
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਾਨ ਵਿਚ ਸੋਮਵਾਰ ਦੁਪਹਿਰ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਲ ਜੋੜਨ...
ਬਟਾਲਾ (ਸਸਸ) : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਾਨ ਵਿਚ ਸੋਮਵਾਰ ਦੁਪਹਿਰ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਲ ਜੋੜਨ ਵਾਲੇ ਰਸਤੇ ਦੀ ਨੀਂਹ ਰੱਖੀ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ, ਨਵਜੋਤ ਸਿੰਘ ਸਿੱਧੂ ਸਿੰਘ, ਪੰਜਾਬ ਦੇ ਗਰਵਨਰ ਵੀਪੀ ਬਦਨੌਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕਈ ਹੋਰ ਵੀ ਨਾਲ ਰਹੇ।
Gurdwara Sahibਉੱਧਰ, ਉਪ-ਰਾਸ਼ਟਰਪਤੀ ਦੇ ਆਗਮਨ ਦੇ ਮੱਦੇਨਜ਼ਰ ਲਗਭੱਗ ਪੰਜ ਕਿਲੋਮੀਟਰ ਦਾ ਖੇਤਰ ਸੀਲ ਕਰ ਦਿਤਾ ਗਿਆ ਹੈ। ਦੋ ਆਈਜੀ, ਇਕ ਡੀਆਈਜੀ, ਚਾਰ ਐਸਐਸਪੀ ਅਤੇ 50 ਡੀਐਸਪੀ ਸਮੇਤ 5000 ਜਵਾਨ ਤੈਨਾਤ ਕੀਤੇ ਗਏ ਹਨ। ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਵਿਚ ਸਮਾਰੋਹ ਥਾਂ ਤੱਕ ਜਾਣ ਲਈ ਵਾਹਨਾਂ ਨੂੰ ਤਿੰਨ ਪੱਧਰੀ ਜਾਂਚ ਨਾਲ ਅੱਗੇ ਜਾਣ ਦਿਤਾ ਜਾ ਰਿਹਾ ਹੈ। ਪ੍ਰੋਗਰਾਮ ਦੇ ਦੌਰਾਨ ਪੂਰੇ ਖੇਤਰ ਦੀ ਡਰੋਨ ਦੀ ਮਦਦ ਨਾਲ ਵੀ ਨਿਗਰਾਨੀ ਕੀਤੀ ਜਾ ਰਹੀ ਹੈ।
Kartarpur Sahibਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ, ਕੀਰਤ ਕਰੋ ਅਤੇ ਵੰਡ ਛਕੋ ਦੀ ਸਿੱਖ ਦਿਤੀ ਸੀ। ਉਨ੍ਹਾਂ ਦੀ ਇਸ ਸਿੱਖ ਦਾ ਸਾਕਸ਼ਾਤ ਪ੍ਰਮਾਣ ਡੇਰਾ ਬਾਬਾ ਨਾਨਕ ਵਿਚ ਵੇਖਣ ਨੂੰ ਮਿਲ ਰਿਹਾ ਹੈ। ਹਰ ਘਰ ਵਿਚ ਗੁਰੂ ਨਾਨਕ ਦੇਵ ਜੀ ਦਾ ਕੀਰਤਨ ਵੀ ਲਗਾਤਾਰ ਚੱਲ ਰਿਹਾ ਹੈ। ਲੋਕ ਘਰਾਂ ਵਿਚ ਦੀਪਮਾਲਾ ਵੀ ਕਰ ਰਹੇ ਹਨ। ਇਹੀ ਨਹੀਂ ਗੁਰਦੁਆਰਾ ਸਾਹਿਬ ਵਿਚ ਤਾਂ ਦੋ ਦਿਨ ਤੋਂ 24 ਘੰਟੇ ਲੰਗਰ ਚੱਲ ਰਿਹਾ ਹੈ।
ਲੰਗਰ ਦੀ ਸੇਵਾ ਵਿਚ ਸੰਗਤ ਪੂਰੀ ਤਰ੍ਹਾਂ ਜੁਟੀ ਹੋਈ ਹੈ। ਗੁਰੂ ਦੇ ਦਰਸ਼ਨਾਂ ਦੀ ਖੁਸ਼ੀ ਦਾ ਇਹ ਮਾਹੌਲ ਵੇਖਦੇ ਹੀ ਬਣ ਰਿਹਾ ਹੈ।