
ਕਪਿਲ ਦੇਵ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਨਵੀਂ ਦਿੱਲੀ, 25 ਅਕਤੂਬਰ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਸਿਹਤਯਾਬ ਹੋ ਗਏ ਹਨ। ਉਨ੍ਹਾਂ ਨੂੰ ਐਤਵਾਰ ਦੁਪਹਿਰੇ ਓਖਲਾ ਸਥਿਤ ਫ਼ੋਰਟਿਸ ਐਸਕਾਰਟ ਹਾਰਟ ਇੰਸਟੀਚਿਊਟ ਤੋਂ ਛੁੱਟੀ ਦੇ ਦਿਤੀ। ਇਸ ਤੋਂ ਬਾਅਦ ਉਹ ਘਰ ਪਰਤ ਆਏ ਹਨ ਪਰ ਕਾਰਡੀਅਲੌਜੀ ਵਿਭਾਗ ਦੇ ਨਿਰਦੇਸ਼ਕ ਡਾ. ਅਤੁਲ ਮਾਥੁਰ ਦੀ ਨਿਗਰਾਨੀ ਹੇਠ ਰਹਿਣਗੇ। ਉਨ੍ਹਾਂ ਨੂੰ ਨਿਸ਼ਚਤ ਵਕਫ਼ੇ ਪਿੱਛੋਂ ਨਿਯਮਤ ਤੌਰ 'ਤੇ ਰੁਟੀਨ ਜਾਂਚ ਕਰਵਾਉਣ ਦੀ ਸਲਾਹ ਦਿਤੀ ਗਈ ਹੈ। ਡਾ. ਅਤੁਲ ਮਾਥੁਰ ਨੇ ਕਿਹਾ ਕਿ ਕਪਿਲ ਦੇਵ ਛੇਤੀ ਹੀ ਨਿਤ ਦਾ ਅਪਣਾ ਕੰਮਕਾਰ ਸ਼ੁਰੂ ਕਰ ਦੇਣਗੇ। (ਏਜੰਸੀ)