
ਪੰਜਾਬ ਵਿਚ ਥਰਮਲ ਪਲਾਂਟਾਂ ਤੋਂ ਬਿਜਲੀ ਪੈਦਾਵਾਰ ਸ਼ੁਰੂ: ਏ.ਵੈਨੂੰ.ਪ੍ਰਸਾਦ
ਪਟਿਆਲਾ, 25 ਨਵੰਬਰ (ਜਸਪਾਲ ਸਿੰਘ ਢਿੱਲੋਂ): ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਸ੍ਰੀ ਏ.ਵੇਨੂੰ ਪ੍ਰਸਾਦ ਨੇ ਦਸਿਆ ਹੈ ਕਿ ਪੰਜਾਬ ਵਿਚ ਥਰਮਲ ਪਾਵਰ ਪਲਾਂਟਾਂ ਤੋਂ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ। ਏ.ਵੈਨੂੰ ਪ੍ਰਸਾਦ ਨੇ ਦਸਿਆ ਕਿ ਪੰਜਾਬ ਵਿਚ ਲੋਕਾਂ ਦੇ ਮਨਾਂ ਵਿਚ ਬਿਜਲੀ ਬਲੈਕ ਆਊਟ ਦੀਆਂ ਸੰਭਾਵਨਾਵਾਂ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਵਲੋਂ ਸਮੇਂ ਸਿਰ ਲਏ ਗਏ ਫ਼ੈਸਲਿਆਂ ਕਾਰਨ ਟਾਂਲਆ ਗਿਆ। ਏ.ਵੇਨੂੰ ਪ੍ਰਸਾਦ ਨੇ ਦਸਿਆ ਕਿ ਪੰਜਾਬ ਵਿਚ 26 ਸਤੰਬਰ ਤੋਂ 23 ਨਵੰਬਰ 2020 ਤਕ ਲਗਭਗ 2 ਮਹੀਨਿਆਂ ਵਿਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਅਤੇ ਪੀ.ਐਸ.ਪੀ.ਸੀ.ਐਲ ਦੇ ਅਪਣੇ ਥਰਮਲ ਪਲਾਂਟਾਂ ਵਿਚ ਕੋਲੇ ਕੇ ਸਟਾਕ ਖ਼ਤਮ ਹੋ ਗਏ ਸਨ।
ਇਸ ਦੇ ਬਾਵਜੂਦ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਵਲੋਂ ਅਪਣੇ ਕਮਰਸੀਅਲ ਅਤੇ ਉਦਯੋਗਿਕ ਖਪਤਕਾਰਾਂ ਤੇ ਕੋਈ ਪਾਵਰ ਕੱਟ ਲਗਾਇਆ ਗਿਆ, ਕੇਵਲ ਘਰੇਲੂ ਖਪਤਕਾਰਾਂ ਉਤੇ ਹੀ ਘੱਟ ਤੋਂ ਘੱਟ ਪਾਵਰ ਕੱਟ ਲਗਾਇਆ ਗਿਆ। ਏ. ਵੇਨੂ ਪ੍ਰਸਾਦ ਨੇ ਦਸਿਆ ਕਿ ਰੇਲ ਰੋਕੋ ਅੰਦੋਲਨ ਕਾਰਨ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਵਿਚੋਂ ਕੋਲੇ ਦਾ ਸਟਾਕ ਖਤਮ ਹੋ ਗਿਆ ਸੀ ਅਤੇ ਪੰਜਾਬ ਦੇ ਖਪਤਕਾਰਾਂ ਦੇ ਮਨਾਂ ਵਿਚ ਇਹ ਖ਼ਦਸ਼ਾ ਸੀ ਕਿ ਪੰਜਾਬ ਵਿਚ ਬਲੈਕ ਆਉਟ ਹੋ ਜਾਵੇਗਾ ਅਤੇ ਪੰਜਾਬ ਵਿਚ ਉਦਯੋਗਿਕ ਖੇਤਰ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਵੇਗਾ ਅਤੇ ਜਿਸ ਨਾਲ ਪੰਜਾਬ ਦੀ ਆਰਥਕਤਾ ਨੂੰ ਢਾਹ ਲੱਗੇਗੀ।
ਫੋਟੋ ਨੰ: 25 ਪੀÂਟੀ 20