
ਪਟਿਆਲਾ ਵਿਚ ਮੇਅਰ ਵਿਰੁਧ ਬੇਭਰੋਸਗੀ ਦਾ ਮਤਾ
ਦੋਵੇਂ ਧਿਰਾਂ ਵਲੋਂ 'ਜਿੱਤ' ਦਾ ਦਾਅਵਾ, ਮਾਮਲਾ ਅਦਾਲਤ ਵਿਚ ਜਾਏਗਾ
ਪਟਿਆਲਾ, 25 ਨਵੰਬਰ (ਦਲਜਿੰਦਰ ਸਿੰਘ): ਨਗਰ ਨਿਗਮ ਪਟਿਆਲਾ 'ਚ ਮੇਅਰ ਵਿਰੁਧ ਬੇਭਰੋਸਗੀ ਦੇ ਪਏ ਮਤੇ ਅਤੇ ਨਗਰ ਨਿਗਮ ਦੇ ਹੋਏ ਜਨਰਲ ਹਾਊਸ ਇਜਲਾਸ ਵਿਚ ਸੰਜੀਵ ਸ਼ਰਮਾ ਬਿੱਟੂ ਨੂੰ ਲੋੜ ਮੁਤਾਬਕ 31 ਦੀ ਥਾਂ ਸਿਰਫ਼ 25 ਕੌਂਸਲਰਾਂ ਦੀ ਹਮਾਇਤ ਹੀ ਮਿਲੀ, ਜਿਸ ਕਾਰਨ ਮੇਅਰ ਦੇ ਅਹੁਦੇ ਤੋਂ ਸੰਜੀਵ ਸ਼ਰਮਾ ਬਿੱਟੂ ਨੂੰ ਹਟਾ ਕੇ ਕਾਰਜਕਾਰੀ ਮੇਅਰ ਦੇ ਤੌਰ 'ਤੇ ਯੋਗਿੰਦਰ ਸਿੰਘ ਯੋਗੀ ਨੂੰ ਲਗਾ ਦਿਤਾ ਗਿਆ ਹੈ | ਉਕਤ ਐਲਾਨ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀ ਪੰਜਾਬ ਤੇ ਲੋਕਲ ਬਾਡੀ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੇ ਕੀਤਾ |
ਦਸਣਯੋਗ ਹੈ ਕਿ ਪਟਿਆਲਾ ਕਾਰਪੋਰੇਸ਼ਨ ਦੇ 60 ਕੌਂਸਲਰ ਸਨ, ਜਦੋਂ ਕਿ 3 ਵਿਧਾਇਕਾਂ ਵੀ ਵੋਟ ਵੀ ਗਿਣੀ ਜਾਂਦੀ ਹੈ ਸਨ, ਇਨ੍ਹਾਂ ਵਿਧਾਇਕਾਂ ਵਿਚੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੋਟ ਦਾ ਇਸਤੇਮਾਲ ਨਹੀਂ ਕੀਤਾ ਅਤੇ ਇਕ ਕੌਂਸਲਰ ਵੀ ਗ਼ੈਰ-ਹਾਜ਼ਰ ਰਿਹਾ | ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਦਸਿਆ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਵਿਰੁਧ ਜੋ ਕੌਂਸਲਰਾਂ ਵਲੋਂ ਬੇਭਰੋਸਗੀ ਮਤਾ ਪਾਇਆ ਗਿਆ ਹੈ ਇਸ ਦੌਰਾਨ ਸੰਜੀਵ ਸ਼ਰਮਾ ਬਿੱਟੂ ਬਹੁਮਤ ਸਾਬਤ ਨਹੀਂ ਕਰ ਸਕੇ ਤੇ ਉਨ੍ਹਾਂ ਦੀ ਥਾਂ ਹੁਣ ਕਾਰਜਕਾਰੀ ਮੇਅਰ ਦੇ ਤੌਰ 'ਤੇ ਯੋਗਿੰਦਰ ਸਿੰਘ ਯੋਗੀ ਨੂੰ ਲਗਾਇਆ ਗਿਆ ਹੈ | ਉਨ੍ਹਾਂ ਦਸਿਆ ਕਿ ਹੁਣ ਮੇਅਰ ਦੇ ਕੰਮਾਂ ਦੀ ਜ਼ਿੰਮੇਵਾਰੀ ਯੋਗੀ ਹੀ ਸੰਭਾਲਣਗੇ | ਦਸਣਯੋਗ ਹੈ ਕਿ ਉਕਤ ਬੇਭਰੋਸਗੀ ਮਤੇ ਅਤੇ ਜਨਰਲ ਹਾਊਸ ਵਿਚ ਭਾਗ ਲੈਣ ਲਈ ਵਿਸ਼ੇਸ਼ ਤੌਰ 'ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਸਮੁੱਚੇ ਕੌਂਸਲਰਾਂ ਤੋਂ ਇਲਾਵਾ ਅਕਾਲੀ
ਕੌਂਸਲਰ ਰਮਨਪ੍ਰੀਤ ਸਿੰਘ ਕੋਹਲੀ ਪੁੱਜੇ ਸਨ |
ਮੀਟਿੰਗ 'ਚ ਅਖ਼ੀਰ ਤਕ ਹੁੰਦਾ ਰਿਹਾ ਹੰਗਾਮਾ : ਮੇਅਰ ਸੰਜੀਵ ਸ਼ਰਮਾ ਵਿਰੁਧ ਕੌਂਸਲਰਾਂ ਦੇ ਬਹੁਮਤ ਨੂੰ ਲੈ ਕੇ ਆਯੋਜਤ ਕੀਤੀ ਜਾਣ ਵਾਲੀ ਮੀਟਿੰਗ ਤੋਂ ਪਹਿਲਾਂ, ਮੀਟਿੰਗ ਦੇ ਸ਼ੁਰੂ ਵਿਚ, ਮੀਟਿੰਗ ਦੇ ਵਿਚਕਾਰ ਅਤੇ ਮੀਟਿੰਗ ਦੇ ਅਖ਼ੀਰ ਤਕ ਹੰਗਾਮਾ ਜਾਰੀ ਰਿਹਾ ਜਿਸ ਦੌਰਾਨ ਜਨਰਲ ਹਾਊਸ ਦੀ ਕਾਰਵਾਈ ਚਲਦੀ ਰਹੀ ਤੇ ਕੌਂਸਲਰਾਂ ਅਪਣੀ-ਅਪਣੀ ਹਮਾਇਤ ਅਪਣੇ-ਅਪਣੇ ਮਨਪਸੰਦੀਦਾ ਉਮੀਦਵਾਰਾਂ ਨੂੰ ਦੇ ਦਿਤੀ |
ਸੰਜੀਵ ਕੁਮਾਰ ਬਿੱਟੂ ਨੇ ਧੱਕੇਸ਼ਾਹੀ ਦੇ ਲਗਾਏ ਦੋਸ਼
ਨਗਰ ਕੌਂਸਲ ਪਟਿਆਲਾ ਵਿਖੇ ਮੇਅਰ ਦੇ ਬਦਲੇ ਜਾਣ ਤੇ ਮੇਅਰ ਸੰਜੀਵ ਕੁਮਾਰ ਬਿੱਟੂ ਨੇ ਪੁਲਿਸ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਅਤੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਗੇਟ ਦੇ ਬਾਹਰ ਹੀ ਰੋਕ ਦਿਤਾ | ਸੰਜੀਵ ਬਿੱਟੂ ਨੇ ਕਿਹਾ ਕਿ ਬਹੁਮਤ ਉਨ੍ਹਾਂ ਨਾਲ ਹੈ ਪਰ ਸਰਕਾਰ ਧੱਕਾ ਕਰ ਕੇ ਕੌਂਸਲਰਾਂ ਨੂੰ ਦਬਾਉਣਾ ਚਾਹੁੰਦੀ ਹੈ ਕਿਉਂਕਿ ਪ੍ਰਸ਼ਾਸਨ ਵਲੋਂ ਜਾਣ-ਬੁੱਝ ਕੇ ਕੌਂਸਲਰਾਂ ਨੂੰ ਦਰਵਾਜ਼ੇ 'ਤੇ ਰੋਕਿਆ ਜਾ ਰਿਹਾ ਸੀ | ਇਥੋਂ ਤਕ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਨੂੰ ਵੀ ਨਿਗਮ ਦਫ਼ਤਰ ਜਾਣ ਤੋਂ ਰੋਕਿਆ ਗਿਆ ਹੈ ਜੋ ਸ਼ਰੇਆਮ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ |
ਡੱਬੀ
ਇਸ ਮੌਕੇ ਪੱਤਰਕਾਂਰਾਂ ਨਾਲ ਗੱਲਬਾਤ ਕਰਦਿਆ ਸਾਬਕਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਕੋਲ ਬਹੁਮਤ ਸੀ ਪਰ ਪ੍ਰਸ਼ਾਸਨ ਵਲੋਂ ਸਾਡੇ ਨਾਲ ਧੱਕਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੇਅਰ ਵਿਰੁਧ ਲਿਆਂਦੇ ਗਏ ਬੇਭਰੋਸਗੀ ਮਤੇ ਤੇ ਦੋ ਤਿਹਾਈ ਵੋਟਾਂ ਦੀ ਲੋੜ ਸੀ ਜੋ ਉਹ ਹਾਸਲ ਨਹੀਂ ਕਰ ਸਕੇ ਜਦੋਂ ਕਿ ਮੇਅਰ ਨੂੰ ਅਪਣੇ ਵਾਸਤੇ 21 ਵੋਟਾਂ ਦੀ ਲੋੜ ਸੀ ਤੇ ਮੇਅਰ ਨੂੰ 25 ਵੋਟਾਂ ਹਾਸਲ ਹੋਈਆਂ | ਇਸ ਕਰ ਕੇ ਮੇਅਰ ਨੂੰ ਨਹੀਂ ਬਦਲਿਆ ਜਾ ਸਕਦਾ ਪਰ ਪ੍ਰਸ਼ਾਸਨ ਧੱਕੇ ਨਾਲ ਮੇਅਰ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ | ਜੇਕਰ ਮੇਅਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਉਹ ਇਨਸਾਫ਼ ਲੈਣ ਲਈ ਹਾਈ ਕੋਰਟ ਦਾ ਰੁਖ਼ਖ ਅਖਤਿਆਰ ਕਰਨਗੇ |
ਫੋਟੋ ਨੰ 25ਪੀਏਟੀ. 23-23-ਏ-23-ਬੀ.
ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ | (ਅਜੈ ਸ਼ਰਮਾ)
ਫੋਟੋ ਨੰ 25ਪੀਏਟੀ. 23-ਏ
ਲੋਕਲ ਬਾਡੀ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਜਨਰਲ ਹਾਊਸ ਵਿਚ ਹੋਈ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ | (ਅਜੈ ਸ਼ਰਮਾ)
ਫੋਟੋ ਨੰ 25ਪੀਏਟੀ. 23-ਬੀ.
ਕਾਰਜਕਾਰੀ ਮੇਅਰ ਬਣੇ ਯੋਗਿੰਦਰ ਯੋਗੀ | (ਅਜੈ ਸ਼ਰਮਾ)