ਅੰਗਰੇਜ਼ੀ ਹਕੂਮਤ ਦੀ ਜੜ੍ਹਾਂ ਹਿਲਾਉਣ ਵਾਲਾ ਪੰਜਾਬ ਦਾ ਸ਼ੇਰ ਸ਼ਹੀਦ ਊਧਮ ਸਿੰਘ 
Published : Dec 26, 2018, 5:19 pm IST
Updated : Dec 26, 2018, 5:19 pm IST
SHARE ARTICLE
Saheed Udham Singh
Saheed Udham Singh

ਸ਼ਹੀਦ ਸਰਦਾਰ ਊਧਮ ਸਿੰਘ ਦੇਸ਼ ਦਾ ਉਹ ਸੂਰਮਾ ਜਿਸਨੇ ਗੋਰਿਆਂ ਦੇ ਘਰ ਵਿੱਚ ਵੜ ਕੇ ਅੰਗਰੇਜ਼ੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਭਾਰਤ ਦੇ...

ਚੰਡੀਗੜ੍ਹ (ਭਾਸ਼ਾ) : ਸ਼ਹੀਦ ਸਰਦਾਰ ਊਧਮ ਸਿੰਘ ਦੇਸ਼ ਦਾ ਉਹ ਸੂਰਮਾ ਜਿਸਨੇ ਗੋਰਿਆਂ ਦੇ ਘਰ ਵਿੱਚ ਵੜ ਕੇ ਅੰਗਰੇਜ਼ੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਭਾਰਤ ਦੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦਾ ਜਨਮ 26 ਦਸੰਬਰ 1899 ਈਸਵੀ ਨੂੰ ਸੁਨਾਮ ਵਿਖੇ ਹੋਇਆ ਸੀ। ਜੀਵਨ ਦੇ ਮੁੱਢਲੇ ਸਾਲਾਂ ਦੌਰਾਨ ਊਧਮ ਸਿੰਘ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਸ ਦੇ ਮਾਤਾ 1901, ਪਿਤਾ 1907 ਅਤੇ ਭਰਾ 1913 ਈਸਵੀ ਵਿਚ ਅਕਾਲ ਚਲਾਣਾ ਕਰ ਗਏ।  ਊਧਮ ਸਿੰਘ ਨੇ 1917 ਈਸਵੀ ਵਿਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ।

1917 ਤੋਂ 1919 ਈਸਵੀ ਤੱਕ ਪਹਿਲਾਂ ਕੁਝ ਸਮਾਂ ਊਧਮ ਸਿੰਘ ਸੁਨਾਮ ਵਿਖੇ, ਫਿਰ ਮੈਸੋਪਟਾਮੀਆ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਕੁਝ ਸਮਾਂ ਪੰਜਾਬ ਵਿਚ ਆ ਕੇ ਰਹਿਣ ਉਪਰੰਤ 1919 ਈਸਵੀ ਵਿਚ ਯੂਗਾਂਡਾ ਜੋ ਕਿ ਈਸਟ ਅਫ਼ਰੀਕਾ ਵਿਚ ਬ੍ਰਿਟਿਸ਼ ਰਾਜ ਅਧੀਨ ਸੀ ਵਿਖੇ ਰੇਲਵੇ ਵਰਕਸ਼ਾਪ ਵਿਚ ਕੰਮ ਕਰਨ ਲਈ ਗਿਆ। ਰੋਲਟ ਐਕਟ ਅਧੀਨ ਭਾਰਤੀ ਰਾਸ਼ਟਰੀ ਕਾਂਗਰਸ ਦੇ ਅੰਮਿਤਸਰ ਵਿਖੇ ਨੇਤਾਵਾਂ ਸ਼ੈਫਊਦਦੀਨ ਕਿਚਲੂ ਅਤੇ ਸੱਤਿਆਪਾਲ ਨੂੰ 10 ਅਪਰੈਲ 1919 ਈਸਵੀ ਨੂੰ ਬਰਤਾਨਵੀ ਸਰਕਾਰ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ।

ਵਿਸਾਖੀ ਵਾਲੇ ਦਿਨ ਜਲਿਆਂ ਵਾਲੇ ਬਾਗ਼ ਵਿਖੇ 13 ਅਪਰੈਲ 1919 ਈਸਵੀ ਨੂੰ ਉਪਰੋਕਤ ਨੇਤਾਵਾਂ ਦੀਆਂ ਗ੍ਰਿਫ਼ਤਾਰੀਆਂ ਵਿਰੁੱਧ ਲੋਕ ਸ਼ਾਤਮਈ ਰੂਪ ਵਿਚ ਮੁਜਾਹਰਾ ਕਰ ਰਹੇ ਸਨ। ਇਨਸਾਈਕਲੋਪੀਡੀਆਂ ਆਫ ਸਿੱਖਇਜ਼ਮ ਦੇ ਸੰਪਾਦਕ ਹਰਬੰਸ ਸਿੰਘ ਅਨੁਸਾਰ ਜਲਿਆਂ ਵਾਲਾ ਬਾਗ਼ ਦੀ ਘਟਨਾ ਸਮੇਂ ਊਧਮ ਸਿੰਘ ਉਥੇ ਹਾਜਰ ਸੀ। ਉਹ ਮੁਜਾਹਰਾਕਾਰੀਆਂ ਨੂੰ ਪਾਣੀ ਪਿਆਉਣ ਦੀ ਸੇਵਾ ਨਿਭਾ ਰਿਹਾ ਸੀ। ਇਸ ਘਟਨਾ ਵਿਚ ਬਰਗੇਡੀਅਰ ਜਨਰਲ ਡਾਇਰ ਦੇ ਹੁਕਮ ਅਨੁਸਾਰ ਬਿਨਾਂ ਕਿਸੇ ਚਿਤਾਵਨੀ ਦਿੱਤੇ ਨਿਹੱਥੇ ਅਤੇ ਸ਼ਾਂਤਮਈ ਲੋਕਾਂ ‘ਤੇ ਅੰਗਰੇਜੀ ਸੈਨਾ ਦੁਆਰਾ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ।

ਊਧਮ ਸਿੰਘ ਦੇ ਮਨ ਤੇ ਇਸ ਘਟਨਾ ਦਾ ਡੂੰਘਾ ਪ੍ਰਭਾਵ ਪਿਆ ਸੀ। ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਉਡਵਾਇਰ ਦੁਆਰਾ ਜਦੋਂ ਇਸ ਘਟਨਾ ਦੀ ਹਮਾਇਤ ਕੀਤੀ ਗਈ ਤਾਂ ਊਧਮ ਸਿੰਘ ਨੇ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ ਵਿਚ ਭਾਗ ਲੈਣ ਲੱਗਾ। ਇਸ ਸਮੇਂ ਦੌਰਾਨ ਹੀ ਉਸ ਦਾ ਸੰਪਰਕ ਅਜ਼ਾਦੀ ਘੁਲਾਟੀਆ ਸ਼ੈਫਊਦਦੀਨ ਕਿਚਲੂ, ਬਸੰਤ ਸਿੰਘ, ਅਜੀਤ ਸਿੰਘ, ਮਾਸਟਰ ਸੰਤਾ ਸਿੰਘ ਅਤੇ ਬਾਬਾ ਭਾਗ ਸਿੰਘ ਆਦਿ ਨਾਲ ਸਥਾਪਤ ਹੋਇਆ। ਊਧਮ ਸਿੰਘ ਨੇ 1922 ਵਿਚ ਯੂਗਾਂਡਾ ਤੋਂ ਵਾਪਸ ਆ ਕੇ ਅੰਮ੍ਰਿਤਸਰ ਵਿਖੇ ਇਕ ਦੁਕਾਨਦਾਰ ਵਜੋਂ ਕੰਮ ਕਰਨ ਲੱਗਾ 1922 ਤੱਕ ਉਸ ਨੇ ਕਰਤਾਰ ਸਿੰਘ ਸਰਾਭਾ,

ਗਦਰ ਪਾਰਟੀ, ਬੱਬਰ ਅਕਾਲੀ ਲਹਿਰ ਅਤੇ ਸ਼ਹੀਦ ਭਗਤ ਸਿੰਘ ਆਦਿ ਅਜ਼ਾਦੀ ਸੰਗਰਾਮੀਆਂ ਅਤੇ ਸੰਸਥਾਵਾਂ ਨਾਲ ਸਪਿਰਕ ਸਥਾਪਤ ਕੀਤਾ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਉਸ ਦੇ ਮਨ ਤੇ ਵਿਸ਼ੇਸ਼ ਪ੍ਰਭਾਵ ਪਿਆ ਸੀ। ਇੰਨਕਲਾਬੀ ਗਤੀਵਿਧੀਆਂ ਵਿਚ ਭਾਗ ਲੈਣ ਲਈ ਊਧਮ ਸਿੰਘ 1927 ਈਸਵੀ ਵਿਚ ਵਾਪਸ ਭਾਰਤ ਆ ਕੇ ਹਥਿਆਰ ਇੱਕਠੇ ਕਰਨ ਲੱਗਾ ਸੀ। 1933-34 ਵਿਚ ਊਧਮ ਸਿੰਘ ਨੇ ਲੰਡਨ ਵਿਖੇ ਪਹੁੰਚ ਕੀਤੀ।  ਇੰਗਲੈਂਡ ਵਿਚ ਰਹਿਣ ਸਮੇਂ ਊਧਮ ਸਿੰਘ ਦੁਆਰਾ ਜੀਵਨ ਨਿਰਵਾਹ ਲਈ ਕਈ ਕੰਮ ਕੀਤੇ ਗਏ ਉਹ ਆਮ ਤੌਰ ਤੇ ਅੰਗਰੇਜ਼ੀ ਜਾਂ ਯੂਰਪੀ ਲੋਕਾਂ ਦੇ ਘਰਾਂ ਵਿਚ ਤੇ ਕਿਰਾਏ ਰਹਿੰਦਾ ਸੀ।

ਯਾਤਰਾਵਾਂ ਅਤੇ ਕਿਰਾਏ ਤੇ ਰਹਿਣ ਸਮੇਂ ਊਧਮ ਸਿੰਘ ਵੱਖ-ਵੱਖ ਨਾਵਾਂ ਊਦੇ ਸਿੰਘ, ਊਧਮ ਸਿੰਘ, ਫਰੈਕ ਬਰਾਜ਼ੀਲ, ਯੂ.ਐਸ. ਸਿੱਧੂ ਅਤੇ ਮੁਹੰਮਦ ਸਿੰਘ ਅਜ਼ਾਦ ਆਦਿ ਅਧੀਨ ਰਿਹਾ ਸੀ। ਬਰਤਾਨਵੀ ਸਾਮਰਾਜ ਵਿਰੁੱਧ ਦੂਸਰਾ ਮਹਾਂਯੁੱਧ ਸ਼ੁਰੂ ਹੋਣ ਨਾਲ ਭਾਰਤ ਅਤੇ ਹੋਰ ਦੇਸ਼ਾਂ ਵਿਚ ਅਜ਼ਾਦੀ ਸੰਗਰਾਮ ਤੇਜ ਹੋ ਗਏ ਸਨ। ਊਧਮ ਸਿੰਘ ਵੀ ਅਜਿਹੇ ਉਚਿਤ ਮੌਕੇ ਦੀ ਤਲਾਸ਼ ਵਿਚ ਸੀ। ਈਸਟ ਇੰਡੀਆ ਐਸੋਸ਼ੀਏਸਨ ਐਂਡ ਸੈਂਟਰਲ ਏਸ਼ੀਅਨ ਸੁਸਾਇਟੀ ਜਿਸ ਦਾ ਅੱਜ ਕੱਲ੍ਹ ਨਾਮ ਰੋਇਲ ਸੁਸਾਇਟੀ ਫਾਰ ਏਸ਼ੀਅਨ ਅਫੈਅਰਜ ਹੈ

ਦੁਆਰਾ ਬਰਤਾਨਵੀ ਸਾਮਰਾਜਵਾਦੀ ਨੀਤੀਆਂ ਨੂੰ ਵਿਕਸਤ ਕਰਨ ਹਿਤ 13 ਮਾਰਚ 1940 ਈਸਵੀ ਨੂੰ ਲੰਦਨ ਦੇ ਕੈਕਸਟਨ ਹਾਲ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ ਸੀ। ਮੀਟਿੰਗ ਖ਼ਤਮ ਹੋਣ ਉਪਰੰਤ ਊਧਮ ਸਿੰਘ ਨੇ ਗੋਲੀ ਚਲਾ ਕੇ ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਫਰਾਂਸਿਸ ਉਡਵਾਇਰ ਨੂੰ ਮੌਕੇ ਤੇ ਹੀ ਮਾਰ ਦਿੱਤਾ ਗਿਆ। ਲਾਰਡ ਜੈਟਲੈਂਡ, ਲਾਰਡ ਲਮਿਗਟੇਨ ਅਤੇ ਲੂਈਨ ਡੇਨ ਇਸ ਸਮੇਂ ਜਖ਼ਮੀ ਹੋਏ। ਗੋਲੀਆਂ ਚਲਾਉਣ ਉਪਰੰਤ ਊਧਮ ਸਿੰਘ ਦੇ ਚਿਹਰੇ ਤੇ ਕੋਈ ਡਰ ਜਾਂ ਸਹਿਮ ਨਹੀਂ ਸੀ, ਨਾਂਹ ਹੀ ਉਸ ਨੇ ਭੱਜਣ ਦਾ ਯਤਨ ਕੀਤਾ ਸੀ। 1 ਅਪਰੈਲ 1940 ਈਸਵੀ ਨੂੰ ਊਧਮ ਸਿੰਘ ਵਿਰੁਧ ਕੇਸ ਦਰਜ ਕੀਤਾ ਗਿਆ।

4 ਜੂਨ 1940 ਨੂੰ ਉਸ ਵਿਰੁੱਧ ਸੈਂਟਰਲ ਕੋਰਟ, ਉਲਡ ਬੇਲੀ ਵਿਖੇ ਮੁਕੱਦਮਾ ਸ਼ੁਰੂ ਹੋਇਆ। 15 ਜੁਲਾਈ 1940 ਨੂੰ ਸ਼ਿਵ ਸਿੰਘ ਜੋਹਲ ਅਤੇ ਹੋਰ ਕੁਝ ਭਾਰਤੀਆਂ ਦੁਆਰਾ ਊਧਮ ਸਿੰਘ ਨੂੰ ਦਿੱਤੀ ਗਈ ਫਾਂਸੀ ਦੀ ਸਜਾ ਵਿਰੁਧ ਪਾਈ ਪਟੀਸ਼ਨ ਖਾਰਜ ਹੋਈ ਸੀ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਨਟੋਨਵਿਲੈ ਜੇਲ ਵਿਖੇ ਫਾਂਸੀ ਦਿੱਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement