾਪਿਤ ਕੀਤੀ ਗਈ ਸੀ।

Medical Education & Research Department signs MoU with NIVMedical Education & Research Department signs MoU with NIV

 ਸੋਨੀ ਨੇ ਕਿਹਾ ਕਿ ਬੀਤੇ ਵਰੇ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਸੂਬੇ ਵਿਚ ਐਨ.ਆਈ.ਵੀ. ਵਰਗੀ ਇਕ ਸੰਸਥਾ ਸਥਾਪਿਤ ਕੀਤੀ ਜਾਵੇ ਜਿਸ ਨੂੰ ਭਾਰਤ ਸਰਕਾਰ ਵੱਲੋਂ ਮੋਹਾਲੀ ਵਿਖੇ ਐਨ.ਆਈ.ਵੀ. ਸੰਸਥਾ ਸਥਾਪਿਤ ਕਰਨ ਲਈ ਮਨਜ਼ੂਰੀ ਦਿੱਤੀ ਗਈ। ਆਈ.ਸੀ.ਐਮ.ਆਰ. ਦੀ ਟੀਮ ਵੱਲੋਂ ਨਿਊ ਚੰਡੀਗੜ ਵਿੱਚ ਫਾਈਨਲ ਕੀਤੀ ਗਈ 5 ਏਕੜ ਜ਼ਮੀਨ ਦੀ ਰਜਿਸਟਰੀ ਵੀ ਐਨ.ਆਈ.ਵੀ. ਦੇ ਨਾਮ ਕਰ ਦਿੱਤੀ ਗਈ ਹੈ।

Medical Education & Research Department signs MoU with NIVMedical Education & Research Department signs MoU with NIV

ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਡਾਕਟਰੀ ਸਿੱਖਿਆ ਬਾਰੇ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਅਤੇ ਖਾਸ ਤੌਰ ‘ਤੇ ਪੰਜਾਬ ਲਈ ਇਕ ਇਤਿਹਾਸਕ ਦਿਨ ਹੈ, ਜਦੋਂ ਲਗਭਗ 70 ਸਾਲਾਂ ਬਾਅਦ ਦੇਸ਼ ਦੀ ਦੂਸਰੀ ਐਨ.ਆਈ.ਵੀ. ਸੰਸਥਾ ਨਿਊ ਚੰਡੀਗੜ, ਮੋਹਾਲੀ ਵਿਖੇ ਸਥਾਪਿਤ ਕੀਤੀ ਜਾ ਰਹੀ ਹੈ। 

Medical Education & Research Department signs MoU with NIVMedical Education & Research Department signs MoU with NIV

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਐਨ.ਆਈ.ਵੀ. ਸੰਸਥਾ ਲਈ 5 ਏਕੜ ਜ਼ਮੀਨ ਮੁਫ਼ਤ ਦਿੱਤੀ ਗਈ ਹੈ। 500 ਕਰੋੜ ਦੀ ਲਾਗਤ ਨਾਲ ਬਨਣ ਵਾਲੀ ਇਹ ਸੰਸਥਾ ਰਿਜਨਲ ਇੰਸਟੀਚਿਊਟ ਵਜੋਂ ਕੰਮ ਕਰੇਗੀ ਜਿਸ ਵੱਲੋਂ ਵਿਸ਼ਵ ਪੱਧਰੀ ਪੋਸਟ ਗਰੈਜੂਏਸ਼ਨ ਦੀ ਪੜਾਈ, ਕੋਰਸਿਜ, ਟ੍ਰੇਨਿੰਗ ਅਤੇ ਰਿਸਰਚ ਦਾ ਕਾਰਜ ਕਰਨ ਤੋਂ ਇਲਾਵਾ ਖਾਸ ਤੌਰ ‘ਤੇ ਬਿਮਾਰੀਆਂ ਜਿਵੇਂ ਇੰਫਲੁਏਂਜ਼ਾ, ਏਨਕੇਫਲਿਟਿਸ, ਡੇਂਗੂ, ਚਿਕਣਗੁਣਿਆ, ਇਬੋਲਾ, ਕੋਰੋਨਾ ਆਦਿ ਲਈ ਪੰਜਾਬ ਸਮੇਤ ਗੁਆਂਢੀ ਸੂਬਿਆਂ ਨੂੰ ਟੈਸਟਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement