
ਪਤਨੀ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਗਲਾ ਘੁੱਟ ਕੇ ਉਸ ਦਾ ਕਰ ਦਿੱਤਾ ਕਤਲ
ਬਰਨਾਲਾ/ਟੱਲੋਵਾਲ : ਜ਼ਿਲ੍ਹਾ ਬਰਨਾਲਾ ਦੇ ਪਿੰਡ ਚੂੰਘਾ ਵਿਖੇ ਬੀਤੀ ਰਾਤ ਪਤੀ ਵਲੋਂ ਬੇਰਹਿਮੀ ਨਾਲ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲਾਕਡਾਉਨ ਤੋਂ ਬਆਦ ਅਜਿਹੀਆਂ ਘਟਨਾਵਾਂ ਦਾ ਲਗਾਤਰ ਵਾਪਰਨਾ ਜਾਰੀ ਹੈ । ਅਜਿਹੀ ਇੱਕ ਘਟਨਾ ਦੀ ਜਾਣਕਾਰੀ ਮਿਲੀ ਹੈ ਕਿ ਨਸ਼ੇੜੀ ਪਤੀ ਨੇ ਪਹਿਲਾਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ।
crime
ਮ੍ਰਿਤਕਾ ਦੀ ਪਛਾਣ ਕਮਲਜੀਤ ਕੌਰ ਪਤਨੀ ਸੋਮਾ ਸਿੰਘ ਪੁੱਤਰ ਗਿੰਦਰ ਸਿੰਘ ਵਾਸੀ ਪਿੰਡ ਚੂੰਘਾ ਵਜੋਂ ਹੋਈ ਹੈ। ਮ੍ਰਿਤਕ ਔਰਤ ਪਿੰਡ ਗੰਗਾ ਜ਼ਿਲ੍ਹਾ ਬਠਿੰਡਾ ਦੀ ਕਮਲਜੀਤ ਕੌਰ ਦਾ ਵਿਆਹ ਲਗਭਗ ਤਿੰਨ ਸਾਲ ਪਹਿਲਾਂ ਪਿੰਡ ਚੂੰਘਾ ਦੇ ਸੋਮਾ ਸਿੰਘ ਪੁੱਤਰ ਗਿੰਦਰ ਸਿੰਘ ਨਾਲ ਹੋਇਆ ਸੀ। ਮ੍ਰਿਤਕਾ ਦੇ ਭਰਾ ਬਿੱਟੂ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਗੰਗਾ ਨੇ ਦੱਸਿਆ ਕਿ ਉਹ ਆਪਣੀ ਭੈਣ ਘਰ ਆਇਆ ਹੋਇਆ ਸੀ ਅਤੇ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਉਹ ਅਲੱਗ ਕਮਰੇ ਵਿਚ ਸੌਂ ਗਿਆ। ਉਕਤ ਨੇ ਦੱਸਿਆ ਕਿ ਰਾਤ ਨੂੰ ਲਗਭਗ ਸਾਢੇ ਗਿਆਰਾਂ ਵਜੇ ਦੇ ਕਰੀਬ ਉਸ ਨੇ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ, ਜਦੋਂ ਭੈਣ ਦੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਉਸ ਦਾ ਜੀਜਾ ਭੈਣ ਦੀ ਕੁੱਟਮਾਰ ਕਰਕੇ ਉਸ ਦਾ ਗਲਾ ਘੁੱਟ ਰਿਹਾ ਸੀ ਅਤੇ ਉਸ ਦੀ ਭੈਣ ਦੀ ਮੌਤ ਹੋ ਚੁੱਕੀ ਸੀ ।
Crime
ਉਕਤ ਨੇ ਦੱਸਿਆ ਕਿ ਉਸ ਦਾ ਜੀਜਾ ਸ਼ਰਾਬ ਪੀਣ ਦਾ ਆਦੀ ਹੈ ਅਤੇ ਘਟਨਾ ਸਮੇਂ ਵੀ ਉਹ ਨਸ਼ੇ 'ਚ ਸੀ। ਨਸ਼ੇ ਦੀ ਪ੍ਰਾਪਤੀ ਲਈ ਅਕਸਰ ਹੀ ਝਗੜਾ ਕਰਦਾ ਰਹਿੰਦਾ ਸੀ । ਉਧਰ ਥਾਣਾ ਟੱਲੇਵਾਲ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਐੱਸ. ਐੈੱਚ. ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ ਅਤੇ ਮ੍ਰਿਤਕਾ ਦੇ ਭਰੇ ਬਿਆਨਾਂ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।