ਕਾਂਗਰਸ ਦੀ ਵਰਕਰ ਮੀਟਿੰਗ ’ਚ ਗੁੱਟਬੰਦੀ ਸਾਹਮਣੇ ਆਈ
Published : Nov 26, 2021, 6:14 am IST
Updated : Nov 26, 2021, 6:14 am IST
SHARE ARTICLE
image
image

ਕਾਂਗਰਸ ਦੀ ਵਰਕਰ ਮੀਟਿੰਗ ’ਚ ਗੁੱਟਬੰਦੀ ਸਾਹਮਣੇ ਆਈ

ਹਰੀਸ਼ ਚੌਧਰੀ ਦੇ ਸਾਹਮਣੇ ਵਰਕਰਾਂ ਨੇ ਲੀਡਰਾਂ ਦੀ 

ਬਠਿੰਡਾ, 25 ਨਵੰਬਰ (ਸੁਖਜਿੰਦਰ ਮਾਨ) : ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਦੀ ਨਬਜ਼ ਟਟੋਲਣ ਆਏ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਦੇ ਸਾਹਮਣੇ ਬਠਿੰਡਾ ਦੇ ਕਾਂਗਰਸੀਆਂ ’ਚ ਗੁੱਟਬੰਦੀ ਖੁੱਲ੍ਹ ਕੇ ਸਾਹਮਣੇ ਆ ਗਈ। ਸਥਾਨਕ ਸ਼ਹਿਰ ਦੇ ਇਕ ਪੈਲੇਸ ’ਚ ਰੱਖੀ ਇਸ ਮੀਟਿੰਗ ਵਿਚ ਟਿਕਟਾਂ ਦੀ ਮੰਗ ਨੂੰ ਲੈ ਕੇ ਆਪੋ-ਅਪਣੇ ਧੜਿਆਂ ਨਾਲ ਪੁੱਜੇ ਹੋਏ ਵਰਕਰਾਂ ਤੇ ਆਗੂਆਂ ਨੇ ਇਕ ਦੂਜੇ ਵਿਰੁਧ ਭੜਾਸ ਕਢਦਿਆਂ ਮੁਰਦਾਬਾਦ ਕੀਤੀ। 
ਇਸ ਮੌਕੇ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ ਹਰਵਿੰਦਰ ਲਾਡੀ ਦੇ ਹਮਾਇਤੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਨਹੀਂ ਬਖ਼ਸ਼ਿਆ ਤੇ ਉਨ੍ਹਾਂ ਵਿਰੁਧ ਹਰੀਸ਼ ਚੌਧਰੀ ਸਾਹਮਣੇ ਕਾਫ਼ੀ ਗੰਭੀਰ ਦੋਸ਼ ਲਗਾਏ। ਹਾਲਾਂਕਿ ਤਲਵੰਡੀ ਸਾਬੋ ਤੇ ਰਾਮਪੁਰਾ ਫੂਲ ਹਲਕੇ ’ਚ ਕ੍ਰਮਵਾਰ ਖ਼ੁਸਬਾਜ਼ ਸਿੰਘ ਜਟਾਣਾ ਤੇ ਗੁਰਪ੍ਰੀਤ ਸਿੰਘ ਕਾਂਗੜ ਦੀ ਤਰ੍ਹਾਂ ਬਠਿੰਡਾ ਸ਼ਹਿਰੀ ਹਲਕੇ ਵਿਚ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਹਮਣੇ ਕੋਈ ਟਿਕਟ ਦਾ ਦਾਅਵੇਦਾਰ ਨਹੀਂ ਆਇਆ। ਪ੍ਰੰਤੂ ਹਲਕਾ ਮੋੜ ਤੇ ਬਠਿੰਡਾ ਦਿਹਾਤੀ ਵਿਚ ਵੱਡੀ ਗੁੱਟਬੰਦੀ ਦੇਖਣ ਨੂੰ ਮਿਲੀ। 
  ਬਠਿੰਡਾ ਦਿਹਾਤੀ ਵਿਚ ਜਿਥੇ ਹਰਵਿੰਦਰ ਸਿੰਘ ਲਾਡੀ ਦੇ ਹੱਕ ਵਿਚ ਕਾਂਗਰਸੀ ਅਹੁਦੇਦਾਰ ਤੇ ਪੰਚ-ਸਰਪੰਚ ਪੂਰੀ ਤਿਆਰੀ ਕਰ ਕੇ ਆਏ ਸਨ, ਉਥੇ ਅਪਣੇ ਹੱਥੀ ਲਗਾਏ ਬੂਟੇ ਨੂੰ ਪੁੱਟਣ ਲਈ ਖ਼ੁਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਦੇ ਹੱਕ ’ਚ ਲਾਮਬੰਦੀ ਕਰਦੇ ਦੇਖੇ ਗਏ। ਇਸ ਮੌਕੇ ਬਠਿੰਡਾ ਦਿਹਾਤੀ ਦੇ ਨਾਲ-ਨਾਲ ਬਠਿੰਡਾ ਸ਼ਹਿਰ ਦੇ ਕੁੱਝ ਵਰਕਰਾਂ ਨੇ ਵਿੱਤ ਮੰਤਰੀ ਦੇ ਰਿਸ਼ਤੇਦਾਰ ’ਤੇ ਉਂਗਲ ਚੁੱਕੀ। ਇਸੇ ਤਰ੍ਹਾਂ ਮੋੜ ਹਲਕੇ ’ਚ ਅੱਧੀ ਦਰਜਨ ਦੇ ਕਰੀਬ ਕਾਂਗਰਸੀ ਆਗੂਆਂ ਨੇ ਅਪਣੇ ਹੱਕ ’ਚ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਮੰਜੂ ਬਾਂਸਲ ਦੇ ਹੱਕ ’ਚ ਸਮਰਥਕਾਂ ਨੇ ‘ਆਪ’ ਛੱਡ ਕੇ ਕਾਂਗਰਸ ਵਿਚ ਸ਼ਮੂਲੀਅਤ ਕਰਨ ਵਾਲੇ ਜਗਦੇਵ ਸਿੰਘ ਕਮਾਲੂ ਵਿਰੁਧ ਨਾਹਰੇਬਾਜ਼ੀ ਕੀਤੀ। ਜਿਸ ਦੇ ਵਿਰੋਧ ’ਚ ਕਮਾਲੂ ਦੇ ਹਮਾਇਤੀਆਂ ਨੇ ਅਪਣੇ ਆਗੂ ਦੇ ਹੱਕ ਵਿਚ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। 
  ਇਸ ਮੌਕੇ ਸ: ਕਮਾਲੂ ਤੋਂ ਇਲਾਵਾ ਭੁਪਿੰਦਰ ਸਿੰਘ ਗੋਰਾ ਅਤੇ ਹੋਰਨਾਂ ਕਈ ਦਾਅਵੇਦਾਰਾਂ ਨੇ ਟਿਕਟ ਦੀ ਮੰਗ ਨੂੰ ਲੈ ਕੇ ਆਪੋ-ਅਪਣੇ ਹਮਾਇਤੀਆਂ ਨੂੰ ਅਲੱਗ-ਅਲੱਗ ਬਿਠਾਇਆ ਹੋਇਆ ਸੀ। ਉਧਰ ਭੁੱਚੋਂ ਮੰਡੀ ’ਚ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਗ਼ੈਰ ਹਾਜ਼ਰੀ ਵਿਚ ਹਲਕੇ ਨਾਲ ਸਬੰਧਤ ਅਹੁਦੇਦਾਰਾਂ ਤੇ ਪੰਚਾਂ-ਸਰਪੰਚਾਂ ਨੇ ਇਕਮੁੱਠ ਹੋ ਕੇ ਉਨ੍ਹਾਂ ਦੇ ਹੱਕ ਵਿਚ ਕਸੀਦੇ ਪੜੇ ਜਿਸ ਨਾਲ ਉਨ੍ਹਾਂ ਦਾ ਸਿਆਸੀ ਕੱਦ-ਬੁੱਤ ਉਚਾ ਹੁੰਦਾ ਨਜ਼ਰ ਆਇਆ। 
ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਹਰੀਸ਼ ਚੌਧਰੀ ਦੇ ਨਾਲ ਵਿਸ਼ੇਸ ਤੌਰ ’ਤੇ ਪੁੱਜੇ ਸੂਬੇ ਦੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਬਠਿੰਡਾ ਸ਼ਹਿਰੀ ਤੇ ਮੌੜ ਹਲਕੇ ਦੇ ਚੌਣਵੇਂ ਵਰਕਰਾਂ ਨੇ ਇੰਨ੍ਹਾਂ ਹਲਕਿਆਂ ਵਿਚੋਂ ਚੋਣ ਲੜਾਉਣ ਦੀ ਮੰਗ ਰੱਖੀ। ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਦੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਚੱਲ ਰਹੀ ਸਿਆਸੀ ਲਾਗ-ਡਾਟ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ, ਜਿਸ ਦਾ ਨਜ਼ਾਰਾ ਸਟੇਜ ਉਪਰ ਵੀ ਦੇਖਣ ਨੂੰ ਮਿਲਿਆ, ਜਿਥੇ ਦੋਹਾਂ ਮੰਤਰੀਆਂ ਨੇ ਇਕ ਦੂਜੇ ਨਾਲ ਅੱਖ ਵੀ ਨਹੀਂ ਮਿਲਾਈ। ਹਾਲਾਂਕਿ ਅਪਣੇ ਭਾਸ਼ਣ ’ਚ ਵਿੱਤ ਮੰਤਰੀ ਨੇ ਕਾਂਗਰਸ ਦੇ ਕੰਮਾਂ ’ਤੇ ਧਿਆਨ ਦਿਤਾ ਪ੍ਰੰਤੂ ਰਾਜਾ ਵੜਿੰਗ ਨੇ ਅਸਿੱਧੇ ਢੰਗ ਨਾਲ ਜ਼ਰੂਰ ਨਿਸ਼ਾਨੇ ਵਿੰਨੇ੍ਹ। ਹਰੀਸ਼ ਚੌਧਰੀ ਵਲੋਂ ਇਸ ਮੌਕੇ ਜ਼ਿਲ੍ਹੇ ਦੇ ਸਮੂਹ ਬਲਾਕ ਪ੍ਰਧਾਨਾਂ ਨਾਲ ਇਕੱਲਿਆ ਕੀਤੀ ਮੀਟਿੰਗ ਦੌਰਾਨ ਜ਼ਿਆਦਾਤਰ ਬਲਾਕ ਪ੍ਰਧਾਨਾਂ ਨੇ ਪੁਛਗਿਛ ਨਾ ਹੋਣ ਦਾ ਦਾਅਵਾ ਕੀਤਾ। ਹਰੀਸ਼ ਚੌਧਰੀ ਦੇ ਨਾਲ ਬਠਿੰਡਾ ਦੇ ਇੰਚਾਰਜ ਹਰਸ਼ ਵਰਧਨ ਤੇ ਸ਼ੀਸਪਾਲ ਵੀ ਪੁੱਜੇ ਹੋਏ ਸਨ। 

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement