
ਟੋਕੀਉ ਉਲੰਪਿਕ: ਮੈਰੀਕਾਮ ਨੇ ਜਿੱਤ ਨਾਲ ਕੀਤਾ ਸ਼ਾਨਦਾਰ ਆਗ਼ਾਜ਼
ਡੋਮੀਨੀਕਨ ਰੀਪਬਲਿਕ ਦੀ ਖਿਡਾਰਨ ਨੂੰ 4-1 ਨਾਲ ਹਰਾਇਆ
ਟੋਕੀਉ, 25 ਜੁਲਾਈ : ਭਾਰਤ ਦੀ ਸਟਾਰ ਮਹਿਲਾ ਮੁੱਕੇਬਾਜ ਅਤੇ ਛੇ ਵਾਰ ਵਿਸ਼ਵ ਚੈਂਪੀਅਨ ਰਹੀ ਮੈਰੀਕਾਮ ਨੇ ਟੋਕੀਉ ਉਲੰਪਿਕ ਵਿਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ | ਐਤਵਾਰ ਨੂੰ ਮੈਰੀਕਾਮ ਨੇ 51 ਕਿਲੋਗ੍ਰਾਮ ਵਰਗ ਦੇ ਪਹਿਲੇ ਗੇੜ ਵਿਚ ਡੋਮੀਨੀਕਨ ਰੀਪਬਲਿਕ ਦੀ ਖਿਡਾਰਨ ਹਰਨਾਡੇਜ ਗਾਰਸ਼ੀਆ ਨੂੰ 4-1 ਨਾਲ ਹਰਾਇਆ | ਇਸ ਜਿੱਤ ਦੇ ਨਾਲ ਹੀ ਮੈਰੀਕਾਮ ਨੇ ਵੀ ਅਗਲੇ ਗੇੜ ਵਿਚ ਪੈਰ ਰੱਖ ਲਿਆ ਹੈ | ਟੋਕੀਉ ਰਿੰਗ ਵਿਚ ਮੈਰੀਕਾਮ ਨੇ ਅਪਣਾ ਪਹਿਲਾ ਮੈਚ ਸੋਚੀ ਸਮਝੀ ਰਣਨੀਤੀ ਨਾਲ ਸ਼ੁਰੂ ਕੀਤਾ | ਉਸ ਨੇ ਮੈਚ ਦੌਰਾਨ ਅਪਣੇ ਤਜਰਬੇ ਦੀ ਪੂਰੀ ਵਰਤੋਂ ਕਰਦਿਆਂ ਮੈਚ ਜਿੱਤਿਆ | ਤੀਜੇ ਰਾਊਾਡ ਵਿਚ ਮੈਰੀ ਕੌਮ ਨੇ ਪਹਿਲਾ ਗੇੜ ਸਾਵਧਾਨੀ ਨਾਲ ਖੇਡਿਆ | ਇਸ ਗੇੜ ਵਿਚ ਉਸ ਨੇ ਅਪਣਾ ਸਾਰਾ ਧਿਆਨ ਅਪਣੀ ਤਾਕਤ ਬਚਾਉਣ ਵਿਚ ਕੀਤਾ ਅਤੇ ਉਹ ਉਦੋਂ ਹੀ ਵਿਰੋਧੀ 'ਤੇ ਹਮਲਾ ਕਰਦੀ ਵੇਖੀ ਗਈ ਜਦੋਂ ਉਸ ਨੂੰ ਮੌਕਾ ਮਿਲਿਆ |
ਮੈਚ ਦੇ ਦੂਜੇ ਗੇੜ ਵਿਚ ਮੈਰੀਕਾਮ ਥੋੜ੍ਹੀ ਹਮਲਾਵਰ ਦਿਖਾਈ ਦਿਤੀ | ਹਾਲਾਂਕਿ, ਇਸ ਤਰਤੀਬ ਵਿਚ ਉਸ ਨੇ ਵਿਰੋਧੀ ਮੁੱਕੇਬਾਜ਼ ਨਾਲ ਸਖ਼ਤ ਟੱਕਰ ਵੀ ਲਈ |
ਡੋਮੀਨੀਕਨ ਰੀਪਬਲਿਕ ਦੇ ਮੁੱਕੇਬਾਜ਼ ਨੇ ਵੀ ਦੂਜੇ ਗੇੜ ਵਿਚ ਮੈਰੀਕਾਮ ਦੇ ਹਮਲਿਆਂ ਦਾ ਚੰਗਾ ਜਵਾਬ ਦਿਤਾ | ਇਹੀ ਕਾਰਨ ਸੀ ਕਿ ਜਦੋਂ ਇਹ ਦੌਰ ਖ਼ਤਮ ਹੋਇਆ ਤਾਂ ਸਕੋਰ 50-50 ਸੀ | ਯਾਨੀ, 2 ਜੱਜਾਂ ਨੇ ਮੈਰੀਕਾਮ ਨੂੰ 10-10 ਅੰਕ ਦਿਤੇ, ਜਦੋਂ ਕਿ ਦੋ ਨੇ ਡੋਮਿਨਿਕਨ ਰੀਪਬਲਿਕ ਦੀ ਮੁੱਕੇਬਾਜ ਨੂੰ 10-10 ਅੰਕ ਦਿਤੇ |
ਦੂਜਾ ਰਾਊਾਡ ਬੇਸ਼ੱਕ ਬਰਾਬਰੀ ਦਾ ਰਿਹਾ ਸੀ, ਪਰ ਤੀਜੇ ਰਾਊਾਡ ਵਿਚ ਮੈਰੀਕਾਮ ਵਿਰੋਧੀ 'ਤੇ ਪੂਰੀ ਤਰ੍ਹਾਂ ਭਾਰੀ ਪਈ | ਉਸ ਨੇ ਵਿਰੋਧੀ ਮੁੱਕੇਬਾਜ 'ਤੇ ਮੁੱਕਿਆਂ ਦੀ ਬੁਛਾੜ ਕਰ ਦਿਤੀ | ਮੈਰੀ ਕੌਮ ਨੇ ਇਸ ਗੇੜ ਵਿਚ ਹਮਲਾਵਰ ਮੁੱਕੇਬਾਜੀ ਦਾ ਪ੍ਰਦਰਸ਼ਨ ਕੀਤਾ | ਇਸ ਗੇੜ ਨੂੰ ਜਿੱਤਣ ਲਈ, ਮੈਰੀਕਾਮ ਨੇ ਅਪਣੀ ਸਾਰੀ ਤਾਕਤ ਅਤੇ ਤਜਰਬੇ ਦੀ ਵਰਤੋਂ ਕੀਤੀ ਅਤੇ ਇਸ ਦਾ ਨਤੀਜਾ ਉਸ ਨੂੰ ਟੋਕੀਉ ਉਲੰਪਿਕ ਰਿੰਗ ਵਿਚ ਪਹਿਲੀ ਜਿੱਤ ਦੇ ਤੌਰ 'ਤੇ ਮਿਲਿਆ | (ਏਜੰਸੀ)
(ਏਜੰਸੀ)