Tarn Taran News : ਤਰਨਤਾਰਨ ਦੇ ਨੌਸ਼ਹਿਰਾ ਪਨੂੰਆਂ ਵਿਖੇ ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਨੋਨੀ ਦੇ ਕਤਲ ਮਾਮਲੇ ’ਚ ਆਇਆ ਨਵਾਂ ਮੋੜ

By : BALJINDERK

Published : Nov 26, 2024, 2:20 pm IST
Updated : Nov 26, 2024, 2:20 pm IST
SHARE ARTICLE
ਹਾਦਸੇ ਦੌਰਾਨ ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਨੋਨੀ ਦੀ ਤਸਵੀਰ
ਹਾਦਸੇ ਦੌਰਾਨ ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਨੋਨੀ ਦੀ ਤਸਵੀਰ

Tarn Taran News : ਮ੍ਰਿਤਕ ਨੌਸਿਹਰਾ ਪੰਨੂਆਂ ਸਥਿਤ ਇੱਕ ਦੁਕਾਨ ਤੋਂ ਆਇਆ ਸੀ ਫਿਰੋਤੀ ਲੈਣ

Tarn Taran News in Punjabi :  ਬੀਤੇ ਦਿਨੀਂ ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ਦੇ ਵਿੱਚ ਇੱਕ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਮਾਮਲੇ ’ਚ ਨਵਾਂ ਮੋੜ ਸਾਹਮਣੇ ਆਇਆ ਹੈ। ਨੌਸ਼ਹਿਰਾ ਪਨੂੰਆਂ ਵਿਖੇ ਰੰਗਦਾਰੀ ਲੈਣ ਆਏ ਸੁਖਵਿੰਦਰ ਸਿੰਘ ਨੋਨੀ ਨੂੰ ਗੋਲ਼ੀ ਮਾਰਨ ਵਾਲੇ ਵਿਅਕਤੀ ਦਾ ਭਰਾ ਸਤਕਾਰ ਸਿੰਘ ਹੈਪੀ ਸਾਹਮਣੇ ਆਇਆ ਹੈ। ਸਤਕਾਰ ਸਿੰਘ ਹੈਪੀ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੋਨੀ ਜੇਲ੍ਹ ’ਚ ਬੰਦ ਗੈਂਗਸਟਰ ਗੋਪੀ ਨੰਬਰਦਾਰ ਦੇ ਕਹਿਣ ’ਤੇ ਫਿਰੌਤੀ ਲੈਣ ਆਉਂਦਾ ਸੀ। ਉਸਨੇ ਦੱਸਿਆ ਕਿ ਹੁਣ ਤੱਕ ਉਹ ਤਿੰਨ ਵਾਰ 57000 ਰੁਪਏ ਦੇ ਕਰੀਬ ਦੀ ਫਿਰੌਤੀ ਦੇ ਚੁੱਕੇ ਹਨ। 

ਸਤਕਾਰ ਸਿੰਘ ਨੇ ਦੱਸਿਆ ਆਪਣੇ ਬਚਾਅ ਵੱਲੋਂ ਚਲਾਈ ਗੋਲੀ ਕਾਰਨ ਗੋਲੀ ਸੁਖਵਿੰਦਰ ਸਿੰਘ ਨੋਨੀ ਦੇ ਲੱਗ ਗਈ। ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਸਤਕਾਰ ਸਿੰਘ ਨੇ ਗੋਪੀ ਨੰਬਰਦਾਰ ਦੀਆਂ ਧਮਕੀਆਂ ਦੀਆਂ ਰਿਕਾਡਿੰਗ ਵੀ ਦਿਖਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਕੱਲ ਰਾਤ ਤੋਂ ਮੁੜ ਦੇਖ ਲੈਣ ਦੀਆਂ ਧਮਕੀਆਂ ਮਿਲ ਰਹੀਆਂ ਹਨ।  ਸਤਕਾਰ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਆਪਣੇ ਪਰਿਵਾਰ ਦੀ ਜਾਨਮਾਲ ਦੀ ਰਾਖੀ ਦੀ ਮੰਗ ਕੀਤੀ ਹੈ।

ਇਸ ਸਬੰਧੀ ਐਸਪੀਡੀ ਅਜੈ ਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ ਨੋਨੀ ਨੌਸਿਹਰਾ ਪੰਨੂਆਂ ਸਥਿਤ ਸਤਕਾਰ ਸਿੰਘ ਹੈਪੀ ਦੀ ਬੀਜਾਂ ਦੀ ਦੁਕਾਨ ’ਤੇ ਫਿਰੌਤੀ ਲੈਣ ਗਿਆ ਸੀ। ਜਿਸ ਨੇ ਜੇਲ੍ਹ ’ਚ ਬੈਠੇ ਗੈਂਗਸਟਰ ਗੋਪੀ ਨੰਬਰਦਾਰ ਅਤੇ ਮੋਹਕਪ੍ਰੀਤ ਸਿੰਘ ਨਾਲ ਗੱਲ ਕਰਵਾਈ ਅਤੇ ਫਿਰੌਤੀ ਮੰਗੀ ਗਈ ਸੀ। ਜਿਸ ’ਤੇ ਉਸਦੇ ਭਰਾ ਗੁਰਜੰਟ ਸਿੰਘ ਵੱਲੋਂ ਆਪਣੇ ਲਾਇਸੈਂਸੀ ਹਥਿਆਰ ਨਾਲ ਫਾਇਰ ਕੀਤਾ। ਜਿਸ ਨਾਲ ਸੁਖਵਿੰਦਰ ਸਿੰਘ ਨੋਨੀ ਦੇ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਸੁਖਵਿੰਦਰ ਸਿੰਘ ਨੋਨੀ ਦੇ ਕੋਲੋਂ ਇਕ ਦੇਸੀ ਕੱਟਾ ਬਰਾਮਦ ਹੋਇਆ ਹੈ।  ਐਸ ਪੀ ਅਜੇ ਰਾਜ ਨੇ ਦੱਸਿਆ ਕਿ ਮਮਿਤਕ ਨੋਨੀ ਇਸ ਤੋਂ ਪਹਿਲਾਂ ਵੀ ਉਕਤ ਲੋਕਾਂ ਕੋਲੋਂ ਫਿਰੌਤੀ ਲੈ ਕੇ ਗਿਆ ਸੀ। ਐਸ ਪੀ ਅਜੇ ਰਾਜ ਸਿੰਘ ਨੇ ਮ੍ਰਿਤਕ ਨੋਨੀ ਵਿਦੇਸ਼ ਬੈਠੇ ਗੈਂਗਸਟਰ ਸਤਨਾਮ ਸੱਤਾ ਦਾ ਚਚੇਰਾ ਭਰਾ ਹੈ।

(For more news apart from There is new twist in tmurder case Kabaddi player Sukhwinder Singh Noni at Nowshera Pannuan in Tarn Taran News in Punjabi, stay tuned to Rozana Spokesman)

 

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement