ਗੁਰਵਿੰਦਰ ਸਿੰਘ ਨੇ ਆਪ ਹੀ ਝੋਨਾਂ ਕੱਟਿਆ ਸੀ ਤੇ ਜਦੋਂ ਉਹ ਝੋਨਾਂ ਝਾੜ ਰਿਹਾ ਸੀ ਤਾਂ ਢੇਰੀ ਦੇ ਥੱਲਿਓਂ ਇਕ ਦਮ ਜ਼ਹਿਰੀਲੇ ਸੱਪ ਨੇ ਉਸ ਦੇ ਅੰਗੂਠੇ 'ਤੇ ਕੱਟ ਦਿੱਤਾ।
ਅਜਨਾਲਾ- ਅਜਨਾਲਾ ਦੇ ਬਾਹਰੀ ਪਿੰਡ ਸੂਰੇਪੁਰ ਵਿਖੇ ਖੇਤਾਂ ਵਿਚ ਕੰਮ ਕਰਦੇ ਇਕ ਕਿਸਾਨ ਦੀ ਸੱਪ ਲੜਣ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਅਜਨਾਲਾ ਵਿਖੇ ਲਿਆਂਦਾ ਗਿਆ।
ਮੌਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਮ੍ਰਿਤਕ ਕਿਸਾਨ ਦੇ ਭਰਾ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਨੇ ਆਪ ਹੀ ਝੋਨਾਂ ਕੱਟਿਆ ਸੀ ਤੇ ਜਦੋਂ ਉਹ ਝੋਨਾਂ ਝਾੜ ਰਿਹਾ ਸੀ ਤਾਂ ਢੇਰੀ ਦੇ ਥੱਲਿਓਂ ਇਕ ਦਮ ਜ਼ਹਿਰੀਲੇ ਸੱਪ ਨੇ ਉਸ ਦੇ ਅੰਗੂਠੇ 'ਤੇ ਕੱਟ ਦਿੱਤਾ। ਸੱਪ ਦੇ ਲੜਨ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ।