
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਖ਼ੁਦ ਗੁਰਦਾਸਪੁਰ ਪਹੁੰਚ ਰਹੇ ਹਨ।
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਆਮ ਆਦਮੀ ਪਾਰਟੀ ਇਸ ਵਾਰ ਹੁਣੇ ਤੋਂ ਹੀ ਪੂਰੀ ਯੋਜਨਾਬੰਦੀ ਨਾਲ ਅਪਣੀ ਚੋਣ ਮੁਹਿੰਮ ਅੱਗੇ ਵਧਾ ਰਹੀ ਹੈ। ਭਾਵੇਂ ਮਾਲਵੇ ਵਿਚ ਤਾਂ ‘AAP’ ਦਾ ਪਹਿਲਾਂ ਚੰਗਾ ਪ੍ਰਭਾਵ ਹੈ ਪਰ ਹੁਣ ਮਾਝਾ ਤੇ ਦੋਆਬਾ ਖੇਤਰ ਵਿਚ ਮਜ਼ਬੂਤੀ ਦੀ ਰਣਨੀਤੀ ’ਤੇ ਪਾਰਟੀ ਆਗੂ ਕੰਮ ਕਰ ਰਹੇ ਹਨ। ਮਾਝਾ ਖੇਤਰ ਵਿਚ ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਅੰਮ੍ਰਿਤਸਰ ਸ਼ਹਿਰ ਵਿਚ ਪੈਰ ਧਰ ਲਿਆ ਹੈ।
Sewa Singh Sekhwan
ਇਸ ਤੋਂ ਬਾਅਦ ਹੁਣ ਜ਼ਿਲ੍ਹਾ ਗੁਰਦਾਸਪੁਰ ਖੇਤਰ ਵਿਚ ਪਾਰਟੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) (SAD) ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ (Jathedar Sewa Singh Sekhwan) ਨੂੰ ‘ਆਪ’ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਕੰਮ ਲਈ ਖ਼ੁਦ ਪਾਰਟੀ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi CM Arvind Kejriwal) 26 ਅਗੱਸਤ ਨੂੰ ਖ਼ੁਦ ਗੁਰਦਾਸਪੁਰ ਪਹੁੰਚ ਰਹੇ ਹਨ। ਇਸ ਸਬੰਧੀ ਜਾਣਕਾਰੀ ਪਾਰਟੀ ਦੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਟਵੀਟ ਰਾਹੀਂ ਦਿਤੀ ਹੈ।