‘ਊਰਜਾ ਬੱਚਤ ਬਜ਼ਾਰ’ 'ਚ ਨਿਵੇਸ਼ ਲਈ ਵਿੱਤੀ ਸੰਸਥਾਵਾਂ ਨੂੰ ਉਦਯੋਗਾਂ ਲਈ ਕਰਜ਼ ਮੁਹੱਈਆ ਕਰਵਾਉਣ ਦੀ ਅਪੀਲ
Published : Nov 26, 2021, 3:32 pm IST
Updated : Nov 26, 2021, 3:32 pm IST
SHARE ARTICLE
Dr. Raj Kumar Verka and others
Dr. Raj Kumar Verka and others

ਊਰਜਾ ਦੀ ਬੱਚਤ ਲਈ ਉਦਯੋਗਾਂ ਨੂੰ ਅਧੁਨਿਕ ਉਪਕਰਣਾਂ ਦੀ ਵਰਤੋਂ ਨਾਲ ਅਸਦਾਇਕ ਉਪਰਾਲੇ ਕਰਨ ਲਈ ਅਖਿਆ

ਪੰਜਾਬ ਸਰਕਾਰ ਹਰੇਕ ਮਦਦ ਲਈ ਤਿਆਰ-ਕੈਬਨਿਟ ਮੰਤਰੀ

‘ਇਨਵੈਸਟਮੈਂਟ ਬਜ਼ਾਰ ਫਾਰ ਅਨਰਜੀ ਐਫੀਸੈਂਸੀ’ ਬਾਰੇ ਪੇਡਾ ਵਲੋਂ ਇੱਕ ਦਿਨਾ ਕਾਨਫਰੰਸ

ਚੰਡੀਗੜ੍ਹ : ਊਰਜਾ ਦੀ ਵਧ ਰਹੀ ਮੰਗ ਦੇ ਮੱਦੇਨਜ਼ਰ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਉਦਯੋਗਾਂ ਨੂੰ ਬਿਜਲੀ ਦੀ ਬੱਚਤ ਕਰਨ ਵਾਲੇ ਉਪਕਰਣਾਂ ਦੀ ਵਰਤੋਂ ਕਰਨ ਅਤੇ ‘ਊਰਜਾ ਬੱਚਤ ਬਜ਼ਾਰ’ ਵਿਚ ਨਿਵੇਸ਼ ਕਰਨ ਲਈ ਵਿੱਤੀ ਸੰਸਥਾਵਾਂ ਨੂੰ ਉਦਯੋਗਾਂ ਵਾਸਤੇ ਕਰਜ਼ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।

raj kumar verka raj kumar verka

ਅੱਜ ਏਥੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵਲੋਂ ‘ਇਨਵੈਸਟਮੈਂਟ ਬਜ਼ਾਰ ਫਾਰ ਅਨਰਜੀ ਐਫੀਸੈਂਸੀ’ ਬਾਰੇ ਕਰਵਾਈ ਗਈ ਇੱਕ ਦਿਨਾ ਕਾਨਫਰੰਸ ਵਿਚ ਆਪਣੇ ਭਾਸ਼ਣ ਦੌਰਾਨ ਡਾ. ਵੇਰਕਾ ਨੇ ਕਿਹਾ ਕਿ ਵਰਤਮਾਨ ਸਮੇਂ ਊਰਜਾ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਅਤੇ ਕਈ ਸੂਬਿਆਂ ਵਿਚ ਇਸ ਦੀ ਮੰਗ ਅਤੇ ਪੂਰਤੀ ਵਿੱਚਕਾਰ ਵੱਡਾ ਪਾੜਾ ਹੈ। ਇਸ ਪਾੜੇ ਨੂੰ ਘਟਾਉਣਾ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਵਾਸਤੇ ਉਦਯੋਗਾਂ ਨੂੰ ਅੱਗੇ ਆਉਣ ਲਈ ਸੱਦਾ ਦਿਤਾ ਹੈ।
ਊਰਜਾ ਨੂੰ ਜੀਵਨ ਦੇ ਹਰ ਪਹਿਲੂ ਲਈ ਜ਼ਰੂਰੀ ਦੱਸਦੇ ਹੋਏ ਡਾ. ਵੇਰਕਾ ਨੇ ਕਿਹਾ ਕਿ ਇਹ ਵਿਕਾਸ ਲਈ ਮੁੱਖ ਭੂਮਿਕਾ ਨਿਭਾਉਂਦੀ ਹੈ।

raj kumar verka raj kumar verka

ਵਿਸ਼ਵ ਮੁਕਾਬਲੇਬਾਜ਼ੀ ਨੂੰ ਲਾਹੇਵੰਦ ਬਨਾਉਣ ਅਤੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਊਰਜਾ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਊਰਜਾ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਵਾਲੇ ਦੇਸ਼ ਅਤੇ ਸੂਬੇ ਆਰਥਿਕ ਤੌਰ ’ਤੇ ਸਫਲ ਹੁੰਦੇ ਹਨ ਅਤੇ ਮੁਕਾਬਲੇਬਾਜ਼ੀ ਵਿੱਚ ਅੱਗੇ ਰਹਿੰਦੇੇ ਹਨ। ਉਨ੍ਹਾਂ ਕਿਹਾ ਕਿ ਊਰਜਾ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਨਾਲ ਕਈ ਤਰਾਂ ਦਾ ਫਾਇਦਾ ਹੁੰਦਾ ਹੈ। ਇਸ ਨਾਲ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ, ਊਰਜਾ ਦੀ ਮੰਗ ਨੂੰ ਘਟਾਉਣ ਅਤੇ ਆਰਥਿਕਤ ਵਿਕਾਸ  ਲਈ ਲਾਗਤਾਂ ਘਟਾਉਣ ਵਿਚ ਮਦਦ ਦਿੰਦੀ ਹੈ। ਊਰਜ਼ਾ ਕੁਸ਼ਲਤਾ ਵਿੱਚ ਸੁਧਾਰ ਕਰਕੇ, ਊਰਜਾ ਦੀ ਮੰਗ ਨੂੰ ਘਟਾਇਆ ਜਾ ਸਕਦਾ ਹੈ।    

ਡਾ. ਵੇਰਕਾ ਨੇ ਕਿਹਾ ਕਿ ਬਿਜਲੀ ਦਾ ਵੱਡਾ ਹਿੱਸਾ ਉਦਯੋਗਾਂ ਵਿਚ ਖਪਤ ਹੋ ਰਿਹਾ ਹੈ। ਇਸ ਕਰਕੇ ਉਦਯੋਗਾਂ ਵਿੱਚ ਊਰਜਾ ਦੀ ਖਪਤ ਘਟਾਉਣ ਵਾਲੇ ਉਪਕਰਣ ਲਾਏ ਜਾਣ ਦੀ ਲੋੜ ਹੈ। ਉਨਾਂ ਕਿਹਾ ਕਿ ਪੰਜਾਬ ਵਿਚ ਊਰਜਾ ਦੀ ਬੱਚਤ ਲਈ ਵੱਡੇ ਪੱਧਰ ’ਤੇ ਨਿਵੇਸ਼ ਦੀ ਸੰਭਾਵਨਾ ਹੈ ਜਿਸ ਵਾਸਤੇ ਵਿੱਤੀ ਸੰਸਥਾਵਾਂ ਵੱਲੋਂ ਕਰਜ਼ ਮਹੱਈਆ ਕਰਵਾਏ ਜਾਣ ਦੀ ਲੋੜ ਹੈ।

raj kumar verka raj kumar verka

ਡਾ. ਵੇਰਕਾ ਨੇ ਉਦਯੋਗਾਂ ਵਿੱਚ ਊਰਜਾ ਦੀ ਕੁਸ਼ਲਤਾ ਨਾਲ ਵਰਤੋਂ ਲਈ ਅਧੁਨਿਕ ਉਪਕਰਣ ਲਗਾਏ ਜਾਣ ਵਾਸਤੇ ਵਿੱਤੀ ਸੰਸਥਾਵਾਂ ਵਲੋਂ ਕਰਜ਼ਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਹੀ ਉਨਾਂ ਨੇ ਹੋਰਨਾਂ ਖੇਤਰਾਂ ਵਿੱਚ ਵੀ ਊਰਜਾ ਦੀ ਬੱਚਤ ’ਤੇ ਜ਼ੋਰ ਦਿਤਾ ਹੈ। ਡਾ. ਵੇਰਕਾ ਨੇ ਕਿਹਾ ਕਿ ਇਸ ਨਾਲ ਨਾ ਕੇਵਲ ਊਰਜਾ ਦੀ ਕਮੀ ਨਾਲ ਨਿਪਟਣ ਦੀ ਦਿਸ਼ਾ ਵੱਲ ਕਦਮ ਪੁੱਟੇ ਜਾ ਸਕਦੇ ਹਨ ਸਗੋਂ ਇਸ ਨਾਲ ਵੱਖ ਵੱਖ ਖੇਤਰਾਂ ਵਿਚ ਊਰਜਾ ਦੀ ਖਪਤ ’ਤੇ ਖਰਚਿਆਂ ਵਿਚ ਵੀ ਕਮੀ ਲਿਆਂਦੀ ਜਾ ਸਕਦੀ ਹੈ।

ਡਾ. ਵੇਰਕਾ ਨੇ ਕਿਹਾ ਕਿ ਇਸ ਕਾਰਜ ਵਾਸਤੇ ਪੰਜਾਬ ਸਰਕਾਰ ਹਰ ਮਦਦ ਮੁਹੱਈਆ ਕਰਵਾਉਣ ਲਈ ਤਿਆ ਹੈ। ਇਸ ਤੋਂ ਪਹਿਲਾਂ  ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਾ ਨੇ ਕਾਨਫਰੰਸ ਵਿਚ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ। ਚੇਅਰਮੈਨ ਪੇਡਾ ਸ੍ਰੀ ਐਚ.ਐਸ. ਹੰਸਪਾਲ ਨੇ ਊਰਜਾ ਦੀ ਕੁਸ਼ਲਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

raj kumar verka raj kumar verka

ਇਸ ਦੌਰਾਨ ਐਸ.ਬੀ.ਆਈ. ਦੇ ਮੈਨੇਜਰ ਸ੍ਰੀ ਰਾਜੇਸ਼ ਸਿੰਘ ਨੇ ਊਰਜਾ ਕੁਸ਼ਲਤਾ ਵਿਚ ਨਿਵੇਸ਼ ਸਬੰਧੀ ਸਕੀਮਾਂ ਦੀ ਜਾਣਕਾਰੀ ਦਿੱਤੀ। ਡਾਇਰੈਕਟਰ ਪੇਡਾ ਐਮ.ਪੀ. ਸਿੰਘ ਨੇ ਇਸ ਕਾਨਫਰੰਸ ਵਿਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੇਡਾ ਦੇ ਚੀਫ ਅਜੈਕਟਿਵ ਨਵਜੋਤ ਪਾਲ ਸਿੰਘ ਰੰਧਾਵਾ ਵੀ ਹਾਜ਼ਰ ਸਨ। ਇਸ ਦੌਰਾਨ ਊਰਜਾ ਦੀ ਬੱਚਤ ਦੀਆਂ ਸੰਭਾਵਨਾਵਾਂ, ਸਮਰੱਥਾ, ਊਰਜਾ ਬੱਚਤ ਲਈ ਵਿੱਤੀ ਸਹਾਇਤਾ ਆਦਿ ਬਾਰੇ ਪੇਪਰ ਪੜ੍ਹੇ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement