ਬੈਂਕ ਤੋਂ 25 ਲੱਖ ਰੁਪਏ ਦਾ ਕਰਜ਼ਾ ਲੈ ਕੇ ਧੋਖਾਧੜੀ ਕਰਨ ਵਾਲਾ ਭਗੌੜਾ ਵਿਜੀਲੈਂਸ ਵੱਲੋਂ ਕਾਬੂ
Published : Sep 26, 2022, 5:57 pm IST
Updated : Sep 26, 2022, 5:57 pm IST
SHARE ARTICLE
Vigilance Bureau arrested the fugitive Satish Jha in bank fraud case
Vigilance Bureau arrested the fugitive Satish Jha in bank fraud case

ਮਾਮਲੇ ਵਿਚ ਸ਼ਾਮਲ ਕੁੱਲ 16 ਦੋਸ਼ੀਆਂ ’ਚੋਂ 6 ਦੀ ਹੋਈ ਗ੍ਰਿਫ਼ਤਾਰੀ

 

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਵਲੋਂ ਪੰਜਾਬ ਗ੍ਰਾਮੀਣ ਬੈਂਕ, ਬ੍ਰਾਂਚ ਜਗਤਪੁਰ ਜੱਟਾਂ, ਫਗਵਾੜਾ, ਜ਼ਿਲਾ ਕਪੂਰਥਲਾ ਵਿਚ ਹੋਈ ਧੋਖਾਧੜੀ ਦੇ ਸਬੰਧ ਵਿਚ ਭਗੌੜੇ ਚਲੇ ਆ ਰਹੇ ਦੋਸ਼ੀ ਸਤੀਸ਼ ਝਾਅ ਵਾਸੀ ਪਿੰਡ ਵਾਸੀ ਪਿੰਡ ਚੱਕ ਹਕੀਮ, ਫਗਵਾੜਾ ਨੂੰ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਮਿਲੀਭੁਗਤ ਨਾਲ 25,00,000 ਰੁਪਏ ਦਾ ਕਰਜ਼ਾ ਮਨਜ਼ੂਰ ਕਰਵਾ ਕੇ ਬੈਂਕ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ ਧੋਖਾਧੜੀ ਵਿਰੁੱਧ ਵਿਜੀਲੈਂਸ ਇਨਕੁਆਰੀ ਨੰਬਰ 10/2017 ਜਿਲ੍ਹਾ ਜਲੰਧਰ ਦੀ ਪੜਤਾਲ ’ਤੇ ਮੁੱਕਦਮਾ ਨੰਬਰ 11 ਮਿਤੀ 31-08-2020 ਨੂੰ ਆਈਪੀਸੀ ਦੀਆਂ ਧਾਰਾਵਾਂ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਏ) (2) ਤਹਿਤ ਵਿਜੀਲੈਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਦਰਜ ਹੋਇਆ ਸੀ। ਉਹਨਾਂ ਦੱਸਿਆ ਕਿ ਉਕਤ ਮੁਲਜ਼ਮ ਨੇ ਇਹ ਕਰਜਾ ਬੈਂਕ ਮੈਨੇਜਰ ਹਰਭਜਨ ਸਿੰਘ ਕਪੂਰ ਅਤੇ ਬੈਕ ਪੈਨਲ ਦੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਦੀ ਮਿਲੀਭੁਗਤ ਨਾਲ ਮਨਜ਼ੂਰ ਕਰਵਾਇਆ ਸੀ।

ਉਹਨਾਂ ਦੱਸਿਆ ਕਿ ਕਿ ਉਪਰੋਕਤ ਮੁਕੱਦਮੇ ਵਿਚ ਕੁੱਲ 16 ਦੋਸ਼ੀ ਹਨ ਜਿਨਾਂ ਵਿੱਚੋਂ ਛੇ ਦੋਸ਼ੀਆਂ - ਰਾਜ ਕੁਮਾਰ ਵਾਸੀ ਠਠਿਆਲਾ ਮੁਹੱਲਾ, ਫਗਵਾੜਾ, ਵੈਲੂਅਰ ਸਤੀਸ਼ ਕੁਮਾਰ ਸ਼ਰਮਾ, ਸੁਭਾਸ਼ ਕੁਮਾਰ ਵਾਸੀ ਮਹਿੰਦਵਾਣੀ, ਜ਼ਿਲਾ ਹੁਸ਼ਿਆਰਪੁਰ, ਅਵਤਾਰ ਸਿੰਘ ਵਾਸੀ ਆਸ਼ਾ ਪਾਰਕ ਕਲੋਨੀ, ਫਗਵਾੜਾ, ਪੰਕਜ ਵਾਸੀ ਮੁਹੱਲਾ ਰਤਨਪੁਰਾ, ਫਗਵਾੜਾ ਅਤੇ ਰਜੇਸ਼ ਕੁਮਾਰ ਵਾਸੀ ਮੁਹੱਲਾ ਰਤਨਪੁਰਾ, ਫਗਵਾੜਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਬਿਊਰੋ ਵੱਲੋਂ ਭਾਲ ਕੀਤੀ ਜਾ ਰਹੀ ਹੈ ਜਿਨਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਸ ਕੇਸ ਦੇ ਹੋਰ ਵੇਰਵੇ ਦਿੰਦਿਆਂ ਉਹਨਾਂ ਦੱਸਿਆ ਕਿ ਵਿਜੀਲੈਂਸ ਵੱਲੋਂ ਪੜਤਾਲ ਦੌਰਾਨ ਪਾਇਆ ਗਿਆ ਕਿ ਪਿੰਡ ਚੱਕ ਹਕੀਮ ਦੇ ਕੁੱਲ ਰਕਬਾ 35 ਕਨਾਲ 03 ਮਰਲੇ ਵਿੱਚ ਭਾਈ ਘਨੱਈਆ ਇਨਕਲੇਵ ਨਾਮੀ ਰਿਹਾਇਸ਼ੀ ਕਾਲੋਨੀ ਬਣੀ ਹੋਈ ਹੈ। ਇਸ ਕਾਲੋਨੀ ਦੇ ਉਕਤ ਖਸਰਾ ਨੰਬਰਾਂ ਦੇ ਰਕਬੇ ਵਿਚੋਂ ਸੁਖਵਿੰਦਰ ਕੌਰ ਅਟਵਾਲ ਤੇ ਮਨਿੰਦਰ ਕੌਰ ਅਟਵਾਲ ਦੀ 8 ਕਨਾਲ 15 ਮਰਲੇ ਦੀ ਹਿੱਸਾ ਬਰਾਬਰ ਮਾਲਕੀ ਹੈ ਜਿਨ੍ਹਾਂ ਨੇ ਆਪਣੀ ਜਮੀਨ ਦੀ ਦੇਖਭਾਲ ਅਤੇ ਖਰੀਦੋ-ਫਰੋਖਤ ਲਈ ਗੁਰਚਰਨ ਸਿੰਘ ਅਟਵਾਲ ਵਾਸੀ ਪਿੰਡ ਅਨੋਖਵਾਲ ਨੂੰ ਦੋ ਵੱਖ-ਵੱਖ ਦਸਤਾਵੇਜ਼ਾਂ ਰਾਂਹੀ ਮੁਖਤਿਆਰੇ ਆਮ ਮੁਕੱਰਰ ਕੀਤਾ ਹੋਇਆ ਸੀ ਜਿਸ ਨੇ ਅੱਗੇ ਰਾਜ ਕੁਮਾਰ ਵਾਸੀ ਠਠਿਆਰਾ ਮੁਹੱਲਾ, ਫਗਵਾੜਾ ਨੂੰ ਮੁਖਤਿਆਰੇ ਖਾਸ ਮੁਕੱਰਰ ਕਰ ਦਿੱਤਾ।

ਉਹਨਾਂ ਦੱਸਿਆ ਕਿ ਰਾਜ ਕੁਮਾਰ ਦੇ ਦੱਸਣ ਅਨੁਸਾਰ ਉਹ ਸਾਲ 2009-10 ਦੌਰਾਨ ਉਕਤ ਅਵਤਾਰ ਸਿੰਘ ਫਗਵਾੜਾ ਕੋਲ ਪ੍ਰਾਈਵੇਟ ਤੌਰ ’ਤੇ ਕੰਮ ਕਰਦਾ ਸੀ ਤਾਂ ਇਹ ਦਸਤਾਵੇਜ਼ ਉਸ ਦੇ ਮਾਲਕ ਅਵਤਾਰ ਸਿੰਘ ਨੇ ਨਾਲ ਸਾਜਬਾਜ ਹੋ ਕੇ ਉਸ ਦੇ ਨਾਮ ਰਜਿਸਟਰਡ ਕਰਵਾਇਆ ਸੀ। ਗੁਰਚਰਨ ਸਿੰਘ ਦਾ ਅਵਤਾਰ ਸਿੰਘ ਜਾਣਕਾਰ ਵੀ ਸੀ। ਪਿੰਡ ਚੱਕ ਹਕੀਮ ਵਿਖੇ ਭਾਈ ਘਨੱਈਆ ਇਨਕਲੇਵ ਕਾਲੋਨੀ ਦਾ ਕਰੀਬ 101 ਮਰਲੇ ਰਕਬਾ ਵੱਖ-ਵੱਖ ਪਲਾਟਾਂ ਦੇ ਰੂਪ ਵਿੱਚ ਵਿੱਕਰੀ ਹੋ ਜਾਣ ਤੋ ਬਾਅਦ ਕਰੀਬ-ਕਰੀਬ 74 ਮਰਲੇ ਰਕਬਾ, ਜੋ ਸੜਕਾਂ ਅਤੇ ਗਲੀਆਂ ਦਾ ਬਕਾਇਆ ਬਚ ਗਿਆ ਉਸ ਦੀ ਮਾਲਕੀ ਮਾਲ ਰਿਕਾਰਡ ਦੀ ਜਮਾਂਬੰਦੀ ਵਿੱਚ ਅਸਲ ਮਾਲਕਾਂ ਦੇ ਨਾਮ ਉਤੇ ਹੀ ਚੱਲ ਰਹੀ ਸੀ।

ਰਾਜ ਕੁਮਾਰ (ਮੁਖਤਿਆਰੇ ਖਾਸ) ਅਤੇ ਇਸ ਦੇ ਮਾਲਕ ਅਵਤਾਰ ਸਿੰਘ ਨੇ ਫਰਾਡ ਕਰਨ ਦੀ ਨੀਯਤ ਨਾਲ ਮਹਿਕਮਾ ਮਾਲ ਤੋਂ ਫਰਦ ਜਮਾਂਬੰਦੀ ਕਢਵਾ ਕੇ ਪਿੰਡ ਚੱਕ ਹਕੀਮ ਦੀ ਭਾਈ ਘਨੱਈਆ ਇਨਕਲੇਵ ਕਲੋਨੀ ਦੀਆਂ ਸੜਕਾਂ ਵਾਲੇ ਬਚਦੇ ਰਕਬੇ ਕਰੀਬ 74 ਮਰਲੇ ਵਿੱਚੋਂ ਛੋਟੇ-ਛੋਟੇ ਪਲਾਟ ਵੇਚਣ ਸਬੰਧੀ ਰਾਜ ਕੁਮਾਰ (ਮੁਖਤਿਆਰੇ ਖਾਸ) ਨੇ ਆਪਣੇ ਮਾਲਕ ਅਵਤਾਰ ਸਿੰਘ, ਪ੍ਰਦੀਪ ਕੁਮਾਰ, ਪੰਕਜ ਕੁਮਾਰ ਅਤੇ ਹੋਰ ਜਾਣਕਾਰੀ ਵਿਅਕਤੀਆਂ ਦੇ ਨਾਮ ਇਕਰਾਰਨਾਮੇ ਲਿਖ ਦਿੱਤੇ ਜੋ ਬਾਅਦ ਵਿੱਚ ਇਨਾਂ ਵਿਅਕਤੀਆਂ ਨੇ ਆਪਣੇ ਹੱਕ ਵਿੱਚ ਲਿਖੇ ਹੋਏ ਇਕਰਾਰਨਾਮੇ ਉਕਤ ਪੰਜਾਬ ਗ੍ਰਾਮੀਣ ਬੈਕ ਵਿਖੇ ਮੈਨੇਜਰ ਹਰਭਜਨ ਸਿੰਘ ਕਪੂਰ ਨੂੰ ਦੇ ਕੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਦੀ ਮਿਲੀਭੁਗਤ ਨਾਲ ਨਵੇ ਮਕਾਨਾਂ ਦੀ ਉਸਾਰੀ ਸਬੰਧੀ ਬੈਕ ਤੋਂ ਲੱਖਾਂ ਰੁਪਏ ਦਾ ਕਰਜਾ ਮੰਨਜੂਰ ਕਰਵਾ ਲਿਆ ਜਦੋ ਕਿ ਅਸਲ ਵਿੱਚ ਇਸ ਜਗਾ ਕੋਈ ਮਕਾਨ ਹੀ ਨਹੀਂ ਸੀ ਬਣ ਸਕਦਾ ਤੇ ਨਾ ਹੀ ਇੰਨਾਂ ਨੇ ਕਿਤੇ ਕੋਈ ਮਕਾਨ ਦੀ ਉਸਾਰੀ ਕਰਵਾਈ ਬਲਕਿ ਇਹਨਾਂ ਨੇ ਪਿੰਡ ਚੱਕ ਹਕੀਮ ਵਿੱਚ ਹੀ ਪੈਦੀਆਂ ਦੂਸਰੀਆਂ ਕਲੋਨੀਆਂ ਵਿੱਚ ਲੋਕਾਂ ਦੀਆਂ ਕੋਠੀਆਂ ਅੱਗੇ ਖੜੇ ਹੋ ਕੇ ਫਰਜ਼ੀ ਤੌਰ ’ਤੇ ਬੈਕ ਦੇ ਨਾਮ ਆੜ ਰਹਿਣ ਕਰਵਾ ਦਿੱਤੀਆਂ।

 ਇਸ ਬਾਰੇ ਸਾਰੇ ਫਰਾਡ ਵਿੱਚ ਬੈਕ ਮੈੇਨੇਜਰ ਹਰਭਜਨ ਸਿੰਘ ਕਪੂਰ ਅਤੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕਰਜਾ ਲੈਣ ਵਾਲੇ ਵਿਅਕਤੀਆਂ ਦਾ ਪੂਰਾ-ਪੂਰਾ ਸਾਥ ਦਿੱਤਾ ਜਿਸ ਕਰਕੇ ਇਨਾਂ ਦੋਵਾਂ ਦੀ ਕਰਜਾ ਲੈਣ ਵਾਲੇ ਉਕਤ ਵਿਅਕਤੀਆਂ ਨਾਲ ਮਿਲੀਭੁਗਤ ਹੋਣ ਕਰਕੇ ਬੈਂਕ ਤੇ ਸਰਕਾਰ ਨੂੰ ਕੁੱਲ ਰਕਮ 3,40,71,000 ਰੁਪਏ ਦਾ ਵਿੱਤੀ ਨੁਕਸਾਨ ਹੋਣਾ ਸਾਬਤ ਹੋਇਆ ਸੀ।

ਬੁਲਾਰੇ ਨੇ ਦੱਸਿਆ ਕਿ ਇਸੇ ਤਰਾਂ ਉਕਤ ਦੋਸ਼ੀ ਸਤੀਸ਼ ਝਾਅ ਵੱਲੋਂ ਵੀ ਮਿਤੀ 30-06-2015 ਨੂੰ ਇੱਕ ਸਾਢੇ 5 ਮਰਲੇ ਦਾ ਪਲਾਟ ਖਰੀਦਣ ਤੋ ਬਾਅਦ ਇੰਤਕਾਲ ਨੰਬਰ ਮੰਨਜੂਰ ਕਰਵਾ ਕੇ ਮੈਨੇਜਰ ਹਰਭਜਨ ਸਿੰਘ ਕਪੂਰ ਅਤੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਦੀ ਮਿਲੀਭੁਗਤ ਨਾਲ ਉਕਤ ਪੰਜਾਬ ਗ੍ਰਾਮੀਣ ਬੈਕ ਤੋਂ ਨਵੇ ਮਕਾਨਾਂ ਦੀ ਉਸਾਰੀ ਸਬੰਧੀ ਬੈਕ ਤੋ 25,00,000 ਰੁਪਏ ਦਾ ਕਬਜਾ ਮੰਨਜੂਰ ਕਰਵਾ ਲਿਆ ਗਿਆ ਜਦੋਂ ਕਿ ਅਸਲ ਵਿੱਚ ਇਸ ਨੇ ਕੋਈ ਮਕਾਨ ਦੀ ਉਸਾਰੀ ਹੀ ਨਹੀ ਕਰਵਾਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement