
9 ਕਰੋੜ ਰੁਪਏ ਦਾ ਹੋਇਆ ਨੁਕਸਾਨ
ਚੰਡੀਗੜ੍ਹ : ਰੋਪੜ ਹਲਕੇ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਦੁਰਵਿਵਹਾਰ ਤੋਂ ਨਾਰਾਜ਼ ਤਹਿਸੀਲਦਾਰ ਅਤੇ ਕਰਮਚਾਰੀ ਹੜਤਾਲ 'ਤੇ ਚਲੇ ਜਾਣ ਕਾਰਨ ਮੰਗਲਵਾਰ ਨੂੰ ਸੂਬੇ ਦੇ ਹਜ਼ਾਰਾਂ ਲੋਕ ਪ੍ਰੇਸ਼ਾਨ ਰਹੇ। 23 ਜ਼ਿਲ੍ਹਿਆਂ ਵਿਚ ਦੋ ਹਜ਼ਾਰ ਦੇ ਕਰੀਬ ਰਜਿਸਟਰੀਆਂ ਨਹੀਂ ਹੋ ਸਕੀਆਂ। ਕੰਮਕਾਜ ਠੱਪ ਰਹਿਣ ਕਾਰਨ ਕਰੀਬ 9 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਰਕਾਰੀ ਦਫ਼ਤਰਾਂ ਵਿਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਪੰਜ ਸਾਲ ਪਹਿਲਾਂ ਪ੍ਰਧਾਨ ਮੰਤਰੀ ਵਲੋਂ ਕੀਤੀ ਗਈ ਸੀ ਅਵਿਸ਼ਵਾਸ ਮਤੇ ਬਾਰੇ ਭਵਿਖਵਾਣੀ?
ਦੂਜੇ ਪਾਸੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ 26 ਜੁਲਾਈ ਨੂੰ ਰੋਪੜ ਦੇ ਵੱਖ-ਵੱਖ ਬਾਜ਼ਾਰਾਂ ਵਿਚ ਸੂਬਾ ਪੱਧਰੀ ਅਰਥੀ ਫੂਕ ਰੈਲੀ ਅਤੇ ਅਰਥੀ ਫੂਕ ਮਾਰਚ ਕੱਢ ਕੇ ਵਿਧਾਇਕ ਦਿਨੇਸ਼ ਚੱਢਾ ਦੇ ਘਰ ਅੱਗੇ ਪੁਤਲਾ ਫੂਕਿਆ ਜਾਵੇਗਾ।
ਕਿਹੜੇ ਜ਼ਿਲ੍ਹੇ ਵਿਚ ਹੋਇਆ ਕਿੰਨਾ ਨੁਕਸਾਨ?
ਜ਼ਿਲ੍ਹਾ ਰਜਿਸਟਰੀਆਂ ਰੁਕੀਆਂ ਨੁਕਸਾਨ
ਹੁਸ਼ਿਆਰਪੁਰ 350 3 ਕਰੋੜ
ਰੋਪੜ 370 3 ਕਰੋੜ
ਕਪੂਰਥਲਾ 40 24 ਲੱਖ
ਮੋਗਾ 60 50 ਲੱਖ
ਪਠਾਨਕੋਟ 110 21 ਲੱਖ
ਫਗਵਾੜਾ 80 20 ਲੱਖ