ਇਕ ਵਖਰਾ 'ਸਿੱਖ ਰਾਸ਼ਟਰ' ਬਣਾਉਣ 'ਚ ਜੁਟਿਆ ਖ਼ਾਲਿਸਤਾਨ ਸਿੱਖਜ਼ ਫ਼ਾਰ ਜਸਟਿਸ
Published : Nov 26, 2021, 7:40 am IST
Updated : Nov 26, 2021, 7:41 am IST
SHARE ARTICLE
image
image

ਇਕ ਵਖਰਾ 'ਸਿੱਖ ਰਾਸ਼ਟਰ' ਬਣਾਉਣ 'ਚ ਜੁਟਿਆ ਖ਼ਾਲਿਸਤਾਨ ਸਿੱਖਜ਼ ਫ਼ਾਰ ਜਸਟਿਸ

 

ਲੰਡਨ, 25 ਨਵੰਬਰ : ਖ਼ਾਲਿਸਤਾਨ ਸਿੱਖਜ਼ ਫ਼ਾਰ ਜਸਟਿਸ ਵਰਗੇ ਫ਼ਰਜ਼ੀ 'ਰੈਫ਼ਰੈਂਡਮ' ਦਾ ਸਹਾਰਾ ਲੈ ਕੇ ਇਕ ਵਖਰੀ ਸਿੱਖ ਕੌਮ ਬਣਾਉਣਾ ਚਾਹੁੰਦਾ ਹੈ ਤੇ ਅਪਣੇ-ਆਪ ਨੂੰ  ਇਕ ਵਖਰੀ ਥਾਂ 'ਤੇ ਰਖਣਾ ਚਾਹੁੰਦਾ ਹੈ | ਇਹ ਗੱਲ ਬਰਤਾਨਵੀ ਪੁਲਿਸ ਦੇ ਛਾਪੇ ਦੌਰਾਨ ਸਾਹਮਣੇ ਆਈ ਹੈ | ਇਸ ਦੇ ਨਾਲ ਹੀ ਪੁਲਿਸ ਵਲੋਂ ਦਸਿਆ ਗਿਆ ਕਿ ਵਖਰੀ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਨ ਵਾਲੇ ਖ਼ਾਲਿਸਤਾਨੀਆਂ ਦੇ ਪ੍ਰੋਗਰਾਮ ਵਿਚ ਬਹੁਤ ਘੱਟ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ |
 ਯੂਕੇ ਵਿਚ ਭਾਰਤੀ ਭਾਈਚਾਰੇ, ਖ਼ਾਸ ਤੌਰ 'ਤੇ ਲੰਡਨ ਸਥਿਤ ਸਿੱਖ ਭਾਈਚਾਰੇ ਤੋਂ ਕੁੱਝ ਭਰੋਸੇਮੰਦ ਇਨਪੁਟਸ ਅਨੁਸਾਰ ਯੂਕੇ ਮੈਟਰੋਪੋਲੀਟਨ ਪੁਲਿਸ ਨੇ 15 ਨਵੰਬਰ ਨੂੰ  356 ਬਾਥ ਰੋਡ ਸਥਿਤ ਸਦਾ ਸੁਪਰਸਟੋਰ ਦੀ ਪਹਿਲੀ ਮੰਜ਼ਲ 'ਤੇ ਸਥਿਤ ਸਿੱਖਜ਼ ਫ਼ਾਰ ਜਸਟਿਸ, ਹਾਊਾਸਲੋ (ਯੂਕੇ) ਦੇ ਦਫ਼ਤਰ 'ਤੇ ਛਾਪਾ ਮਾਰਿਆ | ਡੇਲੀਸਿੱਖ ਦੀ ਰਿਪੋਰਟ ਵਿਚ ਇਹ ਪ੍ਰਗਟਾਵਾ ਹੋਇਆ ਹੈ |
 ਪੁਲਿਸ ਨੇ ਐਸਐਫ਼ਜੇ ਦੁਆਰਾ ਹਾਲ ਹੀ ਵਿਚ ਕਰਵਾਏ ਗਏ 'ਰੈਫ਼ਰੈਂਡਮ' ਨਾਲ ਸਬੰਧਤ ਸਾਰੇ ਇਲੈਕਟ੍ਰਾਨਿਕ ਉਪਕਰਣ ਤੇ ਦਸਤਾਵੇਜ਼ ਵੀ ਜ਼ਬਤ ਕਰ ਲਏ ਹਨ | ਰਿਪੋਰਟ ਵਿਚ 'ਰੈਫ਼ਰੈਂਡਮ' ਇਕ ਮਜ਼ਾਕ ਸਾਬਤ ਹੋਇਆ ਜਿਸ ਵਿਚ ਬਹੁਤ ਘੱਟ ਲੋਕ ਸ਼ਾਮਲ ਹੋਏ, ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਮੈਂਬਰ ਫ਼ਰਜ਼ੀ ਪਛਾਣ ਪੱਤਰ ਬਣਾਉਣ ਲਈ ਵੱਖ-ਵੱਖ ਇਲੈਕਟ੍ਰਾਨਿਕ ਉਪਕਰਣਾਂ ਦੀ ਵਰਤੋਂ ਕਰ ਰਹੇ ਸਨ | ਨਾਲ ਹੀ 'ਰੈਫ਼ਰੈਂਡਮ' ਦੌਰਾਨ ਵੋਟਾਂ ਦੀ ਗਿਣਤੀ ਵਧਾਉਣ ਲਈ ਫ਼ਰਜ਼ੀ ਵੋਟਰਾਂ ਨਾਲ ਸਬੰਧਤ ਦਸਤਾਵੇਜ਼ ਵੀ ਪ੍ਰਾਪਤ ਹੋਏ ਹਨ |
ਪੁਲਿਸ ਨੂੰ  ਉਸ ਦੇ ਦਫ਼ਤਰ ਵਿਚ ਐਸਐਫਜੇ ਦੇ ਨੁਮਾਇੰਦਿਆਂ ਵਲੋਂ ਕੀਤੀਆਂ ਜਾ ਰਹੀਆਂ ਨਾਪਾਕ ਗਤੀਵਿਧੀਆਂ ਦੀ ਸੂਚਨਾ ਮਿਲੀ ਸੀ | ਜ਼ਿਕਰਯੋਗ ਹੈ ਕਿ ਪੁਲਿਸ ਨੇ ਪਾਕਿਸਤਾਨ ਨਾਲ ਸਬੰਧ ਰੱਖਣ ਵਾਲੇ ਇਕ ਵਿਅਕਤੀ ਨੂੰ  ਵੀ ਹਿਰਾਸਤ ਵਿਚ ਲਿਆ ਹੈ | ਤੁਹਾਨੂੰ ਦੱਸ ਦੇਈਏ ਕਿ ਸਿੱਖਜ਼ ਫ਼ਾਰ ਜਸਟਿਸ ਵਲੋਂ ਹਾਲ ਹੀ ਵਿਚ ਕਰਵਾਏ 'ਰਾਇਸ਼ੁਮਾਰੀ' ਨੂੰ  ਬਰਤਾਨੀਆ ਵਿਚ ਰਹਿੰਦੇ ਅੱਠ ਲੱਖ ਤੋਂ ਵੱਧ ਸਿੱਖ ਪ੍ਰਵਾਸੀ ਸਿੱਖਾਂ ਨੇ ਪੂਰੀ ਤਰ੍ਹਾਂ ਰੱਦ ਕਰ ਦਿਤਾ ਹੈ | ਡੇਲੀਸਿੱਖ ਦੀ ਰਿਪੋਰਟ ਅਨੁਸਾਰ ਖ਼ਾਲਿਸਤਾਨੀਆਂ ਦਾ ਸਿਰਫ ਇਕ ਚੋਣਵਾਂ ਸਮੂਹ ਸੀ ਜੋ ਵੋਟ ਪਾਉਣ ਆਇਆ ਸੀ ਤੇ ਕੁੱਝ ਨਿਰਪੱਖ ਵਿਅਕਤੀ ਸਨ, ਜਿਨ੍ਹਾਂ ਦਾ ਕੋਈ ਖ਼ਾਸ ਝੁਕਾਅ ਨਹੀਂ ਸੀ, ਜਿਨ੍ਹਾਂ ਨੂੰ  ਕਿਸੇ ਨਾ ਕਿਸੇ ਬਹਾਨੇ ਪੋਲਿੰਗ ਸਟੇਸ਼ਨਾਂ 'ਤੇ ਲਿਜਾਇਆ ਗਿਆ ਸੀ | ਭਾਰਤ ਵਿਚ ਖੇਤੀਬਾੜੀ ਕਾਨੂੰਨਾਂ ਕਾਰਨ ਇਕੱਠੇ ਹੋਏ ਸਿੱਖ ਵੀ ਇਕ ਵੱਡੀ ਗੱਲ ਸੀ, ਜਿਸ ਵਿਚ ਸਿੱਖਜ਼ ਫ਼ਾਰ ਜਸਟਿਸ ਦੇ ਮੈਂਬਰਾਂ ਨੇ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਨੂੰ  ਵੋਟ ਪਾਉਣ ਲਈ ਝੂਠੇ ਤਰੀਕੇ ਨਾਲ ਮਨਾ ਲਿਆ ਕਿਉਂਕਿ ਇਸ ਦਾ ਕਿਸਾਨੀ ਮੁੱਦੇ 'ਤੇ ਸਿੱਧਾ ਅਸਰ ਸੀ | (ਏਜੰਸੀ)

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement