ਗਰਮੀ ਤੋਂ ਮਿਲੀ ਰਾਹਤ, ਪੰਜਾਬ 'ਚ ਹੋਈ ਹਲਕੀ ਤੇ ਦਰਮਿਆਨੀ ਬਾਰਸ਼
Published : Jul 26, 2021, 6:50 am IST
Updated : Jul 26, 2021, 6:50 am IST
SHARE ARTICLE
image
image

ਗਰਮੀ ਤੋਂ ਮਿਲੀ ਰਾਹਤ, ਪੰਜਾਬ 'ਚ ਹੋਈ ਹਲਕੀ ਤੇ ਦਰਮਿਆਨੀ ਬਾਰਸ਼

ਚੰਡੀਗੜ੍ਹ, 25 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪਿਛਲੇ ਕਈ ਦਿਨਾਂ ਤੋਂ ਗਰਮੀ 'ਚ ਝੁਲਸ ਰਹੇ ਪੰਜਾਬੀਆਂ ਨੇ ਅੱਜ ਰਾਹਤ ਦੀ ਸਾਹ ਲਈ ਜਦੋਂ ਬਾਅਦ ਦੁਪਹਿਰ ਇਕਦਮ ਅਸਮਾਨ ਵਿਚ ਬੱਦਲ ਛਾ ਗਏ ਤੇ ਛਮਛਮ ਬਾਰਸ਼ ਹੋਣ ਲੱਗੀ | ਬੀਤੇ ਦਿਨਾਂ ਵਿਚ ਜਿਥੇ ਪਾਰਾ 42 ਡਿਗਰੀ ਤੋਂ ਉਪਰ ਸੀ ਉਥੇ ਹੀ ਕੁੱਝ ਕੁ ਸਮੇਂ ਦੇ ਮੀਂਹ ਨੇ ਪਾਰਾ ਥੋੜਾ ਹੇਠਾਂ ਆਉਣ ਨਾਲ ਲੋਕਾਂ ਦੀ ਜਾਨ 'ਚ ਜਾਨ ਆ ਗਈ | ਸੂਬੇ ਦੇ ਵੱਖ-ਵੱਖ ਖੇਤਰਾਂ 'ਚੋਂ ਮਿਲੀਆਂ ਖ਼ਬਰਾਂ ਅਨੁਸਾਰ ਕਈ ਥਾਵਾਂ 'ਤੇ ਹਲਕੀ ਤੇ ਕਈ ਥਾਵਾਂ 'ਤੇ ਦਰਮਿਆਨੀ ਬਾਰਸ਼ ਹੋਈ | ਉਧਰ ਗੁਰੂ ਕੀ ਨਗਰੀ ਅੰਮਿ੍ਤਸਰ ਵਿਚ ਐਤਵਾਰ ਨੂੰ  ਮੋਹਲੇਧਾਰ ਬਾਰਸ਼ ਹੋਈ | ਐਤਵਾਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਆਮ ਦਿਨਾਂ ਨਾਲੋਂ ਵੱਧ ਰਹੀ | ਇਸ ਦਰਮਿਆਨ ਸੰਗਤਾਂ ਨੇ ਲੰਮੀਆਂ ਕਤਾਰਾਂ 'ਚ ਲੱਗ ਕੇ ਪਰਵਾਰਾਂ ਸਮੇਤ ਗੁਰੂ ਘਰ ਦੇ ਦਰਸ਼ਨ ਕੀਤੇ | 
 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement