
ਅਫ਼ਗ਼ਾਨਿਸਤਾਨ 'ਚ ਹੜ੍ਹ ਕਾਰਨ 70 ਲੋਕਾਂ ਦੀ ਮੌਤ
ਕਾਬੁਲ, 26 ਅਗੱਸਤ : ਉਤਰੀ ਅਤੇ ਪੂਰਬੀ ਅਫ਼ਗ਼ਾਨਿਸਤਾਨ 'ਚ ਭਾਰਤੀ ਮੌਸਮੀ ਮੀਂਹ ਕਾਰਨ ਹੜ੍ਹ ਆਉਣ ਨਾਲ ਘੱਟੋਂ ਘੱਟ 70 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਜ਼ਖ਼ਮੀ ਹੋ ਗਏ। ਉਤਰੀ ਪਰਵਾਨ ਸੂਬੇ ਦੀ ਬੁਲਾਰਨ ਵਹੀਦਾ ਸ਼ਾਹਕਰ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਬਚਾਅ ਦਲ ਹਾਲੇ ਵੀ ਢੇਰ ਹੋ ਚੁੱਕੇ ਘਰਾਂ ਦੇ ਮਲਬੇ 'ਚੋਂ ਲੋਕਾਂ ਦੇ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਉਨ੍ਹਾਂ ਦਸਿਆ ਕਿ ਸੂਬੇ 'ਚ ਘੱਟ ਤੋਂ ਘੱਟ 70 ਲੋਕਾਂ ਦੀ ਮੌਤ ਹੋ ਗਈ ਹੈ ਅਤੇ 90 ਹੋਰ ਜ਼ਖ਼ਮੀ ਹਨ। ਸੂਬਾਈ ਹਸਪਤਾਲ ਦੇ ਪ੍ਰਧਾਨ ਅਬਦੁਲ ਕਾਸਿਮ ਸੰਗੀਨ ਨੇ ਕਿਹਾ ਕਿ ਮ੍ਰਿਤਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ। ਕਈ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੈ।
ਸ਼ਾਹਕਰ ਨੇ ਦਸਿਆ ਕਿ ਕਲ ਰਾਤ ਭਾਰਤੀ ਮੀਂਹ ਦੇ ਬਾਅਦ ਸੂਬੇ ਦੇ ਮੱਧ ਹਿੱਸੇ 'ਚ ਹੜ੍ਹ ਆ ਗਿਆ ਅਤੇ ਕਈ ਘਰ ਢਹਿ ਗਏ। ਉਨ੍ਹਾਂ ਸਰਕਾਰ ਤੋਂ ਰਾਹਤ ਸਮੱਗਰੀ ਪ੍ਰਦਾਨ ਕਰਨ ਅਤੇ ਫਸੇ ਹੋਏ ਲੋਕਾਂ ਤਕ ਪਹੁੰਚਣ ਲਈ ਮਲਬਾ ਅਤੇ ਚਿਕੱੜ ਹਟਾ ਰਹੇ ਕਰਮੀਆਂ ਨੂੰ ਮਦਦ ਦੇਣ ਦੀ ਅਪੀਲ ਕੀਤੀ ਹੈ। ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਇਕ ਬਿਆਨ ਨੇ ਇਕ ਬਿਆਨ 'ਚ ਪਰਵਾਨ ਅਤੇ ਹੋਰ ਸੂਬਿਆਂ 'ਚ ਰਾਹਤ ਸਮੱਗਰੀ ਪਹੁੰਚਾਉਣ ਦੇ ਹੁਕਮ ਦਿਤੇ ਹਨ। ਉਨ੍ਹਾਂ ਨੇ ਮ੍ਰਿਤਕਾਂ ਪ੍ਰਤੀ ਦੁੱਖ ਪ੍ਰਗਟਾਇਆ ਹੈ।
ਆਫ਼ਤ ਪ੍ਰਬੰਧਨ ਮੰਤਰਾਲੇ ਦੇ ਬੁਲਾਰੇ ਅਹਿਮਦ ਤਮੀਮ ਅਜ਼ੀਮੀ ਨੇ ਕਿਹਾ ਕਿ ਹੜ ਕਾਰਨ ਪੂਰਬੀ ਅਤੇ ਉਤਰੀ ਸੂਬਿਆਂ ਵਲ ਜਾਣ ਵਾਲੇ ਰਾਜਮਾਰਗ ਬੰਦ ਹੋ ਗਏ ਹਨ। ਉਨ੍ਹਾਂ ਕਿਹਾ, ''ਲੋਕਾਂ ਨੂੰ ਬਚਾਉਣ ਦੇ ਨਾਲ ਨਾਲ ਅਸੀਂ ਰਾਜਮਾਰਗਾਂ ਨੂੰ ਖੋਲ੍ਹਣ ਦੀ ਕੋਸ਼ਿਸ਼ਾਂ ਵੀ ਕਰ ਰਹੇ ਹਾਂ ਤਾਕਿ ਆਵਾਜਾਈ ਸ਼ੁਰੂ ਹੋ ਸਕੇ। '' ਅਜੀਮੀ ਨੇ ਦਸਿਆ ਕਿ ਮੰਤਰਾਲਾ ਨੇ ਲੋਕਾਂ ਨੂੰ ਮੰਗਲਵਾਰ ਦੇਰ ਰਾਤ ਸ਼ੋਸ਼ਲ ਮੀਡੀਆ ਰਾਹੀਂ ਭਾਰੀ ਮੀਂਹ ਕਾਰਨ ਹੜ੍ਹ ਦੇ ਖਦਸ਼ੇ ਬਾਰੇ ਲੋਕਾਂ ਨੂੰ ਚੇਤਾਵਨੀ ਦਿਤੀ ਸੀ। ਅਫ਼ਗ਼ਾਨਿਸਤਾਨ 'ਚ ਹਰ ਸਾਲ ਗਰਮੀ imageਦੇ ਮੌਸਮ 'ਚ ਦੇਸ਼ ਦੇ ਉਤਰੀ ਅਤੇ ਪੂਰਬੀ ਹਿੱਸਿਆਂ 'ਚ ਭਾਰੀ ਮੀਂਹ ਨਾਲ ਹੜ੍ਹ ਆਉਂਦਾ ਹੈ। (ਪੀਟੀਆਈ)