
Bathinda Fire News: ਵੱਡੇ ਨੁਕਸਾਨ ਤੋਂ ਰਿਹਾ ਬਚਾਅ
Bathinda Railway Station Fire News: ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਕੱਚਾ ਤੇਲ ਲੈ ਕੇ ਪਹੁੰਚੀ ਮਾਲ ਗੱਡੀ ਦੇ ਤੇਲ ਟੈਂਕਰ ਨੂੰ ਅੱਗ ਲੱਗ ਗਈ। ਤੇਲ ਟੈਂਕਰਾਂ ਵਿੱਚੋਂ ਤੇਲ ਦੀ ਲੀਕੇਜ ਹੋ ਰਹੀ ਸੀ ਜਿਸ ਕਾਰਨ ਰੇਲਵੇ ਟਰੈਕ ਉੱਤੇ ਅੱਗ ਫੈਲ ਗਈ। ਜਾਣਕਾਰੀ ਮੁਤਾਬਕ ਉਕਤ ਮਾਲਗੱਡੀ ਹਿਸਾਰ ਤੋਂ ਕੱਚੇ ਤੇਲ ਨੂੰ ਲੈ ਕੇ ਬਠਿੰਡਾ ਆ ਰਹੀ ਸੀ।
ਮੌਕੇ ਉੱਤੇ ਪਤਾ ਚੱਲਦਿਆਂ ਹੀ ਅੱਗ ਉੱਤੇ ਕਾਬੂ ਪਾਇਆ ਗਿਆ। ਰਾਹਤ ਦੀ ਗੱਲ ਰਹੀ ਕਿ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਅ ਹੋਇਆ ਹੈ। ਅੱਗ ਦੀ ਲਪੇਟ ਵਿੱਚ ਆਏ ਤੇਲ ਟੈਂਕਰ ਨੂੰ ਬਾਕੀ ਗੱਡੀ ਨਾਲੋਂ ਅਲੱਗ ਕੀਤਾ ਗਿਆ। ਰੇਲਵੇ ਪ੍ਰਸ਼ਾਸਨ ਘਟਨਾ ਦੀ ਜਾਂਚ ਵਿੱਚ ਜੁੱਟਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਲਗੱਡੀ ਦੇ ਲੋਕੋ ਪਾਇਲਟਾਂ ਨੂੰ ਇਸ ਘਟਨਾ ਬਾਰੇ ਪਤਾ ਹੀ ਨਹੀਂ ਲੱਗਿਆ।