
ਭਾਰੀ ਮਾਤਰਾ 'ਚ ਨਸ਼ੀਲੀਆ ਗੋਲੀਆਂ ਸਮੇਤ ਇਕ ਕਾਬੂ
ਮੁਲਜ਼ਮ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ
ਮੋੜ ਮੰਡੀ, 25 ਨਵੰਬਰ (ਸੁੱਖੀ ਮਾਨ): ਸਥਾਨਕ ਸ਼ਹਿਰ ਅੰਦਰਲੀ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਅਕਾਲੀ ਦਲ ਨਾਲ ਸਬੰਧਤ ਇਕ ਆਗੂ ਦੇ ਘਰ ਤੋਂ ਭਾਰੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਤੇ ਇਤਰਾਜ਼ ਯੋਗ ਪਦਾਰਥ ਦੇ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ ਜਿਸ ਘਰ ਅੰਦਰ ਪੁਲਿਸ ਵਲੋਂ ਛਾਪੇਮਾਰੀ ਕੀਤੀ ਕੀ ਕਾਰਵਾਈ ਐਨੀ ਸਖ਼ਤੀ ਨਾਲ ਕੀਤੀ ਗਈ ਸੀ ਕਿ ਮੀਡੀਆ ਨੂੰ ਵੀ ਅੰਦਰ ਜਾਣ ਤੋਂ ਪੂਰੀ ਤਰ੍ਹਾਂ ਰੋਕਿਆ ਗਿਆ। ਪੁਲਿਸ ਵਲੋ ਕੀਤੀ ਛਾਪੇਮਾਰੀ ਟੀਮ ਦੀ ਅਗਵਾਈ ਉਪ ਕਪਤਾਨ ਪੁਲਿਸ ਕਲਭੂਸ਼ਨ ਸ਼ਰਮਾ ਕਰ ਰਹੇ ਸਨ।
ਡੀ.ਐਸ.ਪੀ ਮੌੜ ਕੁਲਭੂਸ਼ਣ ਸ਼ਰਮਾ ਨੇ ਦਸਿਆ ਕਿ ਬੀਤੀ ਕਲ ਐਸ ਆਈ ਜਸਪ੍ਰੀਤ ਕੌਰ ਨੇ ਗਸ਼ਤ ਦੌਰਾਨ ਇਕ ਗਲੀ ਵਿਚੋਂ ਸ਼ੱਕ ਦੇ ਆਧਾਰ 'ਤੇ ਹਰਜਿੰਦਰ ਕੁਮਾਰ ਉਰਫ਼ ਹੈਪੀ ਨੂੰ ਕਾਬੂ ਕੀਤਾ ਗਿਆ ਜਿਸ ਉਤੇ ਐਸ ਆਈ ਹਰਨੇਕ ਸਿੰਘ ਮੁੱਖ ਅਫ਼ਸਰ ਥਾਣਾ ਮੌੜ ਵਲੋਂ ਸਮੇਤ ਪੁਲਿਸ ਪਾਰਟੀ ਨੇ ਉਸ ਦੇ ਘਰ ਦੀ ਤਲਾਸ਼ੀ ਕੀਤੀ ਤਾਂ ਉਸ ਕੋਲੋਂ 14 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਇਤਰਾਜ਼ ਯੋਗ ਪਦਾਰਥ ਘੋਲ ਜਿਸ ਨੂੰ ਸ਼ੀਸ਼ੀਆਂ ਵਿਚ ਬੰਦ ਕਰ ਕੇ ਪਸ਼ੂਆਂ ਦੇ ਟੀਕਿਆਂ ਲਈ ਵਰਤਿਆ ਜਾਂਦਾ ਸੀ ਵੀ ਬਰਾਮਦ ਹੋਇਆ। ਉਨ੍ਹਾਂ ਕਿਹਾ ਕਿ ਐਨੀ ਵੱਡੀ ਖੇਪ ਕਿਥੋਂ ਸ਼ੁਰੂ ਹੋਈ ਸੀ ਅਤੇ ਲੋਕਲ ਕਿਸ ਨੂੰ ਡਿਲੀਵਰੀ ਹੋਣੀ ਸੀ ਬਾਰੇ ਬਾਰੀਕੀ ਨਾਲ ਤਫ਼ਤੀਸ਼ ਕੀਤੀ ਜਾਵੇਗੀ। ਇਸ ਮੋਕੇ ਪੁਲਿਸ ਪਾਰਟੀ ਵੀ ਹਾਜ਼ਰ ਸਨ।
25-3ਏ