Advertisement
  ਖ਼ਬਰਾਂ   ਪੰਜਾਬ  26 Sep 2020  ਪੀ.ਜੀ.ਆਈ. ਵਿਚ ਕੋਵਿਡ ਵੈਕਸੀਨ ਦਾ ਮਨੁੱਖੀ ਪ੍ਰੀਖਣ ਹੋਇਆ ਸ਼ੁਰੂ

ਪੀ.ਜੀ.ਆਈ. ਵਿਚ ਕੋਵਿਡ ਵੈਕਸੀਨ ਦਾ ਮਨੁੱਖੀ ਪ੍ਰੀਖਣ ਹੋਇਆ ਸ਼ੁਰੂ

ਏਜੰਸੀ
Published Sep 26, 2020, 1:11 am IST
Updated Sep 26, 2020, 1:11 am IST
ਪੀ.ਜੀ.ਆਈ. ਵਿਚ ਕੋਵਿਡ ਵੈਕਸੀਨ ਦਾ ਮਨੁੱਖੀ ਪ੍ਰੀਖਣ ਹੋਇਆ ਸ਼ੁਰੂ
image
 image

  to 
 

ਚੰਡੀਗੜ੍ਹ, 25 ਸਤੰਬਰ (ਤਰੁਣ ਭਜਨੀ): ਪੀਜੀਆਈ ਵਿਚ ਆਕਸਫ਼ੋਰਡ ਕੋਵਿਡ ਸ਼ੀਲਡ ਵੈਕਸੀਨ ਦਾ ਪ੍ਰੀਖ਼ਣ ਸ਼ੁਰੂ ਹੋ ਗਿਆ ਹੈ। ਇਸ ਵੈਕਸੀਨ ਦੇ ਟਰਾਏਲ ਲਈ ਪੀਜੀਆਈ ਨੇ 18 ਵਲੰਟੀਅਰਾਂ ਨੂੰ ਚੁਣਿਆ ਹੈ । ਪੀਜੀਆਈ ਵਿਚ ਆਕਸਫ਼ੋਰਡ ਦੀ ਵੈਕਸੀਨ ਕੋਵਿਡ ਸ਼ੀਲਡ ਦਾ ਇਹ ਦੂਜੇ ਫ਼ੇਸ ਦਾ ਟਰਾਇਲ ਹੈ। ਪੀਜੀਆਈ ਨੂੰ ਇਸ ਵੈਕਸੀਨ ਦੇ ਟਰਾਇਲ ਲਈ ਪੂਰੇ ਭਾਰਤ ਤੋਂ 17 ਸੈਂਟਰਾਂ ਵਿਚੋਂ ਚੁਣਿਆ ਗਿਆ ਹੈ। ਮਹਾਰਾਸ਼ਟਰ ਪੁਣੇ ਦੇ ਸਿਰਮ ਇੰਸਟਿਚੂਟ ਵਲੋਂ ਬਣਾਈ ਜਾ ਰਹੀ ਇਸ ਵੈਕਸੀਨ ਦਾ ਟਰਾਇਲ ਹੁਣ ਚੰਡੀਗੜ੍ਹ ਪੀਜੀਆਈ ਵਿਚ ਸ਼ੁਰੂ ਹੋ ਗਿਆ ਹੈ। ਪੀਜੀਆਈ ਦੇ ਕੰਮਉਨਿਟੀ ਮੈਡੀਸਨ ਵਿਭਾਗ ਦੀ ਸੀਨੀਅਰ ਡਾ. ਮਧੂ ਨੂੰ ਇਸ ਪ੍ਰੋਜੈਕਟ ਲਈ ਪ੍ਰਿੰਸੀਪਲ ਇੰਵੇਸਟਿਗੇਟਰ ਬਣਾਇਆ ਗਿਆ ਹੈ। ਡਾ. ਮਧੂ ਨੇ ਦਸਿਆ ਹਾਲੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵਲੋਂ ਪੀਜੀਆਈ ਚੰਡੀਗੜ੍ਹ ਨੂੰ ਇਸ ਵੈਕਸੀਨ ਟਰਾਇਲ ਲਈ ਚੁਣਿਆ ਗਿਆ ਹੈ। ਵੈਕਸੀਨ ਦੇ ਟਰਾਇਲ ਦੇ ਨਤੀਜੇ ਆਉਣ ਦੇ ਬਾਅਦ ਹੀ ਇਹ ਕਿਹਾ ਜਾ ਸਕੇਗਾ ਕਿ ਵੈਕਸੀਨ ਕੋਰੋਨਾ ਮਰੀਜ਼ਾਂ ਉਤੇ ਕਿੰਨੀ ਕਾਰਾਗਰ ਹੈ।  ਪੀਜੀਆਈ ਸਬੰਧਤ ਵਿਭਾਗ ਦੇ ਡਾਕਟਰਾਂ ਨੇ ਦਸਿਆ ਕਿ ਇਸ ਵੈਕਸੀਨ ਦੇ ਟਰਾਇਲ ਦੇ ਪ੍ਰੋਟੋਕਾਲ ਦੇ ਅਨੁਸਾਰ ਪਹਿਲੇ ਦਿਨ ਇਸ 18 ਵਲੰਟੀਅਰਸ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿਤੀ ਗਈ ਹੈ। ਵੈਕਸੀਨ ਦੀ ਡੋਜ਼ ਦੇਣ ਦੇ ਬਾਅਦ ਡਾਕਟਰਾਂ ਦੀ ਨਿਗਰਾਨੀ ਵਿਚ ਰਖਿਆ ਗਿਆ ਹੈ। ਇਸ ਵਲੰਟੀਅਰਾਂ ਦੇ ਸਰੀਰ ਵਿਚ ਡੋਜ਼ ਦੇਣ ਦੇ ਬਾਅਦ ਕਿਸ ਤਰ੍ਹਾਂ ਦੇ ਬਦਲਾਅ ਸਾਹਮਣੇ ਆਉਂਦੇ ਹਨ। ਇਸ ਉਤੇ ਨਜ਼ਰ ਰੱਖੀ ਜਾ ਰਹੀ। ਇਸ ਦੇ ਬਾਅਦ ਹੀ ਇਸ ਵੈਕਸੀਨ ਦੇ ਨਤੀਜੇ ਉਤੇ ਕੁੱਝ ਕਿਹਾ ਜਾ ਸਕੇਗਾ। ਪੀਜੀਆਈ ਦੇ ਸੀਨੀਅਰ ਡਾਕਟਰਾਂ ਦੀ ਦੇਖਭਾਲ ਵਿਚ ਇਹ ਪ੍ਰੀਖਣ ਕੀਤਾ ਜਾ ਰਿਹਾ ਹੈ। ਮਨੁੱਖੀ ਪ੍ਰੀਖਣ ਦੇ ਬਾਅਦ ਇਹ ਵੈਕਸੀਨ ਕਿੰਨੀ ਕਾਰਗਰ ਹੋਵੇਗੀ। ਇਸਦੇ ਬਾਅਦ ਹੀ ਕਿਹਾ ਜਾਵੇਗਾ। ਵੈਕਸੀਨ ਦੇ ਬਾਅਦ ਵੈਕਸੀਨ ਦੇ ਹਿਊਮਨ ਟਰਾਇਲ ਦੇ ਦੌਰਾਨ ਪਹਿਲੀ ਡੋਜ਼ ਦੇਣ  ਦੇ ਬਾਅਦ 15 ਦਿਨ ਤਕ ਇਸ ਦੇ ਸਰੀਰ ਉਤੇ ਕੀ ਅਸਰ ਹੋ ਰਹੇ ਹਨ, ਉਸ ਉਤੇ ਨਜ਼ਰ ਰੱਖੀ ਜਾਵੇਗੀ । ਇਸਦੇ ਬਾਅਦ ਦੂਜੀ ਡੋਜ 29 ਦਿਨ ਬਾਅਦ ਦਿਤੀ ਜਾਵੇਗੀ।

Advertisement
Advertisement

 

Advertisement
Advertisement