ਕਲਯੁੱਗੀ ਪਿਓ ਨੇ 9 ਸਾਲਾਂ ਧੀ ਨੂੰ ਜਲਾਦਾਂ ਵਾਂਗ ਕੁੱਟਿਆ, ਹੋਇਆ ਗ੍ਰਿਫ਼ਤਾਰ
Published : Aug 26, 2021, 3:06 pm IST
Updated : Aug 26, 2021, 3:36 pm IST
SHARE ARTICLE
File Photo
File Photo

ਬੱਚੀ ਦੇ ਸਿਰ 'ਤੇ 9 ਟਾਂਕੇ ਲੱਗੇ ਅਤੇ ਉਸ ਨੂੰ ਬਾਲ ਸੰਭਾਲ ਸੰਸਥਾ ਨੂੰ ਸੌਂਪ ਦਿੱਤਾ ਜਾਵੇਗਾ

ਬਰਨਾਲਾ (ਲਖਵੀਰ ਚੀਮਾ) - ਤਪਾ ਮੰਡੀ ਦੇ ਨੇੜਲੇ ਪਿੰਡ ਮਹਿਤਾ ਤੋਂ ਇਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ  ਨਸ਼ੇੜੀ ਪਿਉ ਨੇ ਆਪਣੀ 9 ਸਾਲਾਂ ਦੀ ਧੀ ਨੂੰ ਕੁੱਟ-ਕੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਮਾਮਲੇ ਸਬੰਧੀ ਪਿੰਡ ਪਿੰਡ ਦੀ ਪੰਚਾਇਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੰਟ ਸਿੰਘ ਜੋ ਨਸ਼ੇੜੀ ਵਿਅਕਤੀ ਹੈ ਜੋ ਪਹਿਲਾਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੁੱਟਮਾਰ ਕਰਦਾ ਸੀ ਜਿਸ ਤੋਂ ਦੁਖੀ ਹੋ ਕੇ ਉਸ ਦੀ ਪਤਨੀ ਅਤੇ ਇਕ ਬੇਟਾ ਘਰ ਛੱਡ ਕੇ ਚਲੇ ਗਏ ਸੀ। ਜਿਸ ਤੋਂ ਬਾਅਦ ਨਸ਼ੇੜੀ ਪਿਉ ਆਪਣੀ ਨੌਂ ਸਾਲਾਂ ਦੀ ਧੀ ਨਾਲ ਪਿੰਡ ਮਹਿਤਾ ਵਿਖੇ ਰਹਿੰਦਾ ਸੀ।

Photo

ਨਸ਼ੇੜੀ ਪਿਓ ਵੱਲੋਂ ਅਪਣੀ ਧੀ ਨਾਲ ਇਸ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਹੈ ਕਿ ਜਿਵੇਂ ਉਹ ਕੋਈ ਬੇਜਾਨ ਚੀਜ਼ ਹੋਵੇ। ਗੁਰਜੰਟ ਸਿੰਘ ਆਪਣੀ ਲੜਕੀ ਤੋਂ ਗੁਰਦੁਆਰਾ ਸਾਹਿਬ ਤੋਂ ਜਾਂ ਪਿੰਡ ਤੋਂ ਰੋਟੀ ਮੰਗਵਾਉਂਦਾ ਸੀ । ਆਪ ਨੂੰ ਜੋ ਦਿਹਾੜੀ ਤੋਂ ਪੈਸੇ ਮਿਲਦੇ ਸੀ ਉਸ ਦੀ ਸ਼ਰਾਬ ਪੀ ਲੈਂਦਾ ਸੀ ਅਤੇ ਬੱਚੀ ਤੋਂ ਹੀ ਘਰ ਦੇ ਸਾਰੇ ਕੰਮ ਕਰਵਾਉਂਦਾ ਸੀ। ਬੀਤੀ ਰਾਤ ਉਸ ਨੇ ਆਪਣੀ ਧੀ ਨੂੰ ਇਸ ਤਰ੍ਹਾਂ ਕੁੱਟਿਆ ਕਿ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਈ। ਲੜਕੀ ਦੇ ਸਿਰ ਤੇ ਨੌਂ ਟਾਂਕੇ ਲੱਗੇ ਜਿਸ ਦੀ ਹਾਲਤ ਅਜੇ ਵੀ ਗੰਭੀਰ ਹੈ।

Photo

ਕੁੱਟਮਾਰ ਕਰਦੇ ਸਮੇਂ ਪਿੰਡ ਦੇ ਕਿਸੇ ਵਿਅਕਤੀ ਨੇ ਉਸ ਨੂੰ ਛੁਡਵਾਇਆ ਤੱਕ ਨਹੀਂ ਪਰ ਪਿੰਡ ਦੇ ਇਕ ਸਮਾਜ ਸੇਵੀ ਵਿਅਕਤੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਪੀੜਤ ਲੜਕੀ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ। ਪਿੰਡ ਨਿਵਾਸੀਆਂ ਨੇ ਦੱਸਿਆ ਕਿ 2 ਦਿਨ ਪਹਿਲਾਂ ਕੁੜੀ ਪਿਓ ਤੋਂ ਡਰਦੀ ਗੁਰਦੁਆਰਾ ਸਾਹਿਬ ਵਿਖੇ ਸੌ ਗਈ ਅਤੇ ਇਸ ਦਾ ਪਿਓ ਇਸ ਨੂੰ ਲੱਭਦਾ ਰਿਹਾ ਅਤੇ ਸਵੇਰੇ 10 ਵਜੇ ਜਦ ਘਰ ਬੱਚੀ ਮਿਲ ਗਈ ਤਾਂ ਘਰ ਲਿਜਾ ਕੇ ਥਾਪੀਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਲੱਗ ਪਿਆ ਜਦ ਗੁਆਾਂਢੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਵੀ ਬੁਰਾ ਭਲਾ ਬੋਲਿਆ ਅਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।

Photo

ਬਾਪ ਨੇ ਬੱਚੀ ਦੇ ਸਿਰ ’ਚ ਥਾਪਾ ਮਾਰਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਦੌਰਾਨ ਉਸ ਦੇ 9 ਚਾਂਕੇ ਲੱਗੇ। ਵੀਡੀਓ ਵਾਇਰਲ ਹੋਣ ਉਪਰੰਤ ਪੁਲਿਸ ਪ੍ਰਸ਼ਾਸਨ ਨੇ ਹਰਕਤ ’ਚ ਆ ਕੇ ਦੋਸ਼ੀ ਨੂੰ ਰਾਤ ਸਮੇਂ ਹੀ ਪੁਲਿਸ ਹਿਰਾਸਤ ’ਚ ਲੈ ਲਿਆ। ਹਸਪਤਾਲ ’ਚ ਦਾਖਲ ਬੱਚੀ ਦਾ ਪਤਾ ਲੱਗਣ ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਭਿਸ਼ੇਕ ਸਿੰਗਲਾ ਅਤੇ ਵੁਮੈਨ ਸੈੱਲ ਦੀ ਇੰਚਾਰਜ ਮੈਡਮ ਜਸਵਿੰਦਰ ਕੌਰ ਨੇ ਪਹੁੰਚ ਕੇ ਦਾਖ਼ਲ ਬੱਚੀ ਨਾਲ ਗੱਲਬਾਤ ਕਰਕੇ ਸਖਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜਿਸ ਤਰ੍ਹਾਂ ਵੀ ਪਿੰਡ ਨਿਵਾਸੀ ਚਾਹੁੰਣਗੇ

Photo

ਉਸੇ ਤਰ੍ਹਾਂ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਜਦ ਡੀ.ਐੱਸ.ਪੀ. ਤਪਾ ਬਲਜੀਤ ਸਿੰਘ ਬਰਾੜ ਨਾਲ ਉਕਤ ਮਾਮਲੇ ਬਾਰੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਕੁੜੀ ਨੂੰ ਕੁੱਟਣ ਵਾਲੇ ਬਾਪ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਇਸ ਦੀ ਰੱਖਿਆ ਅਤੇ ਪੜ੍ਹਾਈ ਲਿਖਾਈ ਦਾ ਕੰਮ ਵੀ ਅਪਣੀ ਦੇਖ-ਰੇਖ ’ਚ ਕਰਵਾਉਣਗੇ। 

ਪਿੰਡ ਮਹਿਤਾ ਵਿਖੇ ਪੁੱਜੇ ਉਪ ਕਪਤਾਨ ਪੁਲਿਸ ਤਪਾ ਬਲਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਜਗਜੀਤ ਸਿੰਘ ਘੁੰਮਾਣ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਪੀੜਤ ਕੁੜੀ ਨੂੰ ਆਪਣੇ ਨਾਲ ਲਿਜਾ ਕੇ ਸਿਵਲ ਹਸਪਤਾਲ ਤਪਾ ਵਿਖੇ ਇਲਾਜ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਉਸ ਨੂੰ ਬਾਲ ਸੰਭਾਲ ਸੰਸਥਾ ਨੂੰ ਸੌਂਪ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਮਾਮਾਲੇ ਨੂੰ ਲੈ ਕੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੀ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਇੱਕ ਪਿਤਾ ਨਸ਼ੇ ਦੀ ਹਾਲਤ ਵਿਚ ਆਪਣੀ ਛੋਟੀ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਸੀ। 

Manisha GulatiManisha Gulati

ਇਸ ਵੀਡੀਓ 'ਤੇ ਕਾਰਵਾਈ ਕਰਦੇ ਹੋਏ,  ਅਸੀਂ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਕਾਰਵਾਈ ਸ਼ੁਰੂ ਹੋ ਗਈ ਹੈ। ਉਹਨਾਂ ਕਿਹਾ ਕਿ ਮੈਂ ਅਜਿਹੀ ਹਿੰਸਾ ਦਾ ਸਖਤ ਵਿਰੋਧ ਕਰਦੀ ਹਾਂ ਅਤੇ ਪੀੜਤਾਂ ਨੂੰ ਨਿਆਂ ਦਿਵਾਉਣ ਵਿਚ ਹਮੇਸ਼ਾ ਮਦਦ ਕਰਾਂਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਇਸ ਲੜਕੀ ਦੀ ਜ਼ਿੰਮੇਵਾਰੀ ਲੈ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement