
ਇਕ ਦਿਨ ਵਿਚ 60 ਹਜ਼ਾਰ ਤੋਂ ਵੱਧ ਮਾਮਲੇ, 848 ਮੌਤਾਂ
ਕੋਰੋਨਾ ਵਾਇਰਸ ਲਾਗ ਦੇ ਕੁਲ ਮਾਮਲੇ 31,67,323 ਹੋਏ
ਨਵੀਂ ਦਿੱਲੀ, 25 ਅਗੱਸਤ : ਦੇਸ਼ ਵਿਚ ਇਕ ਦਿਨ ਵਿਚ 60,975 ਲੋਕਾਂ ਅੰਦਰ ਕੋਰੋਨਾ ਵਾਇਰਸ ਲਾਗ ਦੀ ਪੁਸ਼ਟੀ ਹੋਣ ਮਗਰੋਂ ਮਰੀਜ਼ਾਂ ਦੀ ਕੁਲ ਗਿਣਤੀ ਵੱਧ ਕੇ 3167323 ਹੋ ਗਈ ਹੈ ਜਦਕਿ ਦੇਸ਼ ਵਿਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2404585 ਹੋ ਗਈ ਹੈ ਜਿਸ ਨਾਲ ਠੀਕ ਹੋਣ ਦੀ ਦਰ 75.92 ਫ਼ੀ ਸਦੀ 'ਤੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿਚ 848 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 58390 ਹੋ ਗਈ ਹੈ।
ਦੇਸ਼ ਵਿਚ ਇਸ ਵੇਲੇ 704348 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜੋ ਕੁਲ ਮਾਮਲਿਆਂ ਦਾ 2224 ਫ਼ੀ ਸਦੀ ਹੈ। ਦੇਸ਼ ਵਿਚ ਇਸ ਬੀਮਾਰੀ ਦੇ ਮਾਮਲੇ ਸੱਤ ਅਗੱਸਤ ਨੂੰ 20 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ ਸਨ। ਪਿਛਲੇ 24 ਘੰਟਿਆਂ ਵਿਚ ਹੋਈਆਂ ਮੌਤਾਂ ਵਿਚੋਂ ਸੱਭ ਤੋਂ ਵੱਧ 212 ਮੌਤਾਂ ਮਹਾਰਾਸ਼ਟਰ ਵਿਚ, 127 ਕਰਨਾਟਕ ਵਿਚ, 97 ਤਾਮਿਲਨਾਡੂ ਵਿਚ, 86 ਆਂਧਰਾ ਪ੍ਰਦੇਸ਼ ਵਿਚ, 61 ਯੂਪੀ ਵਿਚ, 57 ਪਛਮੀ ਬੰਗਾਲ ਵਿਚ, 43 ਪੰਜਾਬ ਵਿਚ, 18 ਝਾਰਖੰਡ ਵਿਚ, 17 ਮੱਧ ਪ੍ਰਦੇਸ਼, 13-13 ਦਿੱਲੀ ਤੇ ਗੁਜਰਾਤ, 12 ਰਾਜਸਥਾਨ ਅਤੇ 11 ਕੇਰਲਾ ਵਿਚ ਹੋਈਆਂ। ਆਸਾਮ, ਹਰਿਆਣਾ ਅਤੇ ਉੜੀਸਾ ਵਿਚ ਇਸ ਬੀਮਾਰੀ ਨਾਲ 10, ਛੱਤੀਸਗੜ੍ਹ ਅਤੇ ਤੇਲੰਗਾਨਾ ਵਿਚ ਨੌਂ-ਨੌਂ, ਜੰਮੂ ਕਸ਼ਮੀਰ ਅਤੇ ਉਤਰਾਖੰਡ ਵਿਚ ਸੱਤ-ਸੱਤ, ਪੁਡੂਚੇਰੀ ਅਤੇ ਤ੍ਰਿਪੁਰਾ ਵਿਚ ਪੰਜ-ਪੰਜ, ਗੋਆ ਵਿਚ ਚਾਰ, ਬਿਹਾਰ ਵਿਚ ਤਿੰਨ ਜਦਕਿ ਅੰਡੇਮਾਨ ਵਿਚ ਦੋ ਮਰੀਜ਼ਾਂ ਦੀ ਮੌਤ ਹੋ ਗਈ।
ਦੇਸ਼ ਵਿਚ ਹੋਈਆਂ ਕੁਲ ਮੌਤਾਂ ਵਿਚੋਂ ਸੱਭ ਤੋਂ ਵੱਧ 22465 ਮਰੀਜ਼ਾਂ ਦੀ ਮੌਤ ਮਹਾਰਾਸ਼ਟਰ ਵਿਚ ਹੋਈ ਹੈ। ਤਾਮਿਲਨਾਡੂ ਵਿਚ 6614, ਕਰਨਾਟਕ ਵਿਚ 4810, ਦਿੱਲੀ ਵਿਚ 4313, ਆਂਧਰਾ ਪ੍ਰਦੇਸ਼ ਵਿਚ 3368, ਯੂਪੀ ਵਿਚ 2987, ਗੁਜਰਾਤ ਵਿਚ 2908, ਪਛਮੀ ਬੰਗਾਲ ਵਿਚ 2851 ਮੌਤਾਂ ਹੋਈਆਂ ਹਨ। ਪੰਜਾਬ ਵਿਚ 1129, ਹਰਿਆਣਾ ਵਿਚ 613, ਤੇਲੰਗਾਨਾ ਵਿਚ 770, ਰਾਜਸਥਾਨ ਵਿਚ 967, ਜੰਮੂ ਕਸ਼ਮੀਰ ਵਿਚ 624, ਬਿਹਾਰ ਵਿਚ 514, ਉੜੀਸਾ ਵਿਚ 419, ਕੇਰਲਾ ਵਿਚ 234 ਅਤੇ ਉਤਰਾਖੰਡ ਵਿਚ 207 ਮਰੀਜ਼ਾਂ ਦੀ ਮੌਤ ਹੋਈ ਹੈ। (ਏਜੰਸੀ)