ਈਡੀ ਨੇ ਪੰਜਾਬ ਦੇ ਕਰੀਬ ਅੱਠ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
Published : Nov 26, 2021, 7:32 am IST
Updated : Nov 26, 2021, 7:32 am IST
SHARE ARTICLE
image
image

ਈਡੀ ਨੇ ਪੰਜਾਬ ਦੇ ਕਰੀਬ ਅੱਠ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ

ਫ਼ਾਸਟਵੇਅ ਕੇਬਲ ਟੀਵੀ ਮਾਲਕਾਂ ਦੇ ਘਰਾਂ ਅਤੇ ਦਫ਼ਤਰਾਂ ਵਿਚ ਮਾਰੇ ਛਾਪੇ

ਚੰਡੀਗੜ੍ਹ, 25 ਨਵੰਬਰ (ਅੰਕੁਰ ਤਾਂਗੜੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਬੀਤੇ ਦਿਨੀਂ ਕੀਤੇ ਟਵੀਟ ਮਗਰੋਂ ਕੇਂਦਰੀ ਜਾਂਚ ਏਜੰਸੀ ਇਨਫ਼ੋਰਸਮੈਂਟ ਡਾਇਰੈਕਟੋਰੇਟ ਚੌਕਸ ਹੋ ਗਈ ਹੈ | ਈਡੀ ਨੇ ਕੇਬਲ ਆਪ੍ਰੇਟਰਾਂ 'ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿਤਾ ਹੈ | ਈਡੀ ਨੇ ਫ਼ਾਸਟਵੇਅ ਸਮੂਹ ਸਮੇਤ ਕਈ ਕੇਬਲ ਠੇਕੇਦਾਰਾਂ ਦੇ ਅੱਠ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਨੇ ਵੀਰਵਾਰ ਸਵੇਰੇ ਫ਼ਾਸਟਵੇਅ ਕੇਬਲ ਨੈੱਟਵਰਕ ਅਤੇ ਜੁਝਾਰ ਬੱਸ ਸਰਵਿਸ ਦੇ ਮਾਲਕ ਗੁਰਦੀਪ ਸਿੰਘ ਦੇ ਲੁਧਿਆਣਾ ਦੇ ਟਿਕਾਣਿਆਂ 'ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਛਾਪੇਮਾਰੀ ਕੀਤੀ | ਇਸ ਛਾਪੇਮਾਰੀ ਵਿਚ ਈਡੀ ਨੇ ਲੁਧਿਆਣਾ ਫ਼ਿਰੋਜ਼ਪੁਰ ਰੋਡ 'ਤੇ ਸਥਿਤ ਫ਼ਾਸਟਵੇਅ ਕੇਬਲ ਨੈੱਟਵਰਕ ਦੇ ਮੁੱਖ ਦਫ਼ਤਰ 'ਤੇ ਵੀ ਛਾਪੇਮਾਰੀ ਕੀਤੀ | ਇਸ ਦੌਰਾਨ ਈਡੀ ਨੇ ਫ਼ਾਸਟਵੇਅ ਕੇਬਲ ਦੇ ਮੁਲਾਜ਼ਮਾਂ ਨੂੰ  ਵੀ ਦਫ਼ਤਰ ਵਿਚ ਹੀ ਡੱਕ ਲਿਆ | ਜਾਣਕਾਰੀ ਮੁਤਾਬਕ ਈਡੀ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ ਦੇ ਸਾਬਕਾ ਚੀਫ਼ ਇੰਜੀਨੀਅਰ ਸੁਰਿੰਦਰਪਾਲ ਸਿੰਘ ਉਰਫ਼ ਪਹਿਲਵਾਨ ਦੀ ਵੀ ਜਾਂਚ ਕਰ ਰਹੇ ਹਨ | ਸੁਰਿੰਦਰਪਾਲ ਸਿੰਘ ਉਰਫ਼ ਪਹਿਲਵਾਨ ਦੇ ਕਥਿਤ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਜ਼ਦੀਕੀ ਸਬੰਧ ਹਨ |
ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਸੁਰਿੰਦਰਪਾਲ ਸਿੰਘ ਉਰਫ਼ ਪਹਿਲਵਾਨ ਨੂੰ  9 ਜੂਨ, 2017 ਨੂੰ  ਗਿ੍ਫਤਾਰ ਕੀਤਾ ਸੀ | ਉਸ ਵੇਲੇ ਸੁਰਿੰਦਰਪਾਲ ਵਲੋਂ ਕਰੀਬ 1200 ਕਰੋੜ ਰੁਪਏ ਦੇ ਕੰਮਾਂ ਦੀ ਅਵੈਧ ਅਲਾਟਮੈਂਟ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਵਾਰ ਈਡੀ ਨੇ ਸੁਰਿੰਦਰ ਪਾਲ ਨੂੰ  ਘੇਰ ਕੇ ਉਸ ਦੇ ਘਰ ਛਾਪੇਮਾਰੀ ਕੀਤੀ ਹੈ | ਈਡੀ ਨੇ ਚੌਕਸੀ ਵਿਖਾਉਂਦੇ ਹੋਏ ਤੜਕਸਾਰ ਤੋਂ ਹੀ ਰੇਡ ਕਰਨੀ ਸ਼ੁਰੂ ਕਰ ਦਿਤੀ ਅਤੇ ਫ਼ਾਸਟਵੇਅ ਦੇ ਮੁੱਖ ਦਫ਼ਤਰ ਸਮੇਤ ਕਰੀਬ ਅੱਠ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ |

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement