
ਸਾਬਕਾ ਫ਼ੌਜੀ ਦੀ ਤੇਜ਼ਧਾਰ ਹਥਿਆਰ ਨਾਲ ਹਤਿਆ
ਬਾਈਕ ਉਤੇ ਖ਼ੂਨ ਨਾਲ ਲਥਪਥ ਮਿਲੀ ਲਾਸ਼
ਜਗਰਾਉ, 26 ਅਗੱਸਤ (ਪਰਮਜੀਤ ਸਿੰਘ ਗਰਵਾਲ): ਮੰਗਲਵਾਰ ਦੇਰ ਰਾਤ ਨੂੰ ਅਪਣੇ ਖੇਤ ਵਿਚੋਂ ਘਰ ਵਾਪਸ ਆ ਰਹੇ ਸਾਬਕਾ ਫ਼ੌਜੀ ਦਾ ਅਣਪਛਾਤੇ ਵਿਅਕਤੀਆਂ ਨੇ ਰਾਡ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿਤਾ। ਹਤਿਆ ਕਰਨ ਤੋਂ ਬਾਅਦ ਮੁਸਜ਼ਮ ਲਾਸ਼ ਨੂੰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਸੂਚਨਾ ਮਿਲਣ ਉਤੇ ਥਾਣਾ ਸਿਧਵਾਕਸੇਬੇਟ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਠਾਕੁਰ ਪੁਲਿਸ ਪਾਰਟੀ ਸਣੇ ਮੌਕੇ ਉਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਥਾਣਾ ਸਿਧਵਾਕਸੇਬੇਟ ਦੇ ਇੰਚਾਰਜ ਰਾਜੇਸ਼ ਠਾਕੁਰ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਸਾਬਕਾ ਫ਼ੌਜੀ ਕੁਲਵੰਤ ਸਿੰਘ ਨਿਵਾਸੀ ਪਿੰਡ ਸਲੇਮਪੁਰ ਥਾਣਾ ਸਿਧਵਾਕਸੇਬੇਟ ਦੇ ਰੂਪ ਵਿਚ ਹੋਈ ਹੈ। ਇੰਸਪੈਕਟਰ ਰਾਜੇਸ਼ ਠਾਕੁਰ ਨੇ ਦਸਿਆ ਕਿ ਮ੍ਰਿਤਕ ਦੇ ਭਰਾ ਹਰਬੰਸ ਸਿੰਘ ਨਿਵਾਸੀ ਪਿੰਡ ਸਲੇਮਪੁਰ ਥਾਣਾ ਸਿਧਵਾਕਸੇਬੇਟ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਾਇਆ ਕਿ ਉਹ ਅਤੇ ਉਸ ਦਾ ਭਰਾ ਹਾਕਮ ਸਿੰਘ ਸਾਬਕਾ ਫ਼ੌਜੀ ਮੰਗਲਵਾਰ ਰਾਤ ਲਗਪਗ ਸੱਤ ਵਜੇ ਖੇਤ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਖੇਡ ਸਟੇਡੀਅਮ ਤੋਂ ਪਿੱਛੇ ਮਹਿੰਦਰ ਸਿੰਘ ਨਿਵਾਸੀ ਸਲੇਮਪੁਰਾ ਦੀ ਜ਼ਮੀਨ ਦੇ ਨਜ਼ਦੀਕ ਪੁੱਜੇ ਤਾਂ ਦੇਖਿਆ ਕਿ ਦੂਜੇ ਪਾਸੇ ਤੋਂ ਰਸਤੇ ਵਿਚ ਕੁਲਵੰਤ ਸਿੰਘ ਦਾ ਬੁਲੇਟ ਮੋਟਰਸਾਈਕਲ ਸਟੈਂਡ ਉਤੇ ਲਾਇਆ ਹੋਇਆ ਸੀ।
ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਸਿਰ ਤੇ ਮੂੰਹ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕੀਤਾ। ਹਰਬੰਸ ਸਿੰਘ ਦੇ ਬਿਆਨ ਉਤੇ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੋਰਚਰੀ ਵਿਚ ਰੱਖਵਾ ਦਿਤਾ ਹੈ।image
ਫੋਟੋ ਫਾਈਲ : ਜਗਰਾਉਂ ਗਰੇਵਾਲ-3
ਕੈਪਸ਼ਨ : ਪਿੰਡ ਸਲੇਮਪੁਰਾ ਵਿਖੇ ਸਾਬਕਾ ਫ਼ੌਜੀ ਕੁਲਵੰਤ ਸਿੰਘ ਦੇ ਕਤਲ ਦੀ ਜਾਂਚ ਕਰਦੇ ਪੁਲਿਸ ਅਧਿਕਾਰੀ।