
ਐਡਵੋਕੇਟ ਨਵਕਿਰਨ ਸਿੰਘ ਪਹਿਲਾਂ ਹੀ ਉਨ੍ਹਾਂ ਰਿਪੋਰਟਾਂ ਨੂੰ ਖੋਲ੍ਹਣ ਦੀ ਮੰਗ ਕਰ ਚੁੱਕੇ ਹਨ।
ਚੰਡੀਗੜ੍ਹ: ਸੂਬੇ ਦੇ ਮਸ਼ਹੂਰ ਡਰੱਗ ਮਾਮਲੇ 'ਚ ਅੱਜ ਇਕ ਵਾਰ ਫਿਰ ਪੰਜਾਬ-ਹਰਿਆਣਾ ਹਾਈਕੋਰਟ 'ਚ ਅਹਿਮ ਸੁਣਵਾਈ ਹੋਵੇਗੀ। ਇਹ ਸੁਣਵਾਈ STF ਦੀ ਸੀਲਬੰਦ ਰਿਪੋਰਟ ਨੂੰ ਖੋਲ੍ਹਣ ਲਈ ਦਾਇਰ ਪਟੀਸ਼ਨ 'ਤੇ ਹੋਵੇਗੀ। ਐਸਆਈਟੀ ਨੇ ਮਈ 2018 ਵਿਚ ਮੋਗਾ ਦੇ ਤਤਕਾਲੀ ਐਸਐਸਪੀ ਰਾਜਜੀਤ ਸਿੰਘ, ਇੰਸਪੈਕਟਰ ਇੰਦਰਜੀਤ ਸਿੰਘ ਅਤੇ ਡਰੱਗ ਮਾਮਲੇ ਵਿਚ ਫਸੇ ਹੋਰ ਅਧਿਕਾਰੀਆਂ ਵਿਰੁੱਧ ਹਾਈ ਕੋਰਟ ਵਿਚ ਸੀਲਬੰਦ ਰਿਪੋਰਟ ਪੇਸ਼ ਕੀਤੀ ਸੀ (ਉਸ ਰਿਪੋਰਟ ਦੇ ਨਾਲ ਇੱਕ ਹੋਰ ਰਿਪੋਰਟ ਵੀ ਸੌਂਪੀ ਗਈ ਸੀ)। ਹੁਣ ਪੰਜਾਬ ਸਰਕਾਰ ਨੇ ਹਾਈ ਕੋਰਟ ਤੋਂ ਇਨ੍ਹਾਂ ਰਿਪੋਰਟਾਂ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ।
drug case
ਸਰਕਾਰ ਨੇ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰਕੇ ਕਿਹਾ ਕਿ ਅਦਾਲਤ ਦੇ ਹੁਕਮਾਂ ’ਤੇ ਡੀਜੀਪੀ ਸਿਧਾਰਥ ਚਟੋਪਾਧਿਆਏ ਦੀ ਐਸਆਈਟੀ ਨੇ ਜਾਂਚ ਕਰਕੇ ਇਹ ਰਿਪੋਰਟ ਸੌਂਪੀ ਸੀ। ਇਸ ਰਿਪੋਰਟ ਨੂੰ ਹੁਣ ਖੋਲ੍ਹਿਆ ਜਾਣਾ ਚਾਹੀਦਾ ਹੈ ਤਾਂ ਜੋ ਸਰਕਾਰ ਅਗਲੀ ਕਾਰਵਾਈ ਕਰ ਸਕੇ। ਦੱਸ ਦਈਏ ਕਿ ਮਈ 2018 ਵਿਚ ਐਸਟੀਐਫ ਨੇ ਅਦਾਲਤ ਵਿੱਚ ਸੀਲਬੰਦ ਰਿਪੋਰਟ ਪੇਸ਼ ਕੀਤੀ ਸੀ। ਉਸ ਰਿਪੋਰਟ ‘ਤੇ ਈਡੀ ਨੇ ਵੀ ਜਾਂਚ ਕਰਕੇ ਆਪਣੀ ਸੀਲਬੰਦ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ ਹੈ, ਐਡਵੋਕੇਟ ਨਵਕਿਰਨ ਸਿੰਘ ਪਹਿਲਾਂ ਹੀ ਉਨ੍ਹਾਂ ਰਿਪੋਰਟਾਂ ਨੂੰ ਖੋਲ੍ਹਣ ਦੀ ਮੰਗ ਕਰ ਚੁੱਕੇ ਹਨ।