Vigilance Punjab: ਵਿਜੀਲੈਂਸ ਨੇ ਨਗਰ ਨਿਗਮ ਦਾ JE 50 ਹਜ਼ਾਰ ਦੀ ਰਿਸ਼ਵਤ ਲੈਂਦਾ ਰੱਗੇ ਹੱਥੀਂ ਕੀਤਾ ਕਾਬੂ
Published : Jul 26, 2024, 5:25 pm IST
Updated : Jul 26, 2024, 6:16 pm IST
SHARE ARTICLE
Vigilance caught JE of the Municipal Corporation by taking a bribe of 50 thousand
Vigilance caught JE of the Municipal Corporation by taking a bribe of 50 thousand

Vigilance Punjab; ਜੇ.ਈ ਜਤਿੰਦਰ ਕੁਮਾਰ ਵਜੋਂ ਹੋਈ ਮੁਲਜ਼ਮ ਦੀ ਪਹਿਚਾਣ

Vigilance caught JE of the Municipal Corporation by taking a bribe of 50 thousand : ਨਗਰ ਨਿਗਮ ਬਟਾਲਾ ਦੇ ਦਫ਼ਤਰ ਵਿਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਅਚਾਨਕ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਸਿਵਲ ਵਿਭਾਗ ਦੇ ਜੇ.ਈ ਜਤਿੰਦਰ ਕੁਮਾਰ ਉਰਫ ਸੈਲੀ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ: Women’s Asia Cup : ਭਾਰਤ ਨੌਵੀਂ ਵਾਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ,ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ  

ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੇ.ਈ ਜਤਿੰਦਰ ਦੇ ਕੋਲ ਬਟਾਲਾ ਨਿਗਮ ਸਮੇਤ ਪਠਾਨਕੋਟ ਕਾਰਪੋਰੇਸ਼ਨ ਦਾ ਵੀ ਚਾਰਜ ਹੈ। ਆਰੋਪੀ ਨੇ ਸ਼ਿਕਾਇਤਕਰਤਾ ਹਰਪਾਲ ਸਿੰਘ ਤੋਂ ਉਸ ਦੇ ਸਰਕਾਰੀ ਜ਼ਮੀਨ ਜੋ ਕਾਲੋਨੀ ਵਿਚ ਆ ਰਹੀ ਸੀ ਨੂੰ ਬਦਲਣ ਲਈ ਇਕ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਪਹਿਲੀ ਕਿਸ਼ਤ ਵਿਚ 50 ਹਜ਼ਾਰ ਰੁਪਏ ਦੇਣ ਦੀ ਗੱਲ ਤੈਅ ਹੋਈ ਹੈ ਜਦਕਿ ਕੰਮ ਹੋਣ ਦੇ ਬਾਅਦ ਬਾਕੀ ਪੈਸੇ ਦੇਣ ਦੀ ਗੱਲ ਹੋਈ ਸੀ ਪਰ ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ। ਜਿਸ ਨੇ ਪੂਰੀ ਆਪ ਬੀਤੀ ਵਿਭਾਗ ਨੂੰ ਦੱਸੀ।

ਇਹ ਵੀ ਪੜ੍ਹੋ: Banwari Lal Purohit-ਬਾਰਡਰ ਸੀਲ ਕੀਤੇ ਤਾਂ ਪਾਕਿਸਤਾਨ ਡਰੋਨ ਨਾਲ ਭੇਜਣ ਲੱਗਾ ਨਸ਼ਾ- ਬਨਵਾਰੀ ਲਾਲ ਪੁਰੋਹਿਤ 

ਇਸ ਦੇ ਬਾਅਦ ਸ਼ਿਕਾਇਤਕਰਤਾ ਨੂੰ ਨੋਟ ਉਕਤ ਜੇ.ਈ ਜਤਿੰਦਰ ਕੁਮਾਰ ਨੂੰ ਦੇਣ ਲਈ ਕਿਹਾ ਗਿਆ। ਜਿਵੇਂ ਹੀ ਸ਼ਿਕਾਇਤਕਰਤਾ ਨੇ ਆਰੋਪੀ ਨੂੰ ਪੈਸੇ ਦਿੱਤੇ ਤਾਂ ਉਸ ਨੂੰ ਰੰਗੇ ਹੱਥੀ ਰਿਸ਼ਵਤ ਲੈਦੇਂ ਹੋਏ ਕਾਬੂੁ ਕਰ ਲਿਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Vigilance caught JE of the Municipal Corporation by taking a bribe of 50 thousand  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement