ਪੰਜਾਬ ਮੰਡੀ ਬੋਰਡ ਨੂੰ ‘ਕਵਿਕ’ ਐਪ ਲਈ ਕੌਮੀ ਪੀ.ਐਸ.ਯੂ. ਐਵਾਰਡ-2020 ਹਾਸਲ
Published : Sep 26, 2020, 3:19 pm IST
Updated : Sep 26, 2020, 3:19 pm IST
SHARE ARTICLE
 National PSU Award 2020
National PSU Award 2020

ਕੋਵਿਡ ਦੀ ਸਥਿਤੀ ਵਿਚ ਫਸਲ ਖਰੀਦਣ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰਨ ਸਮੇਤ ਹੋਰ ਕਾਰਜਾਂ ਲਈ ਕਾਰਗਰ ਸਿੱਧ ਹੋ ਰਹੀ ਹੈ ਮੋਬਾਈਲ ਐਪ

ਚੰਡੀਗੜ, 26 ਸਤੰਬਰ - ਪੰਜਾਬ ਮੰਡੀ ਬੋਰਡ ਵੱਲੋਂ ਆਪਣੀ ਕਿਸਮ ਦੀ ਨਿਵੇਕਲੀ ਵੀਡੀਓ ਕਾਨਫਰੰਸਿੰਗ ਮੋਬਾਈਲ ਐਪ ‘ਕਵਿਕ’ ਦੇ ਸਫਲਤਾਪੂਰਵਕ ਸੰਚਾਲਨ ‘ਤੇ ਮੰਡੀ ਬੋਰਡ ਨੂੰ ‘ਕੌਮੀ ਪੀ.ਐਸ.ਯੂ. ਐਵਾਰਡ-2020’ ਹਾਸਲ ਹੋਇਆ ਹੈ। ਇਹ ਐਵਾਰਡ ਬੀਤੇ ਦਿਨ ਦੇਰ ਸ਼ਾਮ ਕੌਮੀ ਪੀ.ਐਸ.ਯੂ. (ਪਬਲਿਕ ਸੈਕਟਰ ਅੰਡਰਟੇਕਿੰਗ) ਸੰਮੇਲਨ ਦੌਰਾਨ ਏਸ਼ੀਆ ਦੀ ਤਕਨਾਲੌਜੀ ਅਤੇ ਮੀਡੀਆ ਰਿਸਰਚ ਖੇਤਰ ਦੀ ਪ੍ਰਮੁੱਖ ਸੰਸਥਾ ‘ਈਲੈਟਸ ਟੈਕਨੋਮੀਡੀਆ’ ਵੱਲੋਂ ਦਿੱਤਾ ਗਿਆ।

 punjab mandi board gets national psu award 2020 for qvic apppunjab mandi board gets national psu award 2020 for qvic app

ਸੰਮੇਲਨ ਵਿਚ ਪੰਜਾਬ ਮੰਡੀ ਬੋਰਡ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਜਿਸ ਰਾਹੀਂ ਮੰਡੀ ਬੋਰਡ ਦੀਆਂ ਰੋਜ਼ਮੱਰਾ ਦੀਆਂ ਗਤੀਵਧੀਆਂ ਚਲਾਉਣ ਲਈ ਐਪ ਦੇ ਰੂਪ ਵਿਚ ਮੰਚ ਮੁਹੱਈਆ ਕਰਵਾਇਆ ਗਿਆ ਜਿਸ ਉਪਰ ਸੀਨੀਅਰ ਅਧਿਕਾਰੀ ਆਪਣੇ ਫੀਲਡ ਸਟਾਫ ਨਾਲ ਲਗਾਤਾਰ ਰਾਬਤੇ ਵਿਚ ਰਹਿੰਦੇ ਹਨ ਤਾਂ ਕਿ ਕੋਵਿਡ ਦੀ ਮਹਾਂਮਾਰੀ ਦੌਰਾਨ ਫਸਲ ਦੇ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜੇ ਜਾਣ ਨੂੰ ਯਕੀਨੀ ਬਣਾਉਣ ਜਾ ਸਕੇ।

punjab mandi board gets national psu award 2020 for qvic appPunjab mandi board gets national psu award 2020 for qvic app

ਇਹ ਪਗਟਾਵਾ ਕਰਦਿਆਂ ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸੰਮੇਲਨ ਦੌਰਾਨ ਕਵਿਕ ਐਪ ਨੂੰ ਕੋਵਿਡ-19 ਦੌਰਾਨ ਵਿਲੱਖਣ ਡਿਜੀਟਲ ਪਹਿਲਕਦਮੀ ਦੱਸਦੇ ਵਜੋਂ ਮਾਨਤਾ ਦਿੰਦੇ ਹੋਏ ਕੌਮੀ ਪੀ.ਐਸ.ਯੂ. ਐਵਾਰਡ-2020 ਲਈ ਪੰਜਾਬ ਮੰਡੀ ਬੋਰਡ ਦੀ ਚੋਣ ਕੀਤੀ ਗਈ। ਇਸ ਸੰਮੇਲਨ ਦੇ ਮੁੱਖ ਮਹਿਮਾਨ ਸਾਬਕਾ ਕੇਂਦਰੀ ਰੇਲਵੇ ਮੰਤਰੀ ਅਤੇ ਸੰਸਦ ਮੈਂਬਰ ਸੁਰੇਸ਼ ਪ੍ਰਭੂ ਸਨ। ਉਨਾਂ ਦੱਸਿਆ ਕਿ ਵੈਬੀਨਾਰ ਦੌਰਾਨ ਮੰਡੀ ਬੋਰਡ ਦੀ ਟੀਮ ਨੇ ਇਹ ਐਵਾਰਡ ਹਾਸਲ ਕੀਤਾ।

punjab mandi board gets national psu award 2020 for qvic apppunjab mandi board gets national psu award 2020 for qvic app

ਬੁਲਾਰੇ ਨੇ ਅੱਗੇ ਦੱਸਿਆ ਕਿ ਬੋਰਡ ਨੇ ਕਵਿਕ ਵੀਡੀਓ ਕਾਲਿੰਗ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ ਜਿਸ ਨਾਲ ਸਿਰਫ ਸਿੰਗਲ ਕਲਿੱਕ ਨਾਲ ਆਡੀਓ ਤੇ ਵੀਡੀਓ ਕਾਲ ਕੀਤੀ ਜਾ ਸਕਦੀ ਹੈ। ਇਸ ਵੇਲੇ ਵੀ ਇਸ ਐਪ ਦੀ ਵਰਤੋਂ ਰਾਹੀਂ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਫੀਲਡ ਸਟਾਫ ਨਾਲ ਝੋਨੇ ਦੀ ਖਰੀਦ ਬਾਰੇ ਕੀਤੇ ਜਾ ਰਹੇ ਕਾਰਜਾਂ ਦੀ ਨਿਗਰਾਨੀ ਸੁਚਾਰੂ ਢੰਗ ਨਾਲ ਕਰ ਰਹੇ ਹਨ।

Punjab Mandi BoardPunjab Mandi Board

ਈਲੈਟਸ ਟੈਕਨੋਮੀਡੀਆ ਦੀਆਂ ਆਲਮੀ ਕਾਨਫਰੰਸਾਂ ਰਾਹੀਂ ਉਚ ਕੋਟੀ ਦੇ ਚਿੰਤਕਾਂ ਅਤੇ ਵੱਖ-ਵੱਖ ਸੈਕਟਰਾਂ ਨਾਲ ਸਬੰਧਤ ਉਦਯੋਗਿਕ ਦਿੱਗਜਾਂ ਦਰਮਿਆਨ ਜਾਣਕਾਰੀ ਸਾਂਝਾ ਕਰਨ ਲਈ ਮੰਚ ਮੁਹੱਈਆ ਕਰਦਾ ਹੈ ਅਤੇ ਇਨਾਂ ਕਾਨਫਰੰਸਾਂ ਵਿਚ ਆਈ.ਟੀ. ਤੇ ਈ-ਗਵਰਨੈਂਸ, ਸਿਹਤ, ਸਿੱਖਿਆ ਅਤੇ ਸ਼ਹਿਰੀ ਵਿਕਾਸ ਸੈਕਟਰਾਂ ਦੇ ਵੱਖ-ਵੱਖ ਨੀਤੀਘਾੜੇ, ਮਾਹਿਰ, ਵਿਚਾਰਕਧਾਰਕ ਅਤੇ ਉਦਯੋਗਪਤੀ ਹਿੱਸਾ ਲੈਂਦੇ ਹਨ।

Lal SinghLal Singh

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅਜਿਹੀ ਆਧੁਨਿਕ ਤਕਨਾਲੌਜੀ ਨੂੰ ਅਪਣਾਉਣ ਅਤੇ ਸੰਚਾਲਨ ਲਈ ਮੰਡੀ ਬੋਰਡ ਦੇ ਟੀਮ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਚਨਾ ਤਕਨਾਲੌਜੀ ਮੌਜੂਦਾ ਦੌਰ ਵਿਚ ਸਮੇਂ ਦੀ ਲੋੜ ਹੈ। ਉਹਨਾਂ ਨੇ ਇਸ ਐਵਾਰਡ ਲਈ ਮੰਡੀ ਬੋਰਡ ਦੀ ਟੀਮ ਨੂੰ ਵਧਾਈ ਦਿੱਤੀ ਕਿਉਂ ਜੋ ਬੋਰਡ ਨੇ ਮੌਜੂਦਾ ਸਥਿਤੀ ਵਿਚ ਅਜਿਹਾ ਅਨੋਖਾ ਹੱਲ ਕੱਢਿਆ ਜੋ ਅਜੇ ਤੱਕ ਹੋਰ ਸਰਕਾਰੀ ਵਿਭਾਗਂ ਕੋਲ ਨਹੀਂ ਹੈ।

ਇਸੇ ਦੌਰਾਨ ਵਧੀਕ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਵੀ ਇਸ ਵਿਲੱਖਣ ਪ੍ਰਾਪਤੀ ਲਈ ਮੰਡੀ ਬੋਰਡ ਦੀ ਟੀਮ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਮੰਡੀ ਬੋਰਡ ਦੀ ਟੀਮ ਨੇ ਹਮੇਸ਼ਾ ਹੀ ਬੋਰਡ ਅਤੇ ਉਸ ਦੇ ਫੀਲਡ ਸਟਾਫ ਲਈ ਈ-ਗਵਰਨੈਂਸ ਤੇ ਧਿਆਨ ਇਕਾਗਰ ਕੀਤਾ ਹੈ। ਉਹਨਾਂ ਵਲੋਂ ਵਿਭਾਗ ਦੀ ਜਿੰਮੇਵਾਰੀ ਲੈਣ ਤੋਂ ਲੈ ਕੇ ਉਹ ਖੁਦ ਅਜਿਹੇ ਪਰਾਜੈਕਟਾਂ ਦੇ ਅਮਲੀਕਰਨ ਲਈ ਹਫਤਾਵਾਰੀ ਅਧਾਰ ਤੇ ਜਾਇਜਾ ਲੈਂਦੇ ਹਨ। ਉਹਨਾਂ ਨੇ ਤਕਨਾਲੌਜੀ ਅਧਾਰਿਤ ਕਈ ਕਦਮਾਂ ਨੂੰ ਸ਼ਾਮਲ ਕਰਦੇ ਹੋਏ ਬਹੁਤ ਸੁਝਾਅ ਦਿੱਤੇ ਹਨ।

 punjab mandi board gets national psu award 2020 for qvic appPunjab mandi board gets national psu award 2020 for qvic app

ਇਸੇ ਦੌਰਾਨ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਦੱਸਿਆ ਕਿ ਇਹ ਐਪ ਇਕ ਨਿਵੇਕਲਾ ਉਪਰਾਲਾ ਹੈ ਜੋ ਸੰਚਾਰ, ਪਾਰਦਰਸ਼ਤਾ ਅਤੇ ਦਫ਼ਤਰੀ ਕੰਮਕਾਜ ਦੇ ਤੇਜੀ ਨਾਲ ਨਿਪਟਾਰੇ ਲਈ ਵਧੇਰੇ ਸੁਰੱਖਿਆ ਮੁਹੱਈਆ ਕਰਵਾਏਗਾ। ਇਸ ਐਪ ਦੀਆਂ ਵਿਸ਼ੇਸ਼ਤਾਵਾਂ ਵਿਚ ਇਕ ਕਲਿੱਕ ਨਾਲ ਵੀਡੀਓ ਤੇ ਆਡੀਓ ਕਾਲਾਂ, ਗਰੁੱਪ ਕਾਲਜ਼ ਲਈ ਗਰੁੱਪ ਦੀ ਸਿਰਜਣਾ, ਬਰਾਊਜ਼ਰ ਅਧਾਰਿਤ ਵੀਡੀਓ ਕਾਲਜ਼, ਸਕਰੀਨ ਸ਼ੇਅਰਿੰਗ, ਯੂਜ਼ਰ ਪੱਖੀ ਯੂ.ਆਈ. ਡਿਜਾਈਨ ਤੇ ਸੁਰੱਖਿਆ ਸ਼ਾਮਲ ਹਨ।

ਜਿਕਰਯੋਗ ਹੈ ਕਿ ਸ਼ੁਰੂਆਤ ਤੋਂ ਲੈ ਕੇ ਪੰਜਾਬ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ ਨੇ ਖੇਤੀਬਾੜੀ ਸੈਕਟਰ ਵਿਚ ਕਿਸਾਨਾਂ ਤੇ ਆਮ ਲੋਕਾਂ ਸਮੇਤ ਹਮੇਸ਼ਾ ਸਮਾਜ ਦੀ ਭਲਾਈ ਲਈ ਕੰਮ ਕੀਤਾ ਹੈ। ਇਸ ਉਦੇਸ਼ ਲਈ ਮੰਡੀ ਬੋਰਡ, ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਸਮੇਂ-ਸਮੇਂ ਸਿਰ ਕੀਤੇ ਗਏ ਉਪਰਾਲਿਆਂ ਨੂੰ ਅੱਗੇ ਲਿਜਾਣ ਵਿਚ ਯੋਗਦਾਨ ਪਾਉਂਦਾ ਆ ਰਿਹਾ ਹੈ।

 punjab mandi board gets national psu award 2020 for qvic appPunjab Mandi Board

ਪੰਜਾਬ ਮੰਡੀ ਬੋਰਡ ਦੀ ਮੈਨੇਜਮੈਂਟ ਵਲੋਂ ਲਏ ਗਏ ਮਹੱਤਵਪੂਰਨ ਫੈਸਲਿਆਂ ਵਿਚ ਮਜ਼ਬੂਤ ਮੰਡੀ ਢਾਂਚਾ ਸਥਾਪਤ ਕੀਤਾ ਜਾਣਾ ਮੁੱਖ ਤੌਰ ਤੇ ਸ਼ਾਮਲ ਹੈ। ਮੁਲਕ ਦੇ ਹੋਰ ਸੂਬੇ ਪੰਜਾਬ ਨੂੰ ਖੇਤੀਬਾੜੀ ਸੈਕਟਰ ਖਾਸ ਕਰਕੇ ਪੰਜਾਬ ਮੰਡੀ ਬੋਰਡ ਦੇ ਸੰਦਰਭ ਵਿਚ ਮਿਸਾਲ ਦੇ ਤੌਰ ਤੇ ਦੇਖਦੇ ਹਨ। ਇਸੇ ਤਰਾਂ ਮੰਡੀ ਬੋਰਡ ਨੇ ਸੂਚਨਾ ਤਕਨਾਲੌਜੀ ਦੇ ਖੇਤਰ ਵਿਚ ਵੀ ਅਹਿਮ ਪੁਲਾਂਘਾਂ ਪੁੱਟੀਆਂ ਹਨ ਤਾਂ ਕਿਸਾਨ ਭਾਈਚਾਰੇ ਅਤੇ ਆਮ ਲੋਕਾਂ ਤੱਕ ਰਸਾਈ ਕੀਤੀ ਜਾ ਸਕੇ।

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement