ਟਰੰਪ ਨੇ ਭਾਰਤੀ ਸਾਫ਼ਟਵੇਅਰ ਇੰਜੀਨੀਅਰ ਬੀਬੀ ਨੂੰ ਦਿਤੀ ਅਮਰੀਕੀ ਨਾਗਰਿਕਤਾ
Published : Aug 26, 2020, 11:39 pm IST
Updated : Aug 26, 2020, 11:39 pm IST
SHARE ARTICLE
image
image

ਟਰੰਪ ਨੇ ਭਾਰਤੀ ਸਾਫ਼ਟਵੇਅਰ ਇੰਜੀਨੀਅਰ ਬੀਬੀ ਨੂੰ ਦਿਤੀ ਅਮਰੀਕੀ ਨਾਗਰਿਕਤਾ

ਭਾਰਤ ਸਮੇਤ ਪੰਜ ਦੇਸ਼ਾਂ ਦੇ ਲੋਕਾਂ ਨੂੰ ਅਮਰੀਕੀ ਨਗਾਰਿਕਤਾ ਦਿਤੀ
 

ਵਾਸ਼ਿੰਗਟਨ, 26 ਅਗੱਸਤ  : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕ੍ਰੈਟਿਕ ਪਾਰਟੀ ਦੇ ਨੈਸ਼ਨਲ ਕਨਵੈਨਸ਼ਨ 'ਚ ਇਕ ਭਾਰਤੀ ਸਾਫ਼ਟਵੇਅਰ ਇੰਜੀਨੀਅਰ ਬੀਬੀ ਨੂੰ ਅਮਰੀਕਾ ਦੀ ਨਾਗਰਿਕਤਾ ਦਿਤੀ। ਟਰੰਪ ਨੇ ਨਾਗਰਿਕਤਾ ਦੇਣ ਦੇ ਦੁਰਲੱਭ ਸਮਾਰੋਹ ਦੀ ਪ੍ਰਧਾਨਗੀ ਕੀਤੀ, ਜਿਸ ਵਿਚ ਭਾਰਤ ਦੇ ਇਕ ਸਾਫ਼ਟਵੇਅਰ ਡਿਵੈਲਪਰ ਸਮੇਤ ਪੰਜ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੀ ਸਹੁੰ ਚੁਕਾਈ ਗਈ।
ਟਰੰਪ ਨੇ ਇਸ ਮੌਕੇ 'ਤੇ ਕਿਹਾ ਕਿ ਇਹਨਾਂ ਪ੍ਰਵਾਸੀਆਂ ਦਾ ਸ਼ਾਨਦਾਰ ਦੇਸ਼ ਵਿਚ ਸਵਾਗਤ ਹੈ ਜਿਥੇ ਹਰ ਨਸਲ, ਧਰਮ ਅਤੇ ਰੰਗ ਦੇ ਲੋਕ ਹਨ। ਟਰੰਪ ਨੇ ਇਕ ਪ੍ਰੋਗਰਾਮ ਵਿਚ ਉਹਨਾਂ ਨੂੰ ਸਿਟੀਜਨ ਸਰਟੀਫਿਕੇਟ ਸੌਂਪਿਆ। ਨਾਗਰਿਕਤਾ ਹਾਸਲ ਕਰਨ ਵਾਲੀ ਭਾਰਤੀ ਬੀਬੀ ਦਾ ਨਾਂ ਸੁਧਾ ਸੁੰਦਰੀ ਨਾਰਾਇਣਨ ਹੈ।
ਵ੍ਹਾਈਟ ਹਾਊਸ ਵਿਚ ਹੋਏ ਇਸ ਨੈਸ਼ਨਲ ਕਨਵੈਨਸ਼ਨ ਵਿਚ ਪੰਜਾ ਦੇਸ਼ਾਂ ਭਾਰਕ, ਬੋਲੀਵੀਆ, ਲੇਬਨਾਨ, ਸੂਡਾਨ ਅਤੇ ਘਾਨਾ ਦੇ ਨਾਗਰਿਕਾਂ ਨੂੰ ਨਾਗਰਿਕਤਾ ਦਿਤੀ ਗਈ। ਟਰੰਪ ਨੇ ਪ੍ਰੋਗਰਾਮ ਵਿਚ ਸੁੰਦਰੀ ਨਾਰਾਇਣਨ ਨੂੰ ਅਮਰੀਕਾ ਦੀ ਨਾਗਰਿਕਤਾ ਦਿਵਾਈ। ਉਹਨਾਂ ਨੂੰ ਇਕ ਪ੍ਰਤਿਭਾਸ਼ਾਲੀ ਸਾਫ਼ਟਵੇਅਰ ਡਿਵੈਲਪਰ ਵੀ ਦਸਿਆ। ਉਹਨਾਂ ਕਿਹਾ ਕਿ ਨਾਰਾਇਣਨ ਅਪਣੇ ਪਤੀ ਨਾਲ ਅਮਰੀਕਾ 'ਚ ਪਿਛਲੇ 13 ਸਾਲ ਤੋਂ ਹੈ। (ਪੀਟੀਆਈ)
ਅਮਰੀਕੀ ਗ੍ਰਹਿ ਸੁਰੱਖਿਆ ਦੇ ਕਾਰਜਕਾਰੀ ਮੰਤਰੀ ਚਾਡ ਵੁਲਫ ਨੇ ਇਹਨਾਂ ਸਾਰੇ ਨਾਗਰਿਕਾਂ ਨੂੰ ਵਫਾਦਾਰੀ ਦੀ ਸਹੁੰ ਚੁਕਾਈ। ਟਰੰਪ ਨੇ ਕਿਹਾ,''ਸਾਡੇ ਮਹਾਨ ਅਮਰੀਕੀ ਪ੍ਰਵਾਰ ਵਿਚ ਪੰਜ ਬਹੁਤ ਸ਼ਾਨਦਾਰ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਅਮਰੀਕਾ ਅੱਜ ਖ਼ੁਸ਼ ਹੈ। ਤੁਸੀਂ ਇਸ ਧਰਤੀ ਦੇ ਮਹਾਨ ਰਾਸ਼ਟਰ ਦੇ ਸਾਥੀ ਨਾਗਰਿਕ ਹੋ।'' ਇਸ ਪ੍ਰੋਗਰਾਮ ਵਿਚ ਟਰੰਪ ਨੇ 5 ਨਵੇਂ ਨਾਗਰਿਕਾਂ ਦੇ ਨਾਮ ਅਤੇ ਉਹਨਾਂ ਦੇ ਕੁਝ ਵੇਰਵੇ ਪੜ੍ਹ ਕੇ ਸੁਣਾਏ। ਟਰੰਪ ਨੇ ਕਿਹਾ,''ਸੁਧਾ ਪ੍ਰਤਿਭਾਸ਼ਾਲੀ ਸਾਫ਼ਟਵੇਅਰ ਡਿਵੈਲਪਰ ਹੈ ਅਤੇ ਉਹ ਅਤੇ ਉਸ ਦਾ ਪਤੀ ਦੋ imageimageਖੂਬਸੂਰਤ, ਸ਼ਾਨਦਾਰ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਤੁਹਾਡਾ ਬਹੁਤ ਸ਼ੁਕਰੀਆ ਅਤੇ ਵਧਾਈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement