ਢਿੱਗਾਂ ਡਿੱਗਣ ਕਾਰਨ ਬੰਦ ਹੋਇਆ ਜੰਮੂ-ਕਸ਼ਮੀਰ ਕੌਮੀ ਰਾਜ ਮਾਰਗ
Published : Aug 26, 2020, 2:03 am IST
Updated : Aug 26, 2020, 2:03 am IST
SHARE ARTICLE
image
image

ਢਿੱਗਾਂ ਡਿੱਗਣ ਕਾਰਨ ਬੰਦ ਹੋਇਆ ਜੰਮੂ-ਕਸ਼ਮੀਰ ਕੌਮੀ ਰਾਜ ਮਾਰਗ

ਬਨਿਹਾਲ, 25 ਅਗੱਸਤ : ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗ ਜਾਣ ਕਾਰਨ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ 'ਤੇ ਆਵਾਜਾਈ ਨੂੰ ਮੰਗਲਵਾਰ ਸਵੇਰੇ ਰੋਕ ਦਿਤਾ ਗਿਆ। ਢਿੱਗਾਂ ਡਿੱਗ ਜਾਣ ਕਾਰਨ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸੇ ਨਾਲ ਜੋੜ ਵਾਲੀ ਸਾਰੇ ਮੌਸਮਾਂ ਵਿਚ ਚਾਲੂ ਰਹਿਣ ਵਾਲੀ ਇਕੋ ਇਕ ਸੜਕ ਬੰਦ ਹੋ ਗਈ ਹੈ।
  ਪੁਲਿਸ ਅਧਿਕਾਰੀ ਅਜੇ ਆਨੰਦ ਨੇ ਦਸਿਆ ਕਿ ਸਵੇਰੇ ਪੰਜ ਵਜੇ ਦਲਵਾਸ ਵਿਚ ਰਾਜਮਾਰਗ 'ਤੇ ਜ਼ਮੀਨ ਖਿਸਕ ਗਈ ਜਿਸ ਕਾਰਨ ਸੜਕ ਦਾ ਹਿੱਸਾ ਧਸ ਗਿਆ। ਉਨ੍ਹਾਂ ਕਿਹਾ ਕਿ ਸਬੰਧਤ ਏਜੰਸੀਆਂ ਨੇ ਰਾਜਮਾਰਗ ਤੋਂ ਮਲਬਾ ਹਟਾ ਕੇ ਸੜਕ ਦੀ ਬਹਾਲੀ ਦਾ ਕੰਮ ਸ਼ੁਰੂ ਕਰ ਦਿਤਾ ਹੈ। ਫ਼ਿਲਹਾਲ ਸੜਕ ਠੀਕ ਕਰਨ ਵਿਚ ਸਮਾਂ ਲੱਗੇਗਾ। ਅਧਿਕਾਰੀਆਂ ਨੇ ਕਿਹਾ ਕਿ ਦਖਣੀ ਕਸ਼ਮੀਰ ਵਿਚ ਕਾਜ਼ੀਗੁੰਡ ਵਿਚ ਢਿੱਗਾਂ ਡਿੱਗਣ ਕਾਰਨ ਆਵਾਜਾਈ ਰੋਕ ਦਿਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਰਾਜਮਾਰਗ ਬੰਦ ਹੋਣ ਕਾਰਨ ਦੋਹਾਂ ਪਾਸਿਆਂ ਤੋਂ ਹਲਕੇ ਮੋਟਰ ਵਾਹਨਾਂ ਨੂੰ ਵੀ ਵੱਖ ਵੱਖ ਥਾਵਾਂ 'ਤੇ ਰੋਕਿਆ ਗਿਆ ਹੈ। ਰਾਜਮਾਰਗ ਨੂੰ ਬਹਾਲ ਕਰਨ ਮਗਰੋਂ ਫਸੇ ਵਾਹਨਾਂ ਨੂੰ ਉਥੋਂ ਕਢਿਆ ਜਾਵੇਗਾ।     (imageimageਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement