
ਬੇਅਦਬੀ ਮਾਮਲੇ ਦੀ ਜਾਂਚ 'ਤੇ ਸੀਬੀਆਈ ਵੱਲੋਂ ਇਕ ਹੋਰ ਯੂ-ਟਰਨ
ਪੰਜਾਬ- ਸੀ.ਬੀ.ਆਈ. ਵੱਲੋਂ ਜਾਂਚ ਬਾਰੇ ਹੁਣ ਇਕ ਹੋਰ ਯੂ ਟਰਨ ਲੈ ਲਿਆ ਗਿਆ ਹੈ। ਬਰਗਾੜੀ ਬੇਅਦਬੀ ਮਾਮਲੇ ਉਤੇ ਪਹਿਲਾਂ ਸੀਬੀਆਈ ਵੱਲੋਂ ਕਲੋਜਰ ਰਿਪੋਰਟ ਦਾਖਲ ਕੀਤੀ ਗਈ ਤੇ ਹੁਣ ਲਗਾਤਾਰ ਯੂ ਟਰਨ ਲਏ ਜਾ ਰਹੇ ਹਨ ਹੁਣ ਮੁੜ ਯੂ ਟਰਨ ਲੈਂਦੇ ਹੋਏ ਸੀਬੀਆਈ ਨੇ ਬਰਗਾੜੀ ਮਾਮਲਿਆਂ ਦੀ ਜਾਂਚ ਕਰ ਰਹੇ ਤਫਤੀਸ਼ੀ ਅਫ਼ਸਰ ਨੂੰ ਬਦਲ ਦਿੱਤਾ ਹੈ। ਬਰਗਾੜੀ ਬੇਅਦਬੀ ਮਾਮਲਿਆਂ ਦੀ ਤਫਤੀਸ਼ ਕਰਨ ਲਈ ਸੀਬੀਆਈ ਨੇ ਆਪਣੀ ਨਵੀਂ ਟੀਮ ਤਾਇਨਾਤ ਕਰ ਦਿੱਤੀ ਹੈ।
Bargari Kand
ਮਾਮਲੇ ਦੀ ਤਫ਼ਤੀਸ਼ ਕਰਕੇ ਕਲੋਜ਼ਰ ਰਿਪੋਰਟ ਦਾਇਰ ਕਰਨ ਵਾਲੇ ਤਫ਼ਤੀਸ਼ੀ ਅਫ਼ਸਰ ਪੀ ਚੱਕਰਵਤੀ ਨੂੰ ਸੀਬੀਆਈ ਵੱਲੋਂ ਬਦਲ ਦਿੱਤਾ ਗਿਆ ਹੈ ਤੇ ਹੁਣ ਜਾਂਚ ਦਾ ਜਿੰਮਾ ਸੀਬੀਆਈ ਦੇ ਡੀਐੱਸਪੀ ਅਨਿਲ ਯਾਦਵ ਨੂੰ ਸੌਂਪਿਆ ਗਿਆ ਹੈ। ਸੀਬੀਆਈ ਨੇ ਇਹ ਜਾਣਕਾਰੀ ਮੁਹਾਲੀ ਦੀ ਅਦਾਲਤ ਵਿਚ ਦਿੱਤੀ ਹੈ। ਹਾਲਾਂਕਿ ਪਟੀਸ਼ਨਕਰਤਾ ਨੇ ਅਦਾਲਤ ਵਿਚ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਐੱਸਆਈਟੀ ਨੂੰ ਦਿੱਤੀ ਜਾਵੇ ਜਦ ਕਿ ਪੰਜਾਬ ਸਰਕਾਰ ਸੀਬੀਆਈ ਤੋਂ ਜਾਂਚ ਵਾਪਸ ਲੈਣ ਲਈ ਸੀਬੀਆਈ ਨੂੰ ਇਸ ਬਾਰੇ ਲਿਖ ਚੁੱਕੀ ਹੈ।
ਸੀਬੀਆਈ ਨੇ ਅਦਾਲਤ ਕੋਲੋਂ ਇਸ ਮਾਮਲੇ ਤੇ ਬਹਿਸ ਕਰਨ ਲਈ 1 ਮਹੀਨੇ ਦਾ ਸਮਾਂ ਮੰਗਿਆ ਅਤੇ ਅਦਾਲਤ ਨੇ ਇਹ ਗੱਲ ਮੰਨਦੇ ਹੋਏ ਸੀਬੀਆਈ ਨੂੰ 30 ਅਕਤੂਬਰ ਤੱਕ ਆਪਣਾ ਜਵਾਬ ਦਾਇਰ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਵੱਲੋਂ ਦਿੱਤੀ ਕਲੋਜ਼ਰ ਰਿਪੋਰਟ ਤੋਂ ਬਾਅਦ ਕਾਫੀ ਵਿਵਾਦ ਹੋਇਆ। ਜਿਸ ਵਿਚ ਕਿਹਾ ਗਿਆ ਸੀ ਕਿ 7 ਮੁਲਜ਼ਮਾਂ ਦੀ ਰਿਪੋਰਟ ਪਹਿਲਾਂ ਹੀ ਸੀਬੀਆਈ ਕਲੋਜ਼ਰ ਰਿਪੋਰਟ ਕਿਵੇਂ ਤਿਆਰ ਕਰ ਸਕਦੀ ਹੈ।
CBI
ਫਿਰ ਇਸ ਮਾਮਲੇ 'ਤੇ ਪੰਜਾਬ ਸਰਕਾਰ ਵੱਲੋਂ ਰਿਪੋਰਟ ਦੀ ਕਾਪੀ ਲੈਣ ਲਈ ਅਦਾਲਤ ਵਿਚ ਪਟੀਸ਼ਨਾਂ ਵੀ ਪਾਈਆਂ ਗਈਆਂ ਤੇ ਫਿਰ ਸੀਬੀਆਈ ਨੇ ਮੁੜ ਅਦਾਲਤ ਵਿਚ ਜਾਂਚ ਜਾਰੀ ਰੱਖਣ ਦੀ ਗੱਲ ਕਹੀ ਹੁਣ ਮੁੜ ਯੂ ਟਰਨ ਲੈਂਦੇ ਹੋਏ ਜਾਂਚ ਅਫ਼ਸਰ ਹੀ ਬਦਲ ਦਿੱਤਾ ਹੈ। ਬੇਅਦਬੀ ਮਾਮਲੇ ਦੀ ਜਾਂਚ ਇੱਕ ਗੁੰਝਲਦਾਰ ਸਵਾਲ ਬਣ ਕੇ ਹੀ ਰਹਿ ਗਈ ਹੈ। ਪੀੜਤਾਂ ਵਲੋਂ ਇਨਸਾਫ਼ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਬੇਅਦਬੀ ਮਾਮਲੇ ਦੀ ਜਾਂਚ ਹਾਲੇ ਵੀ ਅਸਲ ਮੋੜ ਤੇ ਆਕੇ ਨਹੀਂ ਰੁਕ ਗਈ।