Punjab News: ਪੰਜਾਬ ’ਚ ਦੁੱਧ ਦਾ ਸੰਕਟ ਪਰ ਇੰਨੀਆਂ ਮਿਠਾਈਆਂ ਕਿਵੇਂ ਬਣ ਜਾਂਦੀਆਂ ਹਨ?
Published : Aug 26, 2024, 7:29 am IST
Updated : Aug 26, 2024, 7:29 am IST
SHARE ARTICLE
Milk crisis in Punjab, but how are so many sweets made?
Milk crisis in Punjab, but how are so many sweets made?

Punjab News: ਕਿਧਰੇ ਦੁਕਾਨਦਾਰ ਸਾਨੂੰ ਜ਼ਹਿਰ ਤਾਂ ਨਹੀਂ ਪਰੋਸ ਰਹੇ

 

Punjab News: ਪੰਜਾਬ ’ਚ ਦੁੱਧ ਦੀ ਕਾਫ਼ੀ ਘਾਟ ਹੈ। ਹੋਟਲਾਂ, ਢਾਬਿਆਂ ਤੇ ਚਾਹ ਦੁੱਧ ਦੀਆਂ ਦੁਕਾਨਾਂ ਤੋਂ ਇਲਾਵਾ ਸੂਬੇ ’ਚ ਕਈ ਦਰਜਨ ਅਦਾਰੇ ਦੁੱਧ ਤੋਂ ਪਨੀਰ, ਮੱਖਣ, ਘੀ ਆਦਿ ਬਣਾ ਕੇ ਬਜ਼ਾਰ ’ਚ ਵੇਚਦੇ ਹਨ। ਪੰਜਾਬ ਦੇ ਮਹਾਂਨਗਰਾਂ ਜਿਵੇਂ ਲੁਧਿਆਣਾ, ਪਟਿਆਲਾ, ਜਲੰਧਰ, ਅੰਮ੍ਰਿਤਸ਼ਰ ਤੇ ਬਠਿੰਡਾ ਵਿਚ ਦੁੱਧ ਦੀ ਕਿੱਲਤ ਪੂਰਾ ਸਾਲ ਬਣੀ ਰਹਿੰਦੀ ਹੈ ਅਤੇ ਇਨ੍ਹਾਂ ਮਹਾਂਨਗਰਾਂ ਅੰਦਰ ਸ਼ੁੱਧ ਦੁੱਧ ਦੀ ਕੀਮਤ 70 ਰੁਪਏ ਪ੍ਰਤੀ ਲਿਟਰ ਤੋਂ ਲੈ ਕੇ 100 ਰੁਪਏ ਪ੍ਰਤੀ ਲਿਟਰ ਦੇ ਵਿਚਕਾਰ ਹੈ। 

ਪੰਜਾਬ ਅੰਦਰ ਸਰਕਾਰ ਵੀ ਚਾਹੁੰਦੀ ਹੈ ਕਿ ਦੁੱਧ ਦੀ ਪੈਦਾਵਾਰ ਵਧੇ ਪਰ ਚੰਗੀ ਨਸ਼ਲ ਦੇ ਪਸ਼ੂਆਂ ਦੀ ਵਿਆਪਕ ਘਾਟ ਕਾਰਨ ਕਈ ਕਿਸਾਨਾਂ ਦੇ ਘਰ ਬੰਨ੍ਹੀਆਂ ਤਾਂ ਚਾਰ–ਚਾਰ ਜਾਂ ਪੰਜ-ਪੰਜ ਲਵੇਰੀਆਂ ਹਨ ਪਰ ਉਨ੍ਹਾਂ ਕੋਲ ਮੰਡੀ ’ਚ ਵੇਚਣ ਲਈ ਇਕ ਲਿਟਰ ਵੀ ਦੁੱਧ ਨਹੀਂ ਬਚਦਾ ਕਿਉਂਕਿ ਪ੍ਰਵਾਰ ਅੰਦਰ ਹੀ ਦੁੱਧ ਦੀ ਕਾਫ਼ੀ ਸਾਰੀ ਖਪਤ ਹੋ ਜਾਂਦੀ ਹੈ। ਸੋ,ਅਸੀਂ  ਜਿੰਨਾ ਕੁ ਦੁੱਧ ਪੈਦਾ ਕਰਦੇ ਹਾਂ ਉਸ ਨਾਲ ਸਾਡੀਆਂ ਚਾਹ ਪਾਣੀ ਅਤੇ ਦਹੀਂ ਲੱਸੀ ਵਗੈਰਾ ਦੀਆਂ ਘਰੇਲੂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ। 

ਪੰਜਾਬ ’ਚ ਨਕਲੀ ਦੁੱਧ ਦੀ ਪੈਦਾਵਾਰ ਅਤੇ ਪੰਜਾਬ ਬਾਹਰੋਂ ਖੋਏ ਦੀ ਰੂਪ ਵਿੱਚ ਮੰਗਵਾਏ ਜਾਂਦੇ ਮਾਵੇ ਦੀਆ ਖ਼ਬਰਾਂ ਅਸੀਂ ਅਕਸਰ ਅਖ਼ਬਾਰਾਂ ਵਿਚ ਪੜ੍ਹਦੇ ਸੁਣਦੇ ਹੀ ਰਹਿੰਦੇ ਹਾਂ, ਜਿਸ ਨਾਲ ਸਾਡੇ ਮਨਾਂ ’ਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋਣੇ ਸੁਭਾਵਕ ਹਨ।

ਇੱਕ ਤਰ੍ਹਾਂ ਨਾਲ ਸੂਬੇ ਅੰਦਰ ਦੁੱਧ ਦਾ ਪੂਰਾ ਸੰਕਟ ਹੈ ਜਿਸ ਨਾਲ ਤਿੱਥਾਂ ਤਿਉਹਾਰਾਂ ਅਤੇ ਵਿਆਹਾਂ ਦੀ ਰੁੱਤੇ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ ਹੈ। ਪਰ ਕਮਾਲ ਦੀ ਗੱਲ ਹੈ ਕਿ ਇਕ ਛੋਟੀ ਜਿਹੀ ਮਿਠਾਈ ਦੀ ਦੁਕਾਨ ਵਾਲਾ ਜਿਹੜਾ ਸ਼ਾਮ ਤੱਕ ਵੱਖ ਕਿਸਮਾਂ ਦੀ ਮਸਾਂ 10 ਕਿੱਲੋ ਤੱਕ ਮਿਠਾਈ ਵੇਚਦਾ ਹੈ ਅਤੇ ਜਿਹੜਾ ਮੁਸ਼ਕਲ ਨਾਲ ਇੱਕ ਛੋਟੇ ਜਿਹੇ ਦੋਧੀ ਕੋਲੋਂ ਦੋ ਛੋਟੀਆ ਢੋਲੀਆਂ ਦੁੱਧ ਦੀਆਂ ਖ਼ਰੀਦਣ ਦੀ ਸਮਰੱਥਾ ਰਖਦਾ ਹੈ, ਨੂੰ ਜੇ 15 ਕਵਿੰਟਲ ਬਰਫ਼ੀ ਦਾ ਆਰਡਰ ਦੇ ਦਿਤਾ ਜਾਵੇ, ਤਾਂ ਉਹ 12 ਘੰਟਿਆਂ ਦੇ ਅੰਦਰ-ਅੰਦਰ ਤੁਹਾਨੂੰ 15 ਕੁਇੰਟਲ ਮਿਠਾਈ ਜ਼ਰੂਰ ਪੈਦਾ ਕਰ ਕੇ ਦੇ ਦੇਵੇਗਾ।

ਹੁਣ 15 ਕੁਇੰਟਲ ਬਰਫ਼ੀ ਵਾਲਾ ਮਸਲਾ ਲਗਾਤਾਰ ਸੁਆਲਾਂ ਦੇ ਘੇਰੇ ’ਚ ਰਹਿੰਦਾ ਹੈ ਕਿ ਛੋਟੇ ਜਿਹੇ ਦੁਕਾਨਦਾਰ 12 ਘੰਟਿਆਂ ਅੰਦਰ ਇੰਨੀ ਵੱਡੀ ਮਿਕਦਾਰ ਵਿਚ ਬਰਫ਼ੀ ਕਿਵੇਂ ਅਤੇ ਕਿੱਥੋਂ ਤਿਆਰ ਕਰਦੇ ਹਨ। 

ਜੇ ਅਜਿਹੇ ਆਰਡਰ ਸ਼ਹਿਰ ਦੀਆਂ ਮਿਠਾਈ ਦੀਆਂ 20 ਦੁਕਾਨਾਂ ਨੂੰ ਦੇ ਦਿੱਤੇ ਜਾਣ ਤਾਂ ਤੁਹਾਡੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੇਗੀ ਕਿ ਸਾਰੇ ਦੁਕਾਨਦਾਰ ਤੁਹਾਨੂੰ 15-15 ਕੁਇੰਟਲ ਦੁੱਧ ਤੋਂ ਤਿਆਰ ਕੀਤੀ ਬਰਫ਼ੀ 12 ਘੰਟਿਆਂ ਦੇ ਅੰਦਰ ਅੰਦਰ ਪੈਦਾ ਕਰ ਕੇ ਦੇ ਦੇਣਗੇ। ਬੱਸ, ਇਹੋ ਸਵਾਲ ਸਭ ਤੋਂ ਜਿਆਦਾ ਖ਼ਤਰਨਾਕ ਹੈ ਕਿ ਇਹ ਮਠਿਆਈ ਆਖ਼ਰ ਕਿੱਥੇ ਤਿਆਰ ਕੀਤੀ ਜਾਂਦੀ ਹੈ ਅਤੇ ਕਿਸ ਪਦਾਰਥ ਤੋਂ ਤਿਆਰ ਕੀਤੀ ਜਾਂਦੀ ਹੈ ਅਤੇ ਕਿੱਥੋਂ ਮੰਗਵਾਈ ਜਾਂਦੀ ਹੈ? ਇਥੇ ਸਵਾਲ ਉਠਦਾ ਹੈ ਕਿ ਕਿਧਰੇ ਦੁਕਾਨਦਾਰ ਸਾਨੂੰ ਮਿਠਾਈਆਂ ਦੇ ਨਾਂ ’ਤੇ ਜ਼ਹਿਰ ਤਾਂ ਨਹੀਂ ਪਰੋਸ ਰਹੇ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement