
280 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕੈਂਟਰ ਸਣੇ ਦੋ ਜਣੇ ਗ੍ਰਿਫ਼ਤਾਰ
ਨਵਾਂਸ਼ਹਿਰ, 25 ਅਕਤੂਬਰ (ਅਮਰੀਕ ਸਿੰਘ ਢੀਂਡਸਾ): ਸੀ.ਆਈ.ਏ. ਸਟਾਫ਼ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵਲੋਂ ਦੋ ਵਿਅਕਤੀਆਂ ਨੂੰ ਸਮੇਤ ਇਕ ਕੈਂਟਰ ਅਤੇ 280 ਪੇਟੀਆਂ ਨਾਜਾਇਜ਼ ਸਮੇਤ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧ ਵਿਚ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਨੇ ਦਸਿਆ ਕਿ ਸੀ.ਆਈ.ਏ. ਸਟਾਫ਼ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵਲੋਂ ਬਾਈਪਾਸ ਲੰਗੜੋਆ ਤੋਂ ਰਣਜੀਤ ਕੁਮਾਰ ਅਤੇ ਸੰਦੀਪ ਕੁਮਾਰ ਨੂੰ ਗੱਡੀ ਟਾਟਾ 407 ਸਮੇਤ ਕਾਬੂ ਕੀਤਾ ਜਿਸ ਦੀ ਤਲਾਸ਼ੀ ਕਰਨ ਉਤੇ ਗੱਡੀ ਵਿਚੋਂ 280 ਪੇਟੀਆਂ ਸ਼ਰਾਬ ਨਾਜਾਇਜ਼ ਬਰਾਮਦ ਹੋਈਆਂ ਜਿਸ ਉਤੇ ਸੰਦੀਪ ਕੁਮਾਰ ਅਤੇ ਰਣਜੀਤ ਕੁਮਾਰ ਵਿਰੁਧ ਮੁਕੱਦਮਾ ਦਰਜ ਕਰ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਮੁਢਲੀ ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਦਸਿਆ ਕਿ ਉਨ੍ਹਾਂ ਪਾਸੋਂ ਬ੍ਰਾਮਦ ਹੋਈ 280 ਪੇਟੀਆਂ ਸ਼ਰਾਬ ਉਹ ਚੰਡੀਗੜ੍ਹ ਤੋਂ ਕਿਸੇ ਵਿਅਕਤੀ ਪਾਸੋਂ ਲੈ ਕੇ ਆਏ ਹਨ ਜਿਸ ਦੇ ਨਾਮ ਪਤੇ ਬਾਰੇ ਉਸ ਨੂੰ ਪੂਰੀ ਜਾਣਕਾਰੀ ਨਹੀਂ ਹੈ। ਜੋ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ ।
ਫੋਟੋ ਕੈਪਸਨ:-25 ਐਨ ਐਸ ਆਰ 09
ਕੈਪਸ਼ਨ:-ਸੀ ਆ ਈ ਸਟਾਫ ਕੈਂਟਰ ਸਮੇਤ ਫੜੇ 2 ਤਸ਼ਕਰ।