ਲਖਬੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਅਤੇ ਨਿਹੰਗਾਂ ਨੇ ਜੋ ਕੀਤਾ,
Published : Oct 17, 2021, 7:37 am IST
Updated : Oct 17, 2021, 7:37 am IST
SHARE ARTICLE
image
image

ਲਖਬੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਅਤੇ ਨਿਹੰਗਾਂ ਨੇ ਜੋ ਕੀਤਾ, ਠੀਕ ਹੀ ਕੀਤਾ : ਨਿਹੰਗ ਨਰਾਇਣ ਸਿੰਘ

ਠੀਕ ਹੀ ਕੀਤਾ ਨਿਹੰਗ ਨਰਾਇਣਸਿੰਘ

ਅੰਮਿ੍ਤਸਰ, 16 ਅਕਤੂਬਰ (ਪਪ): ਸਿੰਘੂ ਬਾਰਡਰ 'ਤੇ ਤਰਨਤਾਰਨ  ਦੇ ਪਿੰਡ ਚੀਮਾ  ਦੇ ਰਹਿਣ ਵਾਲੇ ਲਖਬੀਰ ਸਿੰਘ ਦੇ ਕਤਲ ਦਾ ਵਿਵਾਦ ਗਰਮਾਉਂਦਾ ਜਾ ਰਿਹਾ ਹੈ |  ਇਸ ਘਟਨਾ ਤੋਂ 15 ਘੰਟੇ ਬਾਅਦ ਸ਼ੁੱਕਰਵਾਰ ਸ਼ਾਮ ਨੂੰ  ਨਿਹੰਗ ਸਰਬਜੀਤ ਸਿੰਘ ਨੇ ਆਤਮ ਸਮਰਪਣ ਕੀਤਾ ਸੀ |  ਹੁਣ ਇਕ ਹੋਰ ਨਿਹੰਗ ਨਰਾਇਣ ਸਿੰਘ ਨੇ ਆਤਮ ਸਮਰਪਣ ਕਰ ਦਿਤਾ ਹੈ | 
ਪੁਲਿਸ  ਨੇ ਨਿਹੰਗ ਨਰਾਇਣ ਸਿੰਘ ਨੂੰ  ਆਤਮ ਸਮਰਪਣ ਤੋਂ ਬਾਅਦ ਅੰਮਿ੍ਤਸਰ ਦੇ ਦੇਵੀਦਾਸਪੁਰਾ ਗੁਰੁਦਵਾਰੇ ਬਾਹਰੋਂ ਹਿਰਾਸਤ ਵਿਚ ਲਿਆ |  ਪੁਲਿਸ ਨੇ ਕਿਹਾ ਕਿ ਨਰਾਇਣ ਸਿੰਘ ਦੀ ਅੰਮਿ੍ਤਸਰ ਪੁੱਜਣ  ਦੀ ਖ਼ਬਰ ਮਿਲਦੇ ਹੀ ਇਲਾਕੇ ਨੂੰ  ਘੇਰ ਲਿਆ ਗਿਆ ਸੀ | ਗੁਰੁਦਵਾਰੇ ਤੋਂ ਬਾਹਰ ਨਿਕਲਦੇ ਹੀ ਪੁਲਿਸ ਨੇ ਉਸ ਨੂੰ  ਹਿਰਾਸਤ ਵਿਚ ਲੈ ਲਿਆ  | 
 ਇਸ ਵੇਲੇ ਹਿਰਾਸਤ ਵਿਚ ਲਈ ਗਏ ਨਿਹੰਗ ਨਰਾਇਣ ਸਿੰਘ ਨੇ ਕਿਹਾ ਕਿ  ਲਖਬੀਰ ਸਿੰਘ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ ਇਸ ਲਈ ਉਨ੍ਹਾਂ ਜੋ ਵੀ ਕੀਤਾ, ਠੀਕ ਹੀ ਕੀਤਾ ਹੈ | ਉਸ ਨੇ ਕਿਹਾ ਕਿ ਜੇਕਰ ਸਰਬਜੀਤ ਸਿੰਘ  ਕਸੂਰਵਾਰ ਹੈ ਤਾਂ ਮੈਂ ਵੀ ਕਸੂਰਵਾਰ ਹਾਂ |  ਮੈਂ ਵੀ ਸਰਬਜੀਤ ਸਿੰਘ ਦਾ ਸਾਥ ਦਿਤਾ ਸੀ |  ਉਸ ਨੇ ਕਿਹਾ ਕਿ 2014 ਤੋਂ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਆ ਰਹੀ ਹੈ ਤੇ ਉਸ ਤੋਂ ਬਾਅਦ ਬੇਅਦਬੀ ਦੀਆਂ ਕਿੰਨੀਆਂ ਹੀ ਘਟਨਾਵਾਂ ਸਾਹਮਣੇ ਆ ਚੁਕੀਆਂ ਹਨ ਪਰ ਕਿਸੇ ਵਿਚ ਵੀ ਸੰਗਤ ਨੂੰ  ਇਨਸਾਫ਼ ਨਹੀਂ ਮਿਲਿਆ | ਇਸ ਲਈ ਇਸ ਵਾਰ ਨਿਹੰਗ ਸਿੰਘਾਂ ਨੇ ਹੀ ਇਨਸਾਫ਼ ਲੈ ਲਿਆ |
ਉਧਰ ਸੋਨੀਪਤ  ਦੇ ਡੀ.ਸੀ.ਪੀ ਵੀਰੇਂਦਰ ਸਿੰਘ  ਨੇ ਦਸਿਆ ਕਿ ਉਨ੍ਹਾਂ ਨੂੰ  ਅੰਮਿ੍ਤਸਰ ਵਿਚ ਨਿਹੰਗ ਨਰਾਇਣ ਸਿੰਘ ਦੇ ਆਤਮ ਸਮਰਪਣ ਦੀ ਸੂਚਨਾ ਮਿਲੀ ਹੈ ਤੇ ਸੋਨੀਪਤ ਪੁਲਿਸ ਦੀ ਇਕ ਟੀਮ ਅੰਮਿ੍ਤਸਰ ਲਈ ਰਵਾਨਾ ਕਰ ਦਿਤੀ ਗਈ ਹੈ ਤਾਂ ਜੋ ਨਿਹੰਗ ਨਰਾਇਣ ਸਿੰਘ ਨੂੰ  ਟਰਾਂਜਿਟ ਰਿਮਾਂਡ 'ਤੇ ਲਿਆ ਜਾ ਸਕੇ | ਦੂਜੇ ਪਾਸੇ ਨਿਹੰਗ ਨਰਾਇਣ ਸਿੰਘ ਆਤਮ ਸਮਰਪਣ ਕਰਨ ਲਈ ਸਵੇਰੇ ਹੀ ਸਿੰਘੂ ਬਾਰਡਰ ਤੋਂ ਨਿਕਲ ਗਿਆ ਸੀ |  ਨਰਾਇਣ ਸਿੰਘ ਦਾ ਕਹਿਣਾ ਹੈ ਕਿ ਸੰਗਤ ਨੇ ਉਸ ਨੂੰ  ਅਮਿ੍ਤਸਰ ਵਿਚ ਆਤਮ ਸਮਰਪਣ ਕਰਨ ਲਈ ਕਿਹਾ ਸੀ |  

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement