
5 killo Heroin was recovered in Amritsar: BSF ਨੇ ਇੱਕ ਪਿਸਤੌਲ, 2 ਮੈਗਜ਼ੀਨ ਤੇ 20 ਜ਼ਿੰਦਾ ਰੌਂਦ ਵੀ ਕੀਤੇ ਬਰਾਮਦ
5 killo Heroin was recovered in Amritsar: ਸੀਮਾ ਸੁਰੱਖਿਆ ਬਲ (BSF) ਨੇ ਇਕ ਵਾਰ ਫਿਰ ਪਾਕਿਸਤਾਨ ਦੀ ਨਾਪਾਕ ਹਰਕਤ ਨਾਕਾਮ ਕਰ ਦਿਤੀ ਹੈ। ਬੀਐਸਐਫ ਨੇ ਚੜ੍ਹਦੀ ਸਵੇਰ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਚੱਕ ਅੱਲ੍ਹਾ ਬਖਸ਼ ਦੇ ਖੇਤਾਂ 'ਚੋਂ ਪੰਜ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਵਿਚ ਹੈ।
ਇਹ ਵੀ ਪੜ੍ਹੋ: PM Modi's security negligence News: PM ਮੋਦੀ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ
ਬੀਐਸਐਫ ਨੇ ਇੱਕ ਪਿਸਤੌਲ, ਦੋ ਮੈਗਜ਼ੀਨ ਅਤੇ 20 ਰੌਂਦ ਵੀ ਬਰਾਮਦ ਕੀਤੇ ਹਨ। ਦਰਅਸਲ ਬੀਐਸਐਫ ਨੂੰ ਇਸ ਪਿੰਡ ਵਿੱਚ ਡਰੋਨ ਗਤੀਵਿਧੀ ਦੀ ਸੂਚਨਾ ਮਿਲੀ ਸੀ। ਇਸ ਗੱਲ ਦੀ ਸੰਭਾਵਨਾ ਸੀ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਇੱਥੇ ਕੁਝ ਭੇਜਿਆ ਗਿਆ।
ਇਹ ਵੀ ਪੜ੍ਹੋ: Hoshiarpur News: ਮਾਂ ਸਮੇਤ ਦੋ ਧੀਆਂ ਨਹਿਰ ’ਚ ਡਿੱਗੀਆਂ, ਡੁੱਬਣ ਨਾਲ ਦੋਵਾਂ ਧੀਆਂ ਦੀ ਹੋਈ ਮੌਤ
ਬੀਐਸਐਫ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਖੇਤਾਂ ਵਿੱਚ ਪਿਆ ਇੱਕ ਵੱਡਾ ਪੈਕਟ ਬਰਾਮਦ ਹੋਇਆ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਪੰਜ ਛੋਟੇ ਪੈਕੇਟ ਨਿਕਲੇ। ਇਨ੍ਹਾਂ ਛੋਟੇ ਪੈਕਟਾਂ ਵਿਚ 5 ਕਿਲੋ 240 ਗ੍ਰਾਮ ਹੈਰੋਇਨ ਦੇ ਨਾਲ-ਨਾਲ ਇਕ ਇਟਾਲੀਅਨ ਪਿਸਤੌਲ, ਦੋ ਮੈਗਜ਼ੀਨ ਅਤੇ 20 ਰੌਂਦ ਬਰਾਮਦ ਹੋਏ ਹਨ।