ਲਖਬੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੇ ਵਿੱਤੀ ਮੁਆਵਜ਼ੇ ਵਿਚੋਂ 4.25 ਲੱਖ ਦੀ ਪਹਿਲੀ ਕਿਸ਼ਤ ਜਾਰੀ
Published : Oct 26, 2021, 8:05 pm IST
Updated : Oct 26, 2021, 8:05 pm IST
SHARE ARTICLE
First installment of financial compensation received by Lakhbir Singh's family
First installment of financial compensation received by Lakhbir Singh's family

ਲਖਬੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੇ ਕੁੱਲ 8.25 ਲੱਖ ਰੁੱਪਏ ਦੇ ਵਿੱਤੀ ਮੁਆਵਜ਼ੇ ਵਿਚੋਂ ਪਹਿਲੀ ਕਿਸ਼ਤ 4.25 ਲੱਖ ਰੁਪਏ ਜਾਰੀ ਕੀਤੇ ਗਏ ਹਨ।

ਚੰਡੀਗੜ੍ਹ: ਸਿੰਘੂ ਬਾਰਡਰ 'ਤੇ ਬੇਅਦਬੀ ਦੇ ਦੋਸ਼ ਵਿਚ ਕਤਲ ਕੀਤੇ ਗਏ ਦਲਿਤ ਵਿਅਕਤੀ ਲਖਬੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੇ ਕੁੱਲ 8.25 ਲੱਖ ਰੁੱਪਏ ਦੇ ਵਿੱਤੀ ਮੁਆਵਜ਼ੇ ਵਿਚੋਂ ਪਹਿਲੀ ਕਿਸ਼ਤ 4.25 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸ ਮਾਮਲੇ ਵਿਚ ਨੈਸ਼ਨਲ ਐਸਸੀ ਕਮੀਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਦਖਲ ਦਿੱਤੀ ਸੀ।

Vijay SamplaVijay Sampla

ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਵੱਲੋਂ ਬੀਤੇ ਦਿਨ ਦਿੱਲੀ ਵਿਖੇ ਨੈਸ਼ਨਲ ਐਸਸੀ ਕਮੀਸ਼ਨ ਦੇ ਹੈਡ ਕੁਆਰਟਰ ਵਿਚ ਚੇਅਰਮੈਨ ਵਿਜੈ ਸਾਂਪਲਾ ਨਾਲ ਮਿਲ ਕੇ ਇਨਸਾਫ ਦੀ ਮੰਗ ਕੀਤੀ ਗਈ ਸੀ। ਹਰਿਆਣਾ ਸਰਕਾਰ ਵੱਲੋਂ ਐਸਸੀ ਐਕਟ ਦੇ ਨਿਯਮਾਂ ਤਹਿਤ ਪੀੜਤ ਪਰਿਵਾਰ ਨੂੰ ਮਿਲਣ ਵਾਲੇ ਇਕ ਮੁਸ਼ਤ ਰਾਸ਼ੀ 8.25 ਲੱਖ ਰੁਪਏ ਵਿੱਚੋਂ ਐਫਆਈਆਰ ਦਰਜ ਹੋਣ ਦੇ 10 ਦਿਨ ਬਾਅਦ ਅੱਜ 4.25 ਲੱਖ ਰੁੱਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ।

Lakhbir killed at Singhu border crematedLakhbir killed at Singhu border 

ਸਾਂਪਲਾ ਨੇ ਕਿਹਾ ਕਿ ਐਸਸੀ ਐਕਟ ਦੇ ਨਿਯਮਾਂ ਦੇ ਤਹਿਤ ਜੋ ਵੀ ਸਹੁਲਤ ਜਿਵੇਂ ਕਿ ਲਖਬੀਰ ਸਿੰਘ ਦੀ 3 ਬੇਟੀਆਂ ਦੀ ਸਰਕਾਰੀ ਖਰਚੇ ’ਤੇ ਪੜਾਈ ਹੋਵੇ ਅਤੇ ਇਸ ਦੇ ਨਾਲ ਮ੍ਰਿਤਕ ਦੀ ਮਾਤਾ ਨੂੰ ਹਰ ਮਹੀਨੇ ਪੈਨਸ਼ਨ ਆਦਿ ਨੂੰ ਕਮੀਸ਼ਨ ਵੱਲੋਂ ਸੁਨਿਸ਼ਿਚਤ ਕਰਵਾਇਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement