
ਐਕਟਿਵਾ ਦੇ ਡਾਵਾਂਡੋਲ ਹੋਣ ਕਾਰਨ ਵਾਪਰਿਆ ਹਾਦਸਾ
Mother and two daughters fell into the canal in Hoshiarpur: ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਸਿੰਘੋਵਾਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਇੱਕ ਐਕਟਿਵਾ ਸਵਾਰ ਔਰਤ ਆਪਣੀਆਂ ਦੋ ਧੀਆਂ ਨਾਲ ਨਹਿਰ ਵਿਚ ਡਿੱਗ ਪਈ। ਲੋਕਾਂ ਨੇ ਐਕਟਿਵਾ ਸਵਾਰ ਮਾਂ-ਧੀਆਂ ਨੂੰ ਵੇਖ ਕੇ ਰੌਲਾ ਪਾਇਆ ਤੇ ਮੌਕੇ 'ਤੇ ਮਾਂ ਨੂੰ ਬਚਾ ਲਿਆ ਪਰੰਤੂ ਉਸ ਦੀਆਂ ਦੋ ਛੇ ਅਤੇ ਚਾਰ ਸਾਲ ਦੀਆਂ ਧੀਆਂ ਦੀ ਡੁੱਬਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ: Made in India: ਅੱਜ ਭਾਰਤ ਵਿੱਚ ਵਿਕਣ ਵਾਲੇ 99.2% ਫ਼ੋਨ ਮੇਡ ਇਨ ਇੰਡੀਆ, 2014 ਤੱਕ ਦੇਸ਼ ਆਯਾਤ 'ਤੇ ਸੀ ਨਿਰਭਰ
ਪ੍ਰਾਪਤ ਜਾਣਕਾਰੀ ਅਨੁਸਾਰ, ਸਪਨਾ ਪਤਨੀ ਜਤਿੰਦਰ ਕੁਮਾਰ ਵਾਸੀ ਸਿੰਘੋਵਾਲ ਜੋ ਆਪਣੀ ਨਵੀਂ ਲਈ ਬਿਨਾਂ ਨੰਬਰੀ ਐਕਟਿਵਾ ’ਤੇ ਸਵਾਰ ਹੋ ਕੇ ਆਪਣੀਆਂ ਦੋ ਧੀਆਂ ਭੂਮਿਕਾ 6 ਅਤੇ ਪਾਰੂ (4) ਨਾਲ ਪਿੰਡ ਤੋਂ ਬੰਬੋਵਾਲ ਨੂੰ ਦਵਾਈ ਲੈਣ ਜਾ ਰਹੀਆਂ ਸਨ।
ਇਹ ਵੀ ਪੜ੍ਹੋ: Mohali News : ਚੰਡੀਗੜ੍ਹ 'ਚ ਅੱਜ ਕਈ ਸੜਕਾਂ ਰਹਿਣਗੀਆਂ ਬੰਦ, ਏਅਰਪੋਰਟ ਰੋਡ ਤੇ ਹਾਊਸਿੰਗ ਬੋਰਡ ਚੌਕ ਰਹੇਗਾ ਜਾਮ, ਜਾਣੋ ਕਿਉਂ?
ਉਨ੍ਹਾਂ ਦੱਸਿਆ ਕਿ ਜਦੋਂ ਉਹ ਪਿੰਡ ਬੰਬੋਵਾਲ ਤੋਂ ਥੋੜ੍ਹਾ ਪਿੱਛੇ ਹੀ ਸਨ ਤਾਂ ਐਕਟਿਵਾ ਡਾਵਾਂਡੋਲ ਹੋ ਕੇ ਨਹਿਰ ਦੇ ਨਾਲ ਬਣੇ ਸੀਮੈਂਟ ਸਾਈਫ਼ਨ ਨਾਲ ਟਕਰਾ ਗਈ ਜਿਸ ਕਾਰਨ ਐਕਟਿਵਾ ਦੇ ਪਿੱਛੇ ਬੈਠੀਆਂ ਦੋਨੋਂ ਬੇਟੀਆਂ ਨਹਿਰ ਵਿਚ ਡਿੱਗ ਪਈਆਂ ਅਤੇ ਸਪਨਾ ਆਪ ਸੜਕ ’ਤੇ ਡਿੱਗ ਪਈ। ਪਾਣੀ ਜ਼ਿਆਦਾ ਹੋਣ ਅਤੇ ਲੜਕੀਆਂ ਛੋਟੀਆਂ ਹੋਣ ਕਾਰਨ ਪਾਣੀ ਵਿਚ ਡੁੱਬ ਗਈਆਂ ਅਤੇ ਦੋਵਾਂ ਦੀ ਮੌਤ ਹੋ ਗਈ। ਮੁਕੇਰੀਆਂ ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।