
ਮੁੱਖ ਮੰਤਰੀ ਮਨੋਹਰ ਲਾਲ ਨੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਮੱਥਾ ਟੇਕਿਆ
ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਨੂੰ ਸਿਰੋਪਾਉ ਅਤੇ ਕਿਰਪਾਨ ਭੇਟ ਕੀਤੀ
ਕਰਨਾਲ, 24 ਸਤੰਬਰ (ਪਲਵਿੰਦਰ ਸਿੰਘ ਸੱਗੂ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਰਨਾਲ ਵਿਚ ਸਨਿਚਰਵਾਰ ਸ਼ਾਮ ਨੂੰ ਅਪਣੇ ਠਹਿਰਾਅ ਦÏਰਾਨ ਸਥਾਨਕ ਚÏੜਾ ਬਾਜ਼ਾਰ ਸਥਿਤ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਵਿਖੇ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸ਼ੀਰਵਾਦ ਲਿਆ¢
ਇਸ ਮÏਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਬਲਕਾਰ ਸਿੰਘ, ਮੈਂਬਰ ਸ. ਹਰਭਜਨ ਸਿੰਘ ਸਰਾਂ, ਸ. ਦਰਸ਼ਨ ਸਿੰਘ, ਸ. ਸੁਖਵੰਤ ਸਿੰਘ, ਹੈੱਡ ਗ੍ਰੰਥੀ ਸ. ਅੰਮਿ੍ਤਪਾਲ, ਸ. ਮਨਮੀਤ ਸਿੰਘ ਬਾਬਾ, ਸ. ਗੁਰਬਖਸ਼ ਸਿੰਘ ਲਾਡੀ ਅਤੇ ਸ. ਸਵਰਨ ਸਿੰਘ ਨੇ ਮੁੱਖ ਮੰਤਰੀ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ | ਇਸ ਮÏਕੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਦੇ ਕਨਵੀਨਰ ਅਤੇ ਗੁਰਪੁਰਬ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਇੰਦਰਪਾਲ ਸਿੰਘ ਨੇ ਮੁੱਖ ਮੰਤਰੀ ਨੂੰ ਕਿਰਪਾਨ ਭੇਟ ਕਰ ਸਨਮਾਨਤ ਕੀਤਾ | ਇਸ ਮÏਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੁਪਰੀਮ ਕੋਰਟ ਵਲੋਂ ਹਰਿਆਣਾ ਲਈ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਫ਼ੈਸਲੇ 'ਤੇ ਹਰਿਆਣਾ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿਤੀ¢ਇਸ ਸਬੰਧੀ ਕਲ ਕਿਸੇ ਜੋਸ਼ੀਲੇ ਅਧਿਕਾਰੀ ਨੇ ਇਸ ਪੱਤਰਕਾਰ ਨੂੰ ਗ਼ਲਤ ਸੂਚਨਾ ਦੇ ਦਿਤੀ ਸੀ ਕਿ ਮੁੱਖ ਮੰਤਰੀ ਨੇ ਗੁਰਦਵਾਰੇ ਦੀਆਂ ਚਾਬੀਆਂ ਜਥੇਦਾਰ ਝੀਂਡਾ ਨੂੰ ਸੌਂਪ ਦਿਤੀਆਂ ਸਨ | ਇਹ ਗ਼ਲਤ ਖ਼ਬਰ ਛੱਪ ਜਾਣ ਦਾ ਵੀ ਇਸ ਪੱਤਰਕਾਰ ਨੂੰ ਖੇਦ ਹੈ | ਇਸ ਮÏਕੇ ਘਰੋਡਾ ਦੇ ਵਿਧਾਇਕ ਹਰਵਿੰਦਰ ਕਲਿਆਣ, ਮੁੱਖ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਜਗਮੋਹਨ ਆਨੰਦ, ਮੁੱਖ ਮੰਤਰੀ ਦੇ ਨੁਮਾਇੰਦੇ ਸੰਜੇ ਬਾਠਲਾ, ਭਾਜਪਾ ਦੇ ਜ਼ਿਲ੍ਹਾ ਖਜ਼ਾਨਚੀ ਬਿ੍ਜ ਗੁਪਤਾ, ਡਿਪਟੀ ਕਮਿਸ਼ਨਰ ਅਨੀਸ਼ ਯਾਦਵ, ਐਸਪੀ ਗੰਗਾਰਾਮ ਪੂਨੀਆ ਆਦਿ ਹਾਜ਼ਰ ਸਨ¢