ਰਾਤ ਤੇ ਸਵੇਰ ਨੂੰ ਠੰਢਕ ਦਾ ਹੋ ਰਿਹਾ ਅਹਿਸਾਸ
Punjab Weather Update News in punjabi : ਪੰਜਾਬ ਵਿੱਚ ਅੱਜ ਮੌਸਮ ਖੁਸ਼ਕ ਅਤੇ ਸਾਫ਼ ਰਹਿਣ ਦੀ ਉਮੀਦ ਹੈ। ਦੁਪਹਿਰ ਨੂੰ ਥੋੜ੍ਹੀ ਧੁੱਪ ਨਿਕਲੇਗੀ, ਪਰ ਤਾਪਮਾਨ ਦਰਮਿਆਨਾ ਰਹੇਗਾ। ਰਾਤ ਅਤੇ ਸਵੇਰ ਦਾ ਤਾਪਮਾਨ ਵੀ ਆਮ ਰਹਿਣ ਦੀ ਉਮੀਦ ਹੈ। ਮੌਸਮ ਵਿਗਿਆਨ ਕੇਂਦਰ ਅਨੁਸਾਰ, ਅਗਲੇ ਕੁਝ ਦਿਨਾਂ ਤੱਕ ਪੰਜਾਬ ਦੇ ਮੌਸਮ ਵਿੱਚ ਬਹੁਤਾ ਬਦਲਾਅ ਨਹੀਂ ਆਵੇਗਾ।
ਮੌਸਮ ਵਿਗਿਆਨ ਕੇਂਦਰ ਅਨੁਸਾਰ, ਪੰਜਾਬ ਵਿੱਚ ਤਾਪਮਾਨ 0.5 ਡਿਗਰੀ ਘੱਟ ਗਿਆ ਹੈ। ਰਾਤ ਦੇ ਤਾਪਮਾਨ ਵਿੱਚ ਵੀ ਥੋੜ੍ਹੀ ਗਿਰਾਵਟ ਆਈ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ, ਜੋ 35 ਡਿਗਰੀ ਤੋਂ ਵੱਧ ਗਿਆ ਹੈ।
ਇੱਥੇ ਤਾਪਮਾਨ 35 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ, ਇੱਥੇ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ, ਲੁਧਿਆਣਾ ਵਿੱਚ 31 ਡਿਗਰੀ, ਪਟਿਆਲਾ ਵਿੱਚ 32.6 ਡਿਗਰੀ, ਪਠਾਨਕੋਟ ਵਿੱਚ 30.4 ਡਿਗਰੀ ਅਤੇ ਗੁਰਦਾਸਪੁਰ ਵਿੱਚ 31.6 ਡਿਗਰੀ ਦਰਜ ਕੀਤਾ ਗਿਆ।
ਇਸ ਦੇ ਨਾਲ ਹੀ, ਘੱਟੋ-ਘੱਟ ਤਾਪਮਾਨ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਈ ਹੈ, ਪਰ ਤਾਪਮਾਨ ਅਜੇ ਵੀ ਆਮ ਨਾਲੋਂ 2.1 ਡਿਗਰੀ ਵੱਧ ਹੈ। ਪੰਜਾਬ ਵਿੱਚ ਵਧਦਾ ਤਾਪਮਾਨ, ਸੂਬੇ ਵਿੱਚ ਫੈਲੇ ਧੂੰਏਂ ਦੇ ਨਾਲ ਹ ਸੰਬੰਧੀ ਸਮੱਸਿਆਵਾਂ ਪੈਦਾ ਕਰ ਰਿਹਾ। ਵਾਯੂਮੰਡਲ ਮਾਹਿਰਾਂ ਦੇ ਅਨੁਸਾਰ, ਸੂਬੇ ਦਾ AQI ਵਧਿਆ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਬਠਿੰਡਾ ਰਾਜ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ, ਜਿਸਦਾ AQI 227 ਸੀ।
