
ਕੈਪਟਨ ਦੀ ਅਗਵਾਈ 'ਚ ਹੀ ਕਾਂਗਰਸ ਲੜੇਗੀ 2022 ਦੀਆਂ ਚੋਣਾਂ : ਰਾਵਤ
ਕੈਪਟਨ ਤੋਂ ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ ਨੂੰ ਮਿਲਣ ਤੋਂ ਪਹਿਲਾਂ ਦਿਤਾ ਅਹਿਮ ਬਿਆਨ
ਚੰਡੀਗੜ੍ਹ, 25 ਅਗੱਸਤ (ਭੁੱਲਰ) : ਪੰਜਾਬ ਕਾਂਗਰਸ ਅੰਦਰ ਮੁੜ ਸ਼ੁਰੂ ਹੋਏ ਕਾਟੋ-ਕਲੇਸ਼ ਦੇ ਚਲਦੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ 2022 ਦੀਆਂ ਚੋਣਾਂ ਦੀ ਅਗਵਾਈ ਬਾਰੇ ਅੱਜ ਵੱਡਾ ਬਿਆਨ ਦਿਤਾ ਹੈ |
ਇਹ ਵੀ ਜ਼ਿਕਰਯੋਗ ਹੈ ਕਿ ਇਹ ਬਿਆਨ ਦੇਹਰਾਦੂਨ ਮੁਲਾਕਾਤ ਲਈ ਪੁੱਜੇ ਕੈਪਟਨ ਤੋਂ ਨਾਰਾਜ਼ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਲਣ ਤੋਂ ਪਹਿਲਾਂ ਦਿਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਹੀ ਹਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਦੀ ਅਗਵਾਈ 'ਚ ਹੀ ਲੜੀਆਂ ਜਾਣਗੀਆਂ | ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪਾਰਟੀ ਪ੍ਰਧਾਨ ਬਣਾ ਦਿਤਾ ਗਿਆ ਹੈੇ ਪਰ ਚੋਣਾਂ ਦੀ ਅਗਵਾਈ ਬਦਲਣ ਦਾ ਕੋਈ ਫ਼ੈਸਲਾ ਨਹੀਂ ਹੋਇਆ |