ਕੈਪਟਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ, ''ਡਰਨ ਵਾਲੇ ਨਹੀਂ, ਪੰਜਾਬ ਦੇ ਭਵਿੱਖ ਲਈ ਲੜਦੇ ਰਹਾਂਗੇ''
Published : Oct 26, 2021, 6:48 pm IST
Updated : Oct 26, 2021, 8:00 pm IST
SHARE ARTICLE
Amarinder Singh
Amarinder Singh

'ਅਜਿਹੀਆਂ ਨੀਚ ਹਰਕਤਾਂ ਨਾਲ ਚੋਣਾਂ ਨਹੀਂ ਜਿੱਤ ਸਕਦੇ'

 

ਚੰਡੀਗੜ੍ਹ: ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਵਿਰੋਧੀਆਂ ਨੇ ਉਨ੍ਹਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਵੀ ਕੈਪਟਨ ‘ਤੇ ਸ਼ਬਦੀ ਵਾਰ ਕੀਤੇ ਹਨ। ਜਿਸ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਰੋਧੀਆਂ  ਨੂੰ ਠੋਕਵਾਂ ਜਵਾਬ ਦਿੱਤਾ ਹੈ। 

 

 

 

 ਹੋਰ ਵੀ ਪੜ੍ਹੋ: ਓ.ਪੀ. ਸੋਨੀ ਨੇ ਸ਼ਹੀਦ ਕਿਸਾਨ ਦੀ ਧੀ ਸਮੇਤ 30 ਸਟਾਫ਼ ਨਰਸਾਂ ਨੂੰ ਸੌਂਪੇ ਨਿਯੁਕਤੀ ਪੱਤਰ

ਉਹਨਾਂ ਨੇ ਆਪਣੇ ਵਿਰੋਧੀਆਂ ਤੇ ਤੰਜ਼ ਕੱਸਦਿਆਂ ਕਿਹਾ ਕਿ ਨਿੱਜੀ ਹਮਲਿਆਂ ਤੋਂ ਲੈ ਕੇ ਹੁਣ ਮੇਰੇ ਵਿਰੋਧੀ ਪਟਿਆਲਾ ਅਤੇ ਹੋਰ ਥਾਵਾਂ 'ਤੇ ਮੇਰੇ ਸਮਰਥਕਾਂ ਨੂੰ ਧਮਕੀਆਂ ਅਤੇ ਪਰੇਸ਼ਾਨ ਕਰਨ ਤੱਕ ਪਹੁੰਚ ਗਏ ਹਨ। ਮੈਂ ਆਪਣੇ ਵਿਰੋਧੀਆਂ ਨੂੰ ਦੱਸ ਦੇਵਾਂ ਕਿ ਉਹ ਮੈਨੂੰ ਅਜਿਹੀਆਂ ਨੀਵੇਂ ਪੱਧਰ ਦੀਆਂ ਸਿਆਸੀ ਖੇਡਾਂ ਨਾਲ ਨਹੀਂ ਹਰਾ ਸਕਦੇ। ਉਹ ਅਜਿਹੀਆਂ ਚਾਲਾਂ ਨਾਲ ਨਾ ਤਾਂ ਵੋਟਾਂ ਜਿੱਤ ਸਕਣਗੇ ਅਤੇ ਨਾ ਹੀ ਲੋਕਾਂ ਦਾ ਦਿਲ।

 

 

 

 ਹੋਰ ਵੀ ਪੜ੍ਹੋ: ਵੱਡੀ ਖ਼ਬਰ : ਜੈਤੋ ਤੋਂ ‘ਆਪ’ ਵਿਧਾਇਕ ਬਲਦੇਵ ਸਿੰਘ ਦੀ ਵਿਧਾਇਕੀ ਰੱਦ

 ਉਹਨਾਂ ਕਿਹਾ ਕਿ  ਜੋ ਮੇਰੇ ਨਾਲ ਹਨ, ਉਹ ਇਸ ਲਈ ਮੇਰਾ ਸਾਥ ਦੇ ਰਹੇ ਹਨ ਕਿਉਂਕਿ ਉਹ ਪੰਜਾਬ ਦੀ ਸ਼ਾਂਤੀ ਅਤੇ ਵਿਕਾਸ ਲਈ ਕੰਮ ਕਰਦੇ ਰਹਿਣਾ ਚਾਹੁੰਦੇ ਹਨ। ਉਹ ਡਰਾਉਣ-ਧਮਕਾਉਣ ਵਰਗੀਆਂ ਛੋਟੀਆਂ ਹਰਕਤਾਂ ਤੋਂ ਨਹੀਂ ਡਰਨਗੇ। ਅਸੀਂ ਪੰਜਾਬ ਦੇ ਭਵਿੱਖ ਲਈ ਲੜਦੇ ਰਹਾਂਗੇ।

 ਹੋਰ ਵੀ ਪੜ੍ਹੋ: ਲਖੀਮਪੁਰ ਮਾਮਲੇ 'ਚ ਨਹੀਂ ਮਿਲਿਆ ਇਨਸਾਫ਼, ਕਿਸਾਨਾਂ ਨੇ ਬਰਨਾਲਾ ਦੇ ਡੀਸੀ ਦਫ਼ਤਰ ਦਾ ਕੀਤਾ ਘਿਰਾਓ

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement