
ਕਿਸਾਨੀ ਸੰਘਰਸ਼ ਨੂੰ 1 ਸਾਲ ਪੂਰਾ ਹੋਣ 'ਤੇ ਗਾਇਕ ਪ੍ਰੀਤ ਹਰਪਾਲ ਜਲੰਧਰ ਤੋਂ ਅੰਮ੍ਰਿਤਸਰ ਲਈ ਪੈਦਲ ਹੋਏ ਰਵਾਨਾ
ਅੰਮ੍ਰਿਤਸਰ : ਕਿਸਾਨ ਅੰਦੋਲਨ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿਤਾ ਹੈ, ਫਿਰ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਖੜ੍ਹੇ ਹਨ।
Farmers Protest
ਦੂਜੇ ਪਾਸੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਵਾਅਦਾ ਪੂਰਾ ਕਰਨ ਲਈ ਜਲੰਧਰ ਤੋਂ ਪੈਦਲ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਉਨ੍ਹਾਂ ਕਿਹਾ ਕਿ ਮੈਂ ਇੱਥੇ ਆਪਣੇ ਸਮੁੱਚੇ ਭਾਈਚਾਰੇ ਨੂੰ ਦੱਸਣਾ ਚਾਹਾਂਗਾ ਕਿ ਏਕਤਾ 'ਚ ਹੀ ਜਾਨ ਹੈ। ਸੋਚ ਚੰਗੀ ਹੋਵੇ ਤਾਂ ਰੱਬ ਆਪੇ ਹੀ ਰਾਹ ਦਿਖਾ ਦਿੰਦਾ ਹੈ।
preet harpal
ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਧੰਨਵਾਦੀ ਹਾਂ, ਜੋ ਦੇਰ ਨਾਲ ਆਏ ਦਰੁਸਤ ਆਏ ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਫ਼ੈਸਲਾ ਚੋਣਾਂ ਦੇ ਮੱਦੇਨਜ਼ਰ ਨਹੀਂ ਲਿਆ ਗਿਆ, ਪਰ ਉਨ੍ਹਾਂ ਨੇ ਆਪਣੇ ਦਿਲ ਤੋਂ ਅਜਿਹਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਪ੍ਰੀਤ ਹਰਪਾਲ ਵੀ ਆਪਣੇ ਫੈਨਜ਼ ਨੂੰ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ।