ਸਾਲ-2019 ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਰਿਹਾ
Published : Dec 26, 2019, 9:11 am IST
Updated : Apr 9, 2020, 10:13 pm IST
SHARE ARTICLE
Photo
Photo

ਲਾਂਘੇ ਦਾ ਸਮੁੱਚਾ ਸਿਹਰਾ ਨਵਜੋਤ ਸਿੰਘ ਸਿੱਧੂ ਸਿਰ ਬੱਝਾ, ਹਿੰਦ-ਪਾਕਿ ਸਰਕਾਰਾਂ ਨੇ ਲਾਂਘਾ ਚਾਲੂ ਕੀਤਾ

ਲਾਂਘੇ ਦਾ ਸਮੁੱਚਾ ਸਿਹਰਾ ਨਵਜੋਤ ਸਿੰਘ ਸਿੱਧੂ ਸਿਰ ਬੱਝਾ, ਹਿੰਦ-ਪਾਕਿ ਸਰਕਾਰਾਂ ਨੇ ਲਾਂਘਾ ਚਾਲੂ ਕੀਤਾ
ਢੀਂਡਸਾ ਨੇ ਬਾਦਲਾਂ ਤੋਂ ਪਾਰਟੀ, ਗੁਰਧਾਮ ਤੇ ਤਖ਼ਤ ਅਜ਼ਾਦ ਕਰਵਾਉਣ ਦਾ ਝੰਡਾ ਚਕਿਆ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਾਲ 2019 ਅਮਿਟ ਯਾਦਾਂ ਛਡਦਾ ਹੋਇਆ ਖ਼ਤਮ ਹੋਣ ਜਾ ਰਿਹਾ ਹੈ। ਬੰਦੀ ਸਿੰਘਾਂ ਦੀ ਰਿਹਾਈ ਹੋਣ ਦੀ ਥਾਂ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਦੀਆਂ ਸਜ਼ਾਵਾਂ ਪਹਿਲਾਂ ਵਾਲੀਆਂ ਬਹਾਲ ਰੱਖੀਆਂ। ਇਸ ਨਾਲ ਗਰਮ ਦਲਾਂ, ਪ੍ਰਭਾਤਾਂ ਤੇ ਸਿੱਖ ਕੌਮ ਨੂੰ ਡੂੰਘਾ ਧੱਕਾ ਲੱਗਾ। ਇਹ ਪੂਰਾ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼-ਉਤਸਵ ਨੂੰ ਸਮਰਪਿਤ ਰਿਹਾ।

ਬਾਬੇ ਨਾਨਕ ਦੇ ਪ੍ਰਕਾਸ਼-ਪੁਰਬ ਤੇ ਸਿੱਖ ਕੌਮ ਦੀ ਵੱਡੀ ਮੰਗ ਪੂਰੀ ਹੋਈ। ਹਿੰਦ-ਪਾਕਿ ਸਰਕਾਰਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁਕੰਮਲ ਕੀਤਾ। ਇਸ ਲਾਂਘੇ 'ਤੇ ਨਵਜੋਤ ਸਿੰਘ ਸਿੱਧੂ ਛਾਏ ਰਹੇ। ਬਾਦਲ ਪਰਵਾਰ ਤੇ ਭਾਜਪਾ ਨੂੰ ਛੱਡ ਕੇ ਸੱਭ ਨੇ ਲਾਂਘੇ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਬੰਨ੍ਹਿਆ। ਪਾਕਿ ਦੇ ਪ੍ਰਧਾਨ ਮੰਤਰੀ ਤੇ ਸਿੱਧੂ ਦੇ ਦੋਸਤ ਇਮਰਾਨ ਖ਼ਾਂ ਨੇ ਬਹੁਤ ਇੱਜ਼ਤ ਮਾਣ ਨਵਜੋਤ ਸਿੰਘ ਸਿੱਧੂ ਨੂੰ ਅਪਣੇ ਮੁਲਕ ਵਿਚ ਦਿਤਾ।

ਜੰੰਮੂ ਕਸ਼ਮੀਰ ਵਿਚ ਧਾਰਾ 370 ਖ਼ਤਮ ਹੋਣ ਦੇ ਬਾਵਜੂਦ ਇਮਰਾਨ ਖ਼ਾਂ ਨੇ ਲਾਂਘਾ ਪੂਰਾ ਕਰ ਕੇ ਵਚਨ ਨਿਭਾਇਆ। ਜੰਮੂ-ਕਸ਼ਮੀਰ ਵਿਚ ਅਜੇ ਵੀ ਅਸ਼ਾਂਤ ਮਾਹੌਲ ਹੈ। ਫ਼ਾਰੂਖ਼ ਅਬਦੁਲਾ ਪਰਵਾਰ ਅਤੇ ਵਿਰੋਧੀ ਧਿਰ ਦੇ ਆਗੂ ਤੇ ਹੋਰ ਅਜੇ ਨਜ਼ਰਬੰਦ ਹਨ। ਨਾਗਰਿਕਤਾ ਸੋਧ ਬਿਲ ਪਾਸ ਹੋਣ  ਵਿਰੋਧੀ ਧਿਰ ਅਤੇ ਲੋਕ ਸੜਕਾਂ 'ਤੇ ਉਤਰੇ, ਸਾੜ-ਫੂਕ ਦੀਆਂ ਘਟਨਾਵਾਂ ਦੇਸ਼ ਦੀ ਰਾਜਧਾਨੀ ਤੇ ਵੱਖ-ਵਖ ਥਾਂਵਾਂ 'ਤੇ ਵਾਪਰੀਆਂ।

ਬਾਦਲ ਪਰਵਾਰ ਵਿਰੁਧ ਟਕਸਾਲੀਆਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅਕਾਲ-ਤਖ਼ਤ ਸਾਹਿਬ ਅਜ਼ਾਦ ਕਰਵਾਉਣ ਲਈ ਝੰਡਾ ਚੁਕਿਆ ਜੋ 2020 ਵਿਚ ਵੀ ਜਾਰੀ ਰਹੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਫੜੇ ਨਾ ਜਾਣ 'ਤੇ ਸਿੱਖ ਕੌਮ ਵਿਚ ਸਿਰੇ ਦਾ ਰੋਹ ਹੈ। ਸਾਲ ਦੇ ਅਖ਼ੀਰ ਵਿਚ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਹੋਣ ਦਾ ਖ਼ੂਬ ਰੌਲਾ ਪਿਆ।

ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਖ਼ਜ਼ਾਨਾ ਨਾ ਹੋਣ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨੇ 'ਤੇ ਲਿਆ। ਇਸ ਕਾਰਨ ਮਨਪ੍ਰੀਤ ਤੇ ਬਿੱਟੂ ਆਹਮੋ-ਸਾਹਮਣੇ ਹੋਏ। ਬਿੱਟੂ ਨੇ ਮਨਪ੍ਰੀਤ ਤੇ ਸਿੱਧੂ ਨੂੰ ਕਾਂਗਰਸ ਵਿਚ ਲੈਣ ਅਤੇ ਅਹਿਮ ਅਹੁਦੇ ਦੇਣ ਦੀ ਤਿੱਖੀ ਵਿਰੋਧਤਾ ਕੀਤੀ । ਇਹ ਸਾਲ ਨਵਜੋਤ ਸਿੰਘ ਸਿੱਧੂ ਲਈ ਅਸ਼ੁਭ ਰਿਹਾ ਤੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਅਣਬਣ ਹੋਣ ਤੇ ਵਜ਼ਾਰਤ ਛੱਡਣੀ ਪਈ।

ਸਿਆਸੀ ਅਤੇ ਧਾਰਮਕ ਤੌਰ 'ਤੇ ਬਾਦਲ ਪਰਵਾਰ ਉਪਰ ਸੰਘਣੇ ਬੱਦਲ ਛਾਏ ਰਹੇ। ਸੁਖਬੀਰ ਸਿੰਘ ਬਾਦਲ ਤੀਸਰੀ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਦੀ ਵਿਰੋਧਤਾ ਦਾ ਮੁਢ ਢੀਂਡਸਾ ਨੇ ਟਕਸਾਲੀਆਂ ਨਾਲ ਸਮਾਗਮ ਕਰ ਕੇ ਬੰਨ੍ਹਿਆ ਜਿਸ ਵਿਚ ਰਵੀਇੰਦਰ ਸਿੰਘ ਨੇ ਸਰਗਰਮ ਭੂਮਿਕਾ ਵਿਖਾਈ । ਪੰਜਾਬ ਦੀ ਵਿਰੋਧੀ ਧਿਰ ਅਤੇ ਪੰਥਕ ਸੰਗਠਨ ਪਹਿਲਾਂ ਵਾਂਗ ਪਾਟੋ-ਧਾੜ ਵਿਚ ਰਹੇ।

ਮੁਲਾਜ਼ਮ ਵਰਗ, ਕਿਸਾਨ ਸੰਗਠਨ ਤੇ ਹੋਰ ਮਿਹਨਤਕਸ਼ ਜਮਾਤਾਂ ਹੱਕੀ ਮੰਗਾਂ ਮਨਵਾਉਣ ਲਈ ਸੜਕਾਂ 'ਤੇ ਰਹੀਆਂ। ਬਲਾਤਕਾਰ, ਗੈਂਗਸਟਰ ਤੇ ਅਪਰਾਧਕ ਘਟਨਾਵਾਂ ਵਿਚ ਬੇਹੱਦ ਵਾਧਾ ਹੋਇਆ। ਬੰਦੀ ਸਿੰਘਾਂ ਦੀ ਰਿਹਾਈ ਹੋਣ ਦੀ ਥਾਂ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਦੀਆਂ ਸਜ਼ਾਵਾਂ ਪਹਿਲਾਂ ਵਾਲੀਆਂ ਬਹਾਲ ਰੱਖੀਆਂ। ਇਸ ਨਾਲ ਗਰਮ ਦਲਾਂ ਨੂੰ ਡੂੰਘਾ ਧੱਕਾ ਲਗਾ।

ਅਧਿਆਪਕਾਂ 'ਤੇ ਪੁਲਿਸ ਤਸ਼ੱਦਦ ਹੋਇਆ। ਵਿਵਾਦਤ ਬਾਬਰੀ ਮਸਜਿਦ ਦੇ ਫ਼ੈਸਲੇ ਤੋਂ ਮੁਸਲਿਮ ਭਾਈਚਾਰਾ ਨਿਰਾਸ਼ ਹੋਇਆ। ਸਰਜੀਕਲ ਅਪਰੇਸ਼ਨ ਤੇ ਪੁਲਵਾਮਾ ਘਟਨਾਵਾਂ ਵਾਪਰੀਆਂ। ਚੌਥਾ ਸਾਲ ਚੜ੍ਹਨ ਤੋਂ ਪਹਿਲਾਂ ਕਾਂਗਰਸ ਨੇ ਚੇਅਰਮੈਨੀਆਂ ਵੰਡਣ ਲਈ ਖੁਲ੍ਹੇ ਗੱਫੇ ਸ਼ੁਰੂ ਕੀਤੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement