
ਇਕ ਦਿਨ ਵਿਚ ਆਏ ਡੇਢ ਹਜ਼ਾਰ ਤੋਂ ਵੱਧ ਮਾਮਲੇ
ਕੇਜਰੀਵਾਲ ਵਲੋਂ ਟੈਸਟਾਂ ਦੀ ਗਿਣਤੀ 20 ਹਜ਼ਾਰ ਤੋਂ ਵਧਾ ਕੇ 40 ਹਜ਼ਾਰ ਕਰਨ ਦਾ ਐਲਾਨ
to
ਨਵੀਂ ਦਿੱਲੀ, 26 ਅਗੱਸਤ (ਅਮਨਦੀਪ ਸਿੰਘ): ਦਿੱਲੀ ਵਿਚ ਕਰੋਨਾ ਕਾਬੂ ਹੇਠ ਆਉਣ ਪਿਛੋਂ ਮੁੜ ਤੋਂ ਇਕ ਦਿਨ ਵਿਚ ਡੇਢ ਹਜ਼ਾਰ ਤਕ ਨਵੇਂ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜਿਸ ਨੂੰ ਲੈ ਕੇ ਸਰਕਾਰ ਮੁੜ ਚੌਕਸ ਹੋ ਗਈ ਹੈ।
ਕਰੋਨਾ ਦੇ ਹਾਲਾਤ ਬਾਰੇ ਅੱਜ ਸਵੇਰੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਇਕ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਸਿਹਤ ਮੰਤਰੀ ਸਤੇਂਦਰ ਜੈਨ ਤੇ ਹੋਰ ਆਲਾ ਅਫ਼ਸਰ ਹਾਜ਼ਰ ਸਨ। 20 ਅਗੱਸਤ ਨੂੰ ਹੀ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੂਜੇ ਸੀਰੋ ਸਰਵੇ ਦੀ ਅਗੱਸਤ ਮਹੀਨੇ ਦੀ ਰੀਪੋਰਟ ਜਾਰੀ ਕਰ ਕੇ ਆਖਿਆ ਸੀ ਕਿ ਦਿੱਲੀ ਦੀ 2 ਕਰੋੜ ਆਬਾਦੀ 'ਚੋਂ 70 ਫ਼ੀ ਸਦੀ ਨੂੰ ਕਰੋਨਾ ਹੋਣ ਦਾ ਖ਼ਤਰਾ ਹੈ।
ਅੱਜ ਦੁਪਹਿਰ ਨੂੰ ਆਨਲਾਈਨ ਸੰਬੋਧਨ ਦੌਰਾਨ ਕੇਜਰੀਵਾਲ ਨੇ ਕਰੋਨਾ ਦੇ ਹਾਲਾਤ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਵੇਰਵੇ ਸਾਂਝੇ ਕੀਤੇ ਤੇ ਕਿਹਾ, “ਕਰੋਨਾ ਮਰੀਜ਼ਾਂ ਦਾ ਪਤਾ ਲਾਉਣ ਲਈ ਹਰ ਰੋਜ਼ 20 ਹਜ਼ਾਰ ਟੈਸਟ ਹੋ ਰਹੇ ਹਨ ਜਿਸ ਨੂੰ ਦੁਗਣਾ ਕਰ ਕੇ, ਹੁਣ 40 ਹਜ਼ਾਰ ਟੈਸਟ ਕੀਤੇ ਜਾਣਗੇ। ਫੁਰਤੀ ਨਾਲ ਮਰੀਜ਼ਾਂ ਦੀ ਪਛਾਣ ਕੀਤੀ ਜਾਵੇਗੀimage ਅਤੇ ਮਰੀਜ਼ਾਂ ਨੂੰ ਇਕਾਂਤ ਵਿਚ ਭੇਜਿਆ ਜਾਵੇਗਾ। ਠੀਕ ਹੋ ਕੇ ਘਰਾਂ ਨੂੰ ਜਾ ਰਹੇ ਮਰੀਜ਼ਾਂ ਨੂੰ ਘਰਾਂ ਵਿਚ ਹੀ ਔਕਸੀਮੀਟਰ ਤੇ ਆਕਸੀਜਨ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ।'' ਉਨ੍ਹਾਂ ਦਸਿਆ ਕਿ 17 ਅਗੱਸਤ ਪਿਛੋਂ ਇਕ ਦਿਨ ਵਿਚ 1200 ਤੋਂ 1400 ਕੇਸ ਆ ਰਹੇ ਹਨ। 25 ਅਗੱਸਤ ਨੂੰ 1544 ਕੇਸ ਰੀਕਾਰਡ ਕੀਤੇ ਗਏ ਸਨ ਤੇ 26 ਅਗੱਸਤ ਤਕ 1693 ਕੇਸ ਰੀਕਾਰਡ ਹੋ ਚੁਕੇ ਹਨ। ਕੋਰੋਨਾ ਨਾਲ ਰੋਜ਼ 20 ਮੌਤਾਂ ਹੋ ਰਹੀਆਂ ਹਨ, ਜਿਸ ਨੂੰ ਹੋਰ ਹੇਠਾਂ ਲਿਆਉਣਾ ਹੈ।
ਉਨਾਂ੍ਹ ਕਿਹਾ ਕਿ ਭਾਵੇਂ ਮਰੀਜ਼ਾਂ ਦੀ ਠੀਕ ਹੋਣ ਦੀ ਦਰ 90 ਫ਼ੀ ਸਦੀ ਹੈ ਤੇ ਮੌਤ ਦੇ ਅੰਕੜੇ ਵੀ ਲਗਾਤਾਰ ਘੱਟ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਅਗੱਸਤ ਮਹੀਨੇ 'ਚ ਮੌਤ ਦਰ 1.4 ਫ਼ੀ ਸਦ ਹੈ, ਜੋ ਪੂਰੇ ਦੇਸ਼ ਵਿਚ ਸੱਭ ਤੋਂ ਹੇਠਾਂ ਹੈ। ਫਿਰ ਵੀ ਸਾਡੀਆਂ ਤਿਆਰੀਆਂ ਪੂਰੀਆਂ ਹਨ, ਹਸਪਤਾਲਾਂ ਵਿਚ 10 ਹਜ਼ਾਰ 500 ਬਿਸਤਰੇ ਖ਼ਾਲੀ ਹਨ ਅਤੇ ਐਂਬੂਲੈਂਸਾਂ ਦਾ ਵੀ ਲੋੜੀਂਦਾ ਪ੍ਰਬੰਧ ਹੈ। ਅੱਜ ਸਵੇਰ ਤਕ ਹਸਪਤਾਲਾਂ ਵਿਚ 3500 ਬਿਸਤਰੇ ਭਰੇ ਹੋਏ ਸਨ। ਲੋਕ ਵੀ ਢਿੱਲ ਨਾ ਵਰਤਣ ਤੇ ਥੋੜ੍ਹੇ ਜਿਹੇ ਲੱਛਣ ਨਜ਼ਰ ਆਉਣ 'ਤੇ ਟੈਸਟ ਜ਼ਰੂਰ ਕਰਵਾਉੁਣ, ਸਰਕਾਰੀ ਡਿਸਪੈਂਸਰੀਆਂ ਵਿਚ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਮਾਸਕ ਦੀ ਵਰਤੋਂ ਵੀ ਲਾਜ਼ਮੀ ਕੀਤੀ ਜਾਵੇ।