ਸਰਪੰਚਾਂ ਵੱਲੋਂ ਬਰਨਾਲਾ ਵਿਖੇ ਪਿਛਲੇ ਦਿਨੀ ਗੁਲਾਬ ਸਿੱਧੂ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ
ਬਰਨਾਲਾ: ਪਿਛਲੇ ਦਿਨੀ ਪੰਜਾਬੀ ਗਾਇਕ ਗੁਲਾਬ ਸਿੱਧੂ ਵੱਲੋਂ ਇੱਕ ਗਾਣੇ ਵਿੱਚ ਸਰਪੰਚ ਕੁੱਟਣ ਦੀ ਗੱਲ ਕਹੀ ਗਈ ਸੀ। ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਸਰਪੰਚਾਂ ਵਿੱਚ ਗੁਲਾਬ ਸਿੱਧੂ ਪ੍ਰਤੀ ਰੋਸ ਪਾਇਆ ਜਾ ਰਿਹਾ ਸੀ। ਜਿਸ ਦੇ ਚਲਦਿਆਂ ਸਰਪੰਚਾਂ ਵੱਲੋਂ ਬਰਨਾਲਾ ਵਿਖੇ ਪਿਛਲੇ ਦਿਨੀ ਗੁਲਾਬ ਸਿੱਧੂ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਲੇਕਿਨ ਅੱਜ ਬਰਨਾਲਾ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਗੁਲਾਬ ਸਿੱਧੂ ਨੇ ਕਿਹਾ ਕਿ ਉਹਨਾਂ ਵੱਲੋਂ ਗਾਣੇ ਵਿੱਚ ਕੱਟ ਲਗਾ ਦਿੱਤਾ ਗਿਆ ਹੈ ਅਤੇ ਉਹ ਪੰਜਾਬ ਦੇ ਸਮੂਹ ਸਰਪੰਚਾਂ ਤੋਂ ਮੁਆਫੀ ਮੰਗਦੇ ਹਨ ਜੇਕਰ ਉਹਨਾਂ ਨੂੰ ਇਸ ਗਾਣੇ ਨਾਲ ਕੋਈ ਠੇਸ ਪਹੁੰਚੀ ਹੈ।
