
ਇਮਾਰਤ ਢਹਿਣ ਦੀ ਘਟਨਾ ਵਿਚ ਮ੍ਰਿਤਕਾਂ ਦੀ ਗਿਣਤੀ 12 ਹੋਈ
ਮੁੰਬਈ, 25 ਅਗੱਸਤ : ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਪੰਜ ਮੰਜ਼ਲਾ ਇਮਾਰਤ ਦੇ ਮਲਬੇ ਵਿਚ ਦਬੇ ਲੋਕਾਂ ਨੂੰ ਕੱਢਣ ਦਾ ਕੰਮ ਮੰਗਲਵਾਰ ਨੂੰ ਵੀ ਜਾਰੀ ਰਿਹਾ ਅਤੇ ਇਸ ਦੌਰਾਨ ਚਾਰ ਸਾਲ ਦੇ ਬੱਚੇ ਨੂੰ ਜਿਊਂਦਾ ਕੱਢ ਲਿਆ ਗਿਆ ਹਾਲਾਂਕਿ ਉਸ ਦੀ ਮਾਂ ਦੀ ਇਸ ਹਾਦਸੇ ਵਿਚ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਇਕ ਬੱਚੇ ਨੂੰ ਜਿਊਂਦਾ ਬਚਾ ਲਿਆ ਗਿਆ ਪਰ ਉਸ ਦੀ ਮਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸੋਮਵਾਰ ਸ਼ਾਮ ਨੂੰ ਇਹ ਇਮਾਰਤ ਡਿੱਗ ਗਈ ਸੀ। ਇਮਾਰਤ ਦੇ ਮਲਬੇ ਵਿਚ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਸੀ। ਇਹ ਸ਼ਹਿਰ ਦਖਣੀ ਮੁੰਬਈ ਤੋਂ 180 ਕਿਲੋਮੀਟਰ ਦੂਰ ਪੈਂਦਾ ਹੈ।
ਮੰਗਲਵਾਰ ਨੂੰ ਮਲਬੇ ਵਿਚੋਂ 11 ਹੋਰ ਲਾਸ਼ਾਂ ਬਰਾਮਦ ਹੋਈਆਂ ਜਿਸ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ ਵੱਧ ਕੇ 12 ਹੋ ਗਈ। ਮ੍ਰਿਤਕਾਂ ਵਿਚ ਪੰਜ ਮਰਦ ਅਤੇ ਪੰਜ ਔਰਤਾਂ ਹਨ। ਮ੍ਰਿਤਕਾਂ ਵਿਚ ਬੱਚੇ ਦੀ ਮਾਂ ਅਤੇ ਸੱਤ ਸਾਲ ਤੇ ਦੋ ਸਾਲ ਦੀਆਂ ਉਸ ਦੀਆਂ ਭੈਣਾਂ ਸ਼ਾਮਲ ਹਨ। ਇਕ ਅਧਿਕਾਰੀ ਨੇ ਦਸਿਆ ਕਿ ਮਲਬੇ ਵਿਚੋਂ ਹੁਣ ਤਕ ਅੱਠ ਜਣਿਆਂ ਨੂੰ ਬਚਾਇਆ ਗਿਆ ਹੈ ਅਤੇ ਅੱਠ ਹੋਰ ਲਾਪਤਾ ਹਨ। ਉਨ੍ਹਾਂ ਦਸਿਆ ਕਿ ਇਮਾਰਤ ਢਹਿਣ ਦੌਰਾਨ ਪੱਥਰ ਲੱਗਣ ਨਾਲ ਜ਼ਖ਼ਮੀ ਵਿਅਕਤੀ ਦੀ ਸੋਮਵਾਰ ਰਾਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਪੁਲਿਸ ਨੇ ਮੰਗਲਵਾਰ ਨੂੰ ਤਾਰਿਕ ਗਾਰਡਨ ਦੇ ਬਿਲਡਰ ਅਤੇ ਆਰਕੀਟੈਕਟ ਸਣੇ ਪੰਜ ਜਣਿਆਂ ਵਿਰੁਧ ਮਾਮਲਾ ਦਰਜ ਕੀਤਾ ਹੈ। ਬਿਲਡਰ ਫ਼ਾਰੂਕ ਕਾimageਜੀ, ਸਲਾਹਕਾਰ ਬਾਹੂਬਲੀ ਧਾਮਨੇ ਅਤੇ ਆਰਕੀਟੈਕਟ ਗੌਰਵ ਸ਼ਾਹ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। (ਏਜੰਸੀ)