
''ਕੈਪਟਨ ਦੀ ਸਰਕਾਰ ਨੂੰ ਸਲਾਹਕਾਰਾਂ ਨੇ ਹੀ ਸੱਟ ਮਾਰੀ ਸੀ''
ਚੰਡੀਗੜ੍ਹ: ਪੰਜਾਬ ਕਾਂਗਰਸ ’ਚ ਚੱਲ ਰਹੇ ਘਮਾਸਾਨ ਨੂੰ ਲੈ ਕੇ ਸੁਨੀਲ ਜਾਖੜ ਸਮੇਂ-ਸਮੇਂ ’ਤੇ ਟਵੀਟ ਕਰ ਕੇ ਆਪਣੇ ਵਿਚਾਰਾਂ ਨੂੰ ਪਾਰਟੀ ਲੀਡਰਸ਼ਿਪ ਅਤੇ ਨੇਤਾਵਾਂ ਦਰਮਿਆਨ ਲਿਆ ਰਹੇ ਹਨ। ਜਿਸ ਨਾਲ ਉਹ ਚਰਚਾਵਾਂ ਚ ਬਣੇ ਹੋਏ ਹਨ। ਜਾਖੜ ਨੇ ਇਕ ਤਾਜ਼ਾ ਟਵੀਟ ਕਰ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹਕਾਰਾਂ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ। ਭਾਵੇਂ ਆਪਣੇ ਟਵੀਟ ’ਚ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਨਹੀਂ ਕੀਤਾ ਪਰ ਉਨ੍ਹਾਂ ਦੇ ਟਵੀਟ ਨੂੰ ਕੈਪਟਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
Sunil Jakhar
ਜਾਖੜ ਨੇ ਟਵੀਟ ਕਰਦਿਆ ਲਿਖਿਆ, ਰੂਸ ਦਾ ਆਖਰੀ ਸ਼ਾਸਕ ਨਿਕੋਲਸ ਸੀ, ਜਿਸ ਦੀ ਪਤਨੀ ਜ਼ਰੀਨਾ ਜਰਮਨ ਦੀ ਨਾਗਰਿਕ ਸੀ। ਜਰਮਨ ਅਤੇ ਰੂਸ ਪਹਿਲੇ ਵਿਸ਼ਵ ਯੁੱਧ ’ਚ ਇਕ-ਦੂਜੇ ਖਿਲਾਫ ਲੜ ਰਹੇ ਸਨ ਪਰ ਇਸ ਲੜਾਈ ਨਾਲ ਜ਼ਰੀਨਾ ਜਾਂ ਉਸ ਦੀ ਕੌਮੀਅਤ ਦਾ ਕੋਈ ਸਬੰਧ ਨਹੀਂ ਸੀ। ਸਗੋਂ ਰੂਸ ਦਾ ਆਖਰੀ ਰਾਜਾ ਨਿਕੋਲਸ ਦੇਸ਼ ਦੇ ਅੰਦਰ ਕਮਿਊਨਿਸਟ ਲਹਿਰ ਪੈਦਾ ਹੋਣ ਕਾਰਨ ਆਪਣੇ ਹੀ ਦੇਸ਼ ਦੇ ਲੋਕਾਂ ਦੇ ਹੱਥੋਂ ਮਾਰਿਆ ਗਿਆ ਸੀ। ਯੁੱਧ ’ਚ ਹਾਰ ਅਤੇ ਕਮਿਊਨਿਸਟ ਲਹਿਰ ਦੇ ਪੈਦਾ ਹੋਣ ਦੇ ਪਿੱਛੇ ਜ਼ਰੀਨਾ ਨਹੀਂ ਸੀ ਸਗੋਂ ਸ਼ਾਸਕ ਦੇ ਅਖੌਤੀ ਸਲਾਹਕਾਰ ਸਨ, ਜਿਸ ਕਾਰਨ ਰਾਜਸ਼ਾਹੀ ਦੇ ਅਖੀਰ ਦੀ ਸ਼ੁਰੂਆਤ ਹੋਈ ਸੀ।
It wasn’t Czarina or her nationality !
— Sunil Jakhar (@sunilkjakhar) October 25, 2021
It was corrupt / scandalous Rasputin wielding influence through her which lead to an end of Czar Nicolas’ rule.
Pray, beware of the Punjabi Rasputin(s), who seem not quiet done with 'their liege' yet, and are still digging deeper for him.
ਜਾਖੜ ਦੇ ਤਾਜ਼ਾ ਟਵੀਟ ਨਾਲ ਸਿਆਸੀ ਖੇਤਰਾਂ ’ਚ ਇਹੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਕੈਪਟਨ ਨੂੰ ਆਪਣੇ ਸਲਾਹਕਾਰਾਂ ਤੋਂ ਬਚ ਕੇ ਰਹਿਣ ਲਈ ਕਿਹਾ ਹੈ । ਜਾਖੜ ਦਾ ਮੰਨਣਾ ਹੈ ਕਿ ਪਹਿਲਾਂ ਵੀ ਕੈਪਟਨ ਦੀ ਸਰਕਾਰ ਨੂੰ ਸਲਾਹਕਾਰਾਂ ਨੇ ਹੀ ਸੱਟ ਮਾਰੀ ਸੀ ਪਰ ਇਸ ਵਾਰ ਵੀ ਕੁੱਝ ਅਜਿਹਾ ਹੀ ਹੋਇਆ ਹੈ। ਇਸ ਲਈ ਉਨ੍ਹਾਂ ਨੇ ਹੁਣ ਸਾਬਕਾ ਮੁੱਖ ਮੰਤਰੀ ਨੂੰ ਸਲਾਹਕਾਰਾਂ ਦੀ ਰਾਏ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
Amarinder Singh