
ਰਾਵੀ ਦਰਿਆ ਵਿਚ ਡੁੱਬਣ ਨਾਲ ਨੌਜਵਾਨ ਦੀ ਮੌਤ
ਕਲਾਨੌਰ/ਡੇਰਾ ਬਾਬਾ ਨਾਨਕ, 26 ਅਗੱਸਤ( ਗੁਰਦੇਵ ਸਿੰਘ ਰਜਾਦਾ): ਡੇਰਾ ਬਾਬਾ ਨਾਨਕ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਪੱਛੀਆ ਦੇ ਨੌਜਵਾਨ ਦੀ ਰਾਵੀ ਦਰਿਆ ਵਿਚ ਡੁੱਬਣ ਨਾਲ ਹੋਣ ਦਾ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਮ੍ਰਿਤਕ ਮੁਖਤਿਆਰ ਸਿੰਘ ਪੁੱਤਰ ਸੁਰਿੰਦਰ ਸਿੰਘ ਪਿੰਡ ਪਛੀਆਂ ਜੋ ਕਿ ਦਿਮਾਗ਼ੀ ਤੌਰ ਉਤੇ ਠੀਕ ਨਹੀਂ ਸੀ ਉਹ ਸਨਿਚਰਵਾਰ ਨੂੰ ਘਰੋਂ ਖੇਤਾਂ ਨੂੰ ਗਿਆ ਪਰ ਵਾਪਸ ਨਹੀਂ ਆਇਆ। ਕਾਫ਼ੀ ਭਾਲ ਕਰਨ ਤੋਂ ਬਾਅਦ ਅੱਜ 73 ਬਟਾਲੀਅਨ ਬੀ ਐਸ ਐਫ਼ ਦੇ ਜਵਾਨਾਂ ਵਲੋਂ ਪੰਜਗਰਾਈ ਚੌਕੀ ਲਾਗੇ ਦਰਿਆ ਵਿਚੋਂ ਲਾਸ਼ ਬਰਾਮਦ ਕੀਤੀ ਅਤੇ ਰਮਦਾਸ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵਲੋਂ ਪਰਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਧਾਰਾ 174image ਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਹੈ।